Sunday, September 27, 2026

ਵਿਸ਼ੇਸ਼ ਟੀਮਾਂ ਵਲੋਂ ‘ਇਲੈਕਟਿਵ ਸਰਜਰੀਆਂ’ ‘ਤੇ ਰੋਕ ਯਕੀਨੀ ਬਣਾਉਣ ਲਈ ਹਸਪਤਾਲਾਂ ਦਾ ਨਿਰੀਖਣ

ਕਪੂਰਥਲਾ, 26 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਜਿਲ੍ਹੇ ਅੰਦਰ ਕੋਵਿਡ ਤੋਂ ਪ੍ਰਭਾਵਿਤ ਵਿਅਕਤੀਆਂ ਦੇ ਸੁਚਾਰੂ ਇਲਾਜ ਲਈ ਆਕਸੀਜਨ ਦੀ ਸਪਲਾਈ ਬਣਾਈ ਰੱਖਣ ਲਈ ‘ਇਲੈਕਟਿਵ ਸਰਜਰੀ’ ‘ਤੇ ਲਾਈ ਰੋਕ ਨੂੰ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਤੀ ਉਪਲ ਵਲੋਂ ਗਠਿਤ ਵਿਸ਼ੇਸ਼ ਟੀਮਾਂ ਵਲੋਂ ਜਿਲ੍ਹੇ ਦੇ ਵੱਖ-ਵੱਖ ਹਸਪਤਾਲਾਂ ਦਾ ਦੌਰਾ ਕੀਤਾ ਗਿਆ।
                     ਕਪੂਰਥਲਾ ਵਿਖੇ ਐਸ.ਡੀ.ਐਮ ਵਰਿੰਦਰਪਾਲ ਸਿੰਘ ਬਾਜਵਾ ਤੇ ਸੁਲਤਾਨਪੁਰ ਲੋਧੀ ਵਿਖੇ ਐਸ.ਡੀ.ਐਮ ਡਾ. ਚਾਰੂਮਿਤਾ ਵਲੋਂ ਸੀਨੀਅਰ ਮੈਡੀਕਲ ਅਫਸਰਾਂ ਸਮੇਟ ਹਸਪਤਾਲਾਂ ਦਾ ਨਿਰੀਖਣ ਕੀਤਾ ਗਿਆ।ਬਾਜਵਾ ਵਲੋਂ ਟੀਮ ਸਮੇਤ ਰਾਜਾ ਜਨਰਲ ਹਸਪਤਾਲ, ਜੇ.ਪੀ ਹਸਪਤਾਲ, ਕਪੂਰਥਲਾ ਨਰਸਿੰਗ ਹੋਮ, ਕੌਸਲ ਨਰਸਿੰਗ ਹੋਮ, ਐਸ.ਜੀ.ਐਲ ਢਿਲਵਾਂ ਤੇ ਬਰਾੜ ਹਸਪਤਾਲ ਦਿਆਲਪੁਰ ਵਿਖੇ ਜਾ ਕੇ ‘ਇਲੈਕਟਿਵ ਸਰਜਰੀਆਂ ‘ਤੇ ਰੋਕ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਗਈ।
                    ਇਸੇ ਤਰ੍ਹਾਂ ਸੁਲਤਾਨਪੁਰ ਲੋਧੀ ਵਿਖੇ ਡਾ. ਚਾਰੂਮਿਤਾ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਵਲੋਂ ਦਸ਼ਮੇਸ਼ ਹਸਪਤਾਲ, ਆਜਾਦ ਹਸਪਤਾਲ, ਅਮਨਪ੍ਰੀਤ ਹਸਪਤਾਲ ਤੇ ਨੇਹਾ ਹਸਪਤਾਲ ਵਿਖੇ ਜਾ ਕੇ ਇਲੈਕਟਿਵ ਸਰਜਰੀ ਸਬੰਧੀ ਰੋਕ ਬਾਰੇ ਵੇਰਵੇ ਇਕੱਤਰ ਕੀਤੇ ਗਏ।
                   ਫਗਵਾੜਾ ਵਿਖੇ ਨਾਇਬ ਤਹਿਸੀਲਦਾਰ ਪਵਨ ਕੁਮਾਰ ਦੀ ਅਗਵਾਈ ਹੇਠਲੀ ਟੀਮ ਵਲੋਂ ਵੀ ਹਸਪਤਾਲਾਂ ਦਾ ਦੌਰਾ ਕੀਤਾ ਗਿਆ।ਇਸ ਤੋਂ ਇਲਾਵਾ ਆਕਸੀਜਨ ਆਡਿਟ ਲਈ ਵੀ ਵਿਸ਼ੇਸ਼ ਟੀਮਾਂ ਵਲੋਂ ਹਸਪਤਾਲਾਂ ‘ਚ ਆਕਸੀਜਨ ਦੀ ਸਪਲਾਈ ਤੇ ਉਪਲਬਧਤਾ ਬਾਰੇ ਜਾਂਚ ਕੀਤੀ ਗਈ ਹੈ।

Check Also

ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ

ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …