ਸੰਗਰੂਰ, 28 ਅਪ੍ਰੈਲ (ਜਗਸੀਰ ਲੌਂਗੋਵਾਲ) – ਤਿੰਨ ਪਿੰਡ ਬਖੋਰਾ ਕਲਾਂ, ਬਖੋਰਾ ਖੁਰਦ ਅਤੇ ਗੁਰਨੇ ਖੁਰਦ ਦੀ ਸਾਂਝੀ “ਦੀ ਬਖੋਰਾ ਕਲਾਂ ਬਹੁਮੰਤਵੀ ਖੇਤੀਬਾਡ਼ੀ
ਸਹਿਕਾਰੀ ਸਭਾ ਲਿਮਟਿਡ” ਬਖੋਰਾ ਕਲਾਂ ਦੀ ਪ੍ਰਬੰਧਕ ਕਮੇਟੀ ਦੇ 11 ਮੈਂਬਰਾਂ ਦੀ ਚੋਣ 9 ਅਪ੍ਰੈਲ 2021 ਨੂੰ ਪ੍ਰੀਜਾਈਡਿੰਗ ਅਫਸਰ ਗੁਰਿੰਦਰ ਸਿੰਘ, ਸਹਾਇਕ ਅਫਸਰ ਵਰਿੰਦਰ ਸਿੰਘ ਤੇ ਸਭਾ ਸਕੱਤਰ ਮੋਹਨ ਲਾਲ ਦੀ ਹਾਜ਼ਰੀ ਵਿੱਚ ਸਰਬਸੰਮਤੀ ਨਾਲ ਹੋਈ ਸੀ।ਜਿਸ ਵਿੱਚ ਪਿੰਡ ਬਖੋਰਾ ਕਲਾਂ ਤੋਂ 6 ਮੈਂਬਰ ਸੁਖਪਾਲ ਸਿੰਘ, ਅਜੈਬ ਸਿੰਘ, ਸੁਰਿੰਦਰ ਸਿੰਘ, ਮਿੱਠੂ ਸਿੰਘ, ਮਹਿੰਦਰ ਸਿੰਘ, ਰਣਜੀਤ ਕੌਰ, ਬਖੋਰਾ ਖੁਰਦ ਤੋਂ ਤਿੰਨ ਮੈਂਬਰ ਰੋਹੀ ਸਿੰਘ, ਸੁਖਪਾਲ ਸਿੰਘ, ਮਨਜੀਤ ਕੌਰ ਅਤੇ ਗੁਰਨੇ ਖੁਰਦ ਤੋਂ ਦੋ ਮੈਂਬਰ ਤਰਸੇਮ ਸਿੰਘ ਅਤੇ ਭੋਲਾ ਸਿੰਘ ਚੁਣੇ ਗਏ ਸਨ।ਪੰਦਰਾਂ ਦਿਨਾਂ ਦੇ ਏਜੰਡੇ ਤੋਂ ਬਾਅਦ 27 ਅਪ੍ਰੈਲ ਨੂੰ ਪ੍ਰਬੰਧਕ ਕਮੇਟੀ ਦੇ ਗਿਆਰਾਂ ਮੈਂਬਰਾਂ ਵਲੋਂ ਸਰਬਸੰਮਤੀ ਨਾਲ ਸੁਖਪਾਲ ਸਿੰਘ ਬਖੋਰਾ ਕਲਾਂ ਨੂੰ ਸਭਾ ਦਾ ਪ੍ਰਧਾਨ, ਹਰੀ ਸਿੰਘ ਉਰਫ ਭੋਲਾ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਰੋਹੀ ਸਿੰਘ ਬਖੋਰਾ ਖੁਰਦ ਨੂੰ ਮੀਤ ਪ੍ਰਧਾਨ ਅਤੇ ਅਜੈਬ ਸਿੰਘ ਸੁਰਿੰਦਰ ਸਿੰਘ ਮਿੱਠੂ ਸਿੰਘ ਸੁਖਪਾਲ ਸਿੰਘ ਤਰਸੇਮ ਸਿੰਘ ਮਹਿੰਦਰ ਸਿੰਘ ਰਣਜੀਤ ਕੌਰ ਮਨਜੀਤ ਕੌਰ ਆਦਿ ਨੂੰ ਕਮੇਟੀ ਮੈਂਬਰ ਚੁਣਿਆ ਗਿਆ।ਨਵ-ਨਿਯੁੱਕਤ ਪ੍ਰਧਾਨ ਨੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਜਿੰਮੇਵਾਰੀ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਂਦਿਆ ਕਿਸਾਨੀ ਮਸਲਿਆਂ ਦੇ ਹੱਲ ਲਈ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਕੰਮ ਕਰਾਗਾ ।
ਇਸ ਮੌਕੇ ਪੰਜਾਬ ਪੰਚਾਇਤ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਅਤੇ ਵਾਇਸ ਚੇਅਰਮੈਨ ਬਲਾਕ ਸੰਮਤੀ ਲਹਿਰਾ ਰਵਿੰਦਰ ਕੁਮਾਰ ਰਿੰਕੂ ਗੁਰਨੇ, ਸੋਹਨ ਲਾਲ ਸਾਬਕਾ ਸਰਪੰਚ, ਪ੍ਰਤਾਪ ਸਿੰਘ, ਨਾਜ਼ਰ ਸਿੰਘ, ਗੁਰਜੀਤ ਸਿੰਘ ਸਰਪੰਚ ਬਖੋਰਾ ਕਲਾਂ, ਗੁਰਜੀਤ ਲਾਡੀ ਕਲੱਬ ਪ੍ਰਧਾਨ, ਕੁਲਦੀਪ ਸਿੰਘ ਵਾਇਸ ਪ੍ਰਧਾਨ ਆਦਿ ਹਾਜ਼ਰ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media