Wednesday, June 24, 2026

ਕਣਕ ਖਰੀਦ ਦੀ ਅਦਾਇਗੀ ‘ਚ ਪਨਸਪ ਮੋਹਰੀ ਏਜੰਸੀ – ਡਿਪਟੀ ਕਮਿਸ਼ਨਰ

ਵੱਖ-ਵੱਖ ਏਜੰਸੀਆਂ ਵਲੋ 2.50 ਲੱਖ ਮੀਟਿਰਿਕ ਟਨ ਤੋ ਜਿਆਦਾ ਕਣਕ ਦੀ ਖਰੀਦ

ਅੰਮ੍ਰਿਤਸਰ, 28 ਅਪ੍ਰੈਲ (ਸੁਖਬੀਰ ਸਿੰਘ) – ਜਿਲੇ ਦੀਆਂ ਮੰਡੀਆਂ ਵਿੱਚ 26 ਅਪ੍ਰੈਲ ਦੀ ਸ਼ਾਮ ਤੱਕ 257114 ਮੀਟਿਰਿਕ ਟਨ ਕਣਕ ਦੀ ਆਮਦ ਹੋਈ ਹੈ ਅਤੇ ਵੱਖ-ਵੱਖ ਏਜੰਸੀਆਂ ਵਲੋਂ 250918 ਮੀਟਿਰਿਕ ਟਨ ਦੀ ਖਰੀਦ ਕੀਤੀ ਜਾ ਚੁੱਕੀ ਹੈ।
                  ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਪਨਗਰੇਨ ਏਜੰਸੀ ਵਲੋਂ 80587 ਮੀਟਿਰਿਕ ਟਨ, ਮਾਰਕਫੈਡ ਵਲੋਂ 65926,ਪਨਸਪ ਵਲੋ 48955, ਵੇਅਰਹਾਊਸ ਵਲੋ 35292 ਅਤੇ ਐਫ.ਸੀ.ਆਈ ਵਲੋ 20158 ਮੀਟਿਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ।ਖਹਿਰਾ ਨੇ ਦੱਸਿਆ ਕਿ ਹੁਣ ਤੱਕ ਕਿਸਾਨਾਂ ਦੀ ਖਰੀਦ ਕੀਤੀ ਗਈ ਕਣਕ ਦੀ ਅਦਾਇਗੀ ਵਜੋਂ 201.41 ਕਰੋੜ ਰੁਪਏ ਦਿੱਤੇ ਜਾ ਚੁੱਕੇ ਹਨ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲੇ੍ਹ ਵਿਚ ਕਿਸਾਨਾਂ ਨੂੰ ਅਦਾਇਗੀ ਕਰਨ ਵਿਚ ਪਨਸਪ ਏਜੰਸੀ ਮੋਹਰੀ ਹੈ, ਜਿਸ ਵਲੋ ਖਰੀਦ ਕੀਤੀ ਗਈ ਕਣਕ ਵਿੱਚ 70.17 ਫੀਸਦੀ ਕਿਸਾਨਾਂ ਨੂੰ ਅਦਾਇਗੀ ਕਰ ਦਿੱਤੀ ਗਈ ਹੈ।ਉਨਾਂ੍ਹ ਦੱਸਿਆ ਕਿ ਇਸੇ ਤਰਾਂ੍ਹ ਪਨਗਰੇਨ ਵਲੋ 61.19 ਫੀਸਦੀ, ਮਾਰਕਫੈਡ ਵਲੋ 64.64 ਫੀਸਦੀ, ਵੇਅਰਹਾਊਸ ਵਲੋ 65.35 ਫੀਸਦੀ ਅਤੇ ਐਫ.ਸੀ.ਆਈ ਵਲੋ 8.56 ਫੀਸਦੀ ਕਣਕ ਦੀ ਅਦਾਇਗੀ ਕਿਸਾਨਾਂ ਨੂੰ ਕੀਤੀ ਗਈ ਹੈ।
                   ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲੇ੍ ਦੇ ਸਾਰੇ ਖਰੀਦ ਕੇਦਰਾਂ ਵਿਚ ਕਣਕ ਦੀ ਖਰੀਦ ਅਤੇ ਲਿਫਟਿੰਗ ਸਮੇ ਸਿਰ ਕੀਤੀ ਜਾ ਰਹੀ ਹੈ ਤਾਂ ਜੋ ਕਿਸਾਨਾਂ ਨੂੰ ਕਿਸੇ ਤਰਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …