Wednesday, September 23, 2026

ਕਣਕ ਦੀ ਆਮਦ 286695 ਮੀਟਰਕ ਹੋਈ – 80 ਫੀਸਦੀ ਕਣਕ ਮੰਡੀਆਂ ‘ਚ ਪੁੱਜੀ

75 ਫੀਸਦੀ ਹੋਈ ਖਰੀਦੀ ਕਣਕ ਦੀ ਅਦਾਇਗੀ

ਕਪੂਰਥਲਾ, 26 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਜਿਲ੍ਹੇ ਵਿੱਚ ਕਣਕ ਦੀ ਆਮਦ 286695 ਮੀਟਰਕ ਟਨ ਹੋ ਗਈ ਹੈ, ਜੋ ਕਿ ਸੰਭਾਵੀ ਟੀਚੇ 3.59 ਲੱਖ ਮੀਟਰਕ ਟਨ ਦਾ 79.64 ਫੀਸਦੀ ਹੈ।ਇਸ ਵਿਚੋਂ 281952 ਮੀਟਰਕ ਟਨ ਦੀ ਖ੍ਰੀਦ ਵੱਖ-ਵੱਖ ਏਜੰਸੀਆਂ ਵਲੋਂ ਕੀਤੀ ਗਈ ਹੈ।
                       ਜਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਸ੍ਰੀਮਤੀ ਗੀਤਾ ਬਿਸੰਭੂ ਨੇ ਦੱਸਿਆ ਕਿ ਮੰਡੀਆਂ ਵਿੱਚ ਆਈ ਕਣਕ ਦੀ ਨਾਲੋ-ਨਾਲ ਖਰੀਦ ਯਕੀਨੀ ਬਣਾਈ ਜਾ ਰਹੀ ਹੈ।ਕਿਸਾਨਾਂ ਨੂੰ ਖਰੀਦੀ ਗਈ ਕਣਕ ਦੀ ਅਦਾਇਗੀ ਵਿਚ ਵੀ ਤੇਜ਼ੀ ਆਈ ਹੈ ਅਤੇ ਹੁਣ ਤੱਕ ਖਰੀਦੀ ਕਣਕ ਬਦਲੇ 74.70 ਫੀਸਦੀ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ।ਜਿਲ੍ਹੇ ‘ਚ ਮੰਡੀ ਬੋਰਡ ਵਲੋਂ ਕਿਸਾਨਾਂ ਨੂੰ ਅਨਾਜ-ਖਰੀਦ ਪੋਰਟਲ ਉਪਰ ਰਜਿਸਟ੍ਰੇਸ਼ਨ ਵਿੱਚ ਸਹਾਇਤਾ ਕਰਨ ਨਾਲ 26 ਅਪ੍ਰੈਲ ਤੱਕ 355.24 ਕਰੋੜ ਰੁਪੈ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੇ ਟਰਾਂਸਫਰ ਕੀਤੇ ਗਏ ਹਨ।
                     ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਮੌਸਮ ਵਿਚ ਖਰਾਬੀ ਕਰਾਨ ਲਿਫਟਿੰਗ ਦੇ ਕੰਮ ਵਿਚ ਢਿੱਲ ਆਈ ਸੀ, ਪਰ ਹੁਣ ਤੱਕ ਕਣਕ ਦੀ ਕੁੱਲ ਲਿਫਟਿੰਗ 167147 ਮੀਟਰਕ ਟਨ ਹੋ ਚੁੱਕੀ ਹੈ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …