Thursday, April 23, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਕਰਮਚਾਰੀ ਸੱਭਿਆਚਾਰਕ ਮੰਚ ਨੇ ਧਰਤੀ ਦਿਵਸ ਮਨਾਇਆ

ਅੰਮ੍ਰਿਤਸਰ, 25 ਅਪ੍ਰੈਲ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂਨੀਵਰਸਿਟੀ ਕਰਮਚਾਰੀ ਸੱਭਿਆਚਾਰਕ ਮੰਚ ਵਲੋਂ ਜਿਥੇ ਵਾਤਾਵਰਣ ਦੀ ਸਾਂਭ ਸੰਭਾਲ ਦਾ ਸੰਕਲਪ ਲਿਆ ਗਿਆ, ਉਥੇ ਯੂਨੀਵਰਸਿਟੀ ਦੇ ਵਾਤਾਵਰਣ ਨੂੰ ਹੋਰ ਵੀ ਖੂਬਸੂਰਤ ਬਣਾਉਣ ਲਈ ਪੌਦੇ ਲਗਾਉਣ ਦਾ ਪ੍ਰਣ ਕੀਤਾ ਗਿਆ।ਹਾਲ ਵਿਚ ਹੀ ਗੈਰ-ਅਧਿਆਪਨ ਕਰਮਚਾਰੀਆਂ ਵਲੋਂ ਸਥਾਪਿਤ ਕੀਤੇ ਗਏ ਮੰਚ ਦੀ ਇਹ ਪਲੇਠੀ ਗਤੀਵਿਧੀ `ਧਰਤੀ ਦਿਵਸ` ਨੂੰ ਸਮਰਪਿਤ ਸੀ।
                      ਮੰਚ ਵਲੋਂ ਵਾਤਾਵਰਣ ਦੀ ਸਾਂਭ ਸੰਭਾਲ ਪ੍ਰਤੀ ਜਾਗਰੂਕਤਾ ਵਧਾਉਣ ਲਈ ਪਿਛਲੇ ਸਾਲਾਂ ਤੋਂ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ ਦੇ ਉਪਰਾਲਿਆਂ ਦੀ ਜਿਥੇ ਸ਼ਲਾਘਾ ਕੀਤੀ ਗਈ।ਉਨ੍ਹਾਂ ਯੂਨੀਵਰਸਿਟੀ ਦੇ ਕੈਂਪਸ ਅਤੇ ਆਲੇ ਦੁਆਲੇ ਵਾਤਾਵਰਣ ਪ੍ਰਤੀ ਜਾਗਰੂਕਤਾ ਵਧਾਉਣ ਦੇ ਲਈ ਵੱਖ-ਵੱਖ ਤਰ੍ਹਾਂ ਦੇ ਬੂਟੇ ਭੇਂਟ ਕੀਤੇ ਗਏ।
                     ਮੰਚ ਪ੍ਰਧਾਨ ਮੈਡਮ ਜੋਬਨਜੀਤ ਕੌਰ ਨੇ ਕਿਹਾ ਕਿ ਵਾਤਾਵਰਣ ਨੂੰ ਸਾਫ ਸੁਥਰਾ ਰੱਖਣਾ ਸਾਡਾ ਮੁੱਢਲਾ ਫਰਜ਼ ਹੈ।ਵਾਈਸ ਪ੍ਰਧਾਨ ਪਰਗਟ ਸਿੰਘ ਨੇ ਹਰ ਮਨੁੱਖ ਨੂੰ ਰੁੱਖ ਲਗਾਉਣ ਦਾ ਸੰਕਲਪ ਲੈਣ ਲਈ ਕਿਹਾ।ਹਰਦੀਪ ਸਿੰਘ ਨਾਗਰਾ ਨੇ ਕਿਹਾ ਕਿ ਅਦਾਰੇ ਦੀ ਕੁਦਰਤੀ ਦਿੱਖ ਦੀ ਖੂਬਸੂਰਤੀ ਲਈ ਬੂਟੇ ਲਗਾਉਣੇ ਸੰਸਥਾ ਦਾ ਇਹ ਆਪਣਾ ਨਿੱਕਾ ਜਿਹਾ ਯੋਗਦਾਨ ਹੈ।ਮਨਪ੍ਰੀਤ ਸਿੰਘ ਕੈਸ਼ੀਅਰ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਸਮਾਜ ਸੇਵਾ ਲਈ ਮੰਚ ਦੀ ਪੂਰੀ ਟੀਮ ਹਮਸ਼ਾਂ ਤਤਪਰ ਰਹੇਗੀ।ਸਕੱਤਰ ਬਲਜੀਤ ਕੌਰ ਨੇ ਕਿਹਾ ਕਿ “ਅਰਥਡੇਅ” ਦਾ ਸਾਡੀ ਜਿੰਦਗੀ ਵਿੱਚ ਵਿਸ਼ੇਸ਼ ਮਹੱਤਵ ਹੈ।ਮੈਡਮ ਅਲਕਾ ਨੇ ਕਿਹਾ ਕਿ ਜੇਕਰ ਅਸੀਂ ਰੁੱਖ ਨਹੀਂ ਵੀ ਲਗਾ ਸਕਦੇ ਤਾਂ ਘੱਟੋ ਘੱਟ ਪਹਿਲਾਂ ਤੋਂ ਲੱਗੇ ਰੁੱਖਾਂ ਦੀ ਸਾਂਭ ਸੰਭਾਲ ਤਾਂ ਕਰ ਹੀ ਸਕਦੇ ਹਾਂ। ਇਸ ਮੌਕੇ ਮੈਡਮ ਜਸਪ੍ਰੀਤ ਕੌਰ ਤੇ ਮੈਡਮ ਸਾਧਨਾ ਵੀ ਹਾਜ਼ਰ ਸਨ।
                       ਯੂਨੀਵਰਸਿਟੀ ਹਾਰਟੀਕਲਚਰ ਕੰਨਸਲਟੈਂਟ ਡਾ. ਬਿਲਗਾ ਨੇ ਉਚੇਚੇ ਤੌਰ ‘ਤੇ ਹਾਜ਼ਰ ਹੋ ਕੇ ਰੁੱਖਾਂ ਦਾ ਜਿੰਦਗੀ ਵਿੱਚ ਮਹੱਤਵ ਦੱਸਿਆ।ਯੂਨੀਵਰਸਿਟੀ ਦੇ ਲੈਂਡਸਕੇਪ ਅਫਸਰ ਗੁਰਵਿੰਦਰ ਸਿੰਘ ਅਤੇ ਹਰੀ ਕਿਸ਼ੋਰ ਮੰਡਲ, ਹੈਡ ਮਾਲੀ ਨੇ ਟੀਮ ਨਾਲ ਭਰਵਾਂ ਸਹਿਯੋਗ ਕੀਤਾ।

Check Also

ਖਾਲਸਾ ਕਾਲਜ ਦੇ ਗਰਲਜ਼ ਹੋਸਟਲ ਵੱਲੋਂ ‘ਪਰਵਾਜ਼’ ਹੋਸਟਲ ਨਾਈਟ ਕਰਵਾਈ ਗਈ

ਅੰਮ੍ਰਿਤਸਰ, 22 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ‘ਪਰਵਾਜ਼’ ਹੋਸਟਲ ਨਾਈਟ’ ਪ੍ਰੋਗਰਾਮ ਕਰਵਾਇਆ …