ਅੰਮ੍ਰਿਤਸਰ, 1 ਮਈ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਨੂੰ ਮਹਾਤਮਾ ਗਾਂਧੀ ਨੈਸ਼ਨਲ ਕਾਊਂਸਲ ਆਫ਼ ਰੂਰਲ ਐਜੂਕੇਸ਼ਨ
(ਐਮ.ਜੀ.ਐਨ.ਸੀ.ਆਰ.ਈ) ਉੱਚ-ਸਿੱਖਿਆ ਵਿਭਾਗ ਸਿੱਖਿਆ ਮੰਤਰਾਲਾ (ਭਾਰਤ ਸਰਕਾਰ) ਦੁਆਰਾ ‘ਗਰੀਨ ਚੈਂਪੀਅਨ ਅਵਾਰਡ’ ਨਾਲ ਸਨਮਾਨਿਤ ਕੀਤਾ ਗਿਆ।ਇਹ ਸਨਮਾਨ ਅਰਥ ਡੇਅ ਮੌਕੇ ਸਵੱਛਤਾ-ਸਿੱਖਿਆ ਅਤੇ ਵਿਵਹਾਰ ਦੇ ਖੇਤਰ ‘ਚ ਯੋਗਦਾਨ ਦੇ ਲਈ ਐਲਾਨਿਆ ਗਿਆ ਹੈ।ਜ਼ਿਕਰਯੋਗ ਹੈ ਕਿ ਐਮ.ਜੀ.ਐਨ.ਸੀ.ਆਰ.ਈ ਵਲੋਂ ਆਯੋਜਿਤ‘ਵੰਨ ਡਿਸਟਰਿਕਟ ਵੰਨ ਗਰੀਨ ਚੈਂਪੀਅਨ’ ਅਵਾਰਡ ‘ਚ ਇਕ ਹਜ਼ਾਰ ਦੇ ਲਗਭਗ ਉਚ ਸਿੱਖਿਆ ਸੰਸਥਾਵਾਂ ਨੇ ਹਿੱਸਾ ਲਿਆ।ਜਿਸ ਵਿੱਚ ਕਾਲਜ ਅੰਮ੍ਰਿਤਸਰ ਜ਼ਿਲ੍ਹੇ ਵਿੱਚ ‘ਗਰੀਨ ਚੈਂਪੀਅਨ’ ਦੇ ਰੂਪ ਵਿੱਚ ਪਛਾਣ ਬਣਾਉਣ ‘ਚ ਸਫਲ ਰਿਹਾ।
ਐਮ.ਜੀ.ਐਨ.ਸੀ.ਆਰ.ਈ ਸਵੱਛਤਾ ਯੋਜਨਾ ਮੁਹਿੰਮ ‘ਚ ਕਾਲਜ ਦੇ ਨਾਲ ਅਗਸਤ 2020 ਤੋਂ ਜੁੜਿਆ ਹੋਇਆ ਹੈ ਜਿਸ ਦੇ ਅੰਤਰਗਤ ਕਾਲਜ ਵਿੱਚ ਵੱਖ-ਵੱਖ ਆਨਲਾਈਨ ਗਤੀਵਿਧੀਆਂ ਕਰਵਾਈਆਂ ਗਈਆਂ ਜਿਵੇਂ ਕਿ ਕਾਲਜ ਵਿੱਚ ਸਵੱਛਤਾ, ਜਲ-ਸ਼ਕਤੀ (ਕਾਲਜ ਵਿੱਚ ਪਾਣੀ ਦੀ ਸੰਭਾਲ) ਅਤੇ ਕੈਂਪਸ ਪੋਸਟ ਕੋਵਿਡ-19 ਸਫਾਈ ਵਿਵਸਥਾ ਕੰਮ ਯੋਜਨਾ ਕਮੇਟੀ (ਐਸ.ਏ.ਪੀ) ਬਣਾਈ ਗਈ ਅਤੇ ਸਵੱਛਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਇਸ ਤੋਂ ਬਾਅਦ ਸਵੱਛਤਾ ਜਲ-ਸ਼ਕਤੀ ਮੁਲਾਂਕਣ ਸ਼ੀਟ ਨੂੰ ਭਰ ਕੇ ਕੈਂਪਸ ਵਿੱਚ ਸਵੱੱੱੱੱੱਛਤਾ ਅਤੇ ਜਲ ਸ਼ਕਤੀ ਦੇ ਮੁਲਾਂਕਣ ਲਈ ਭੇਜਿਆ ਗਿਆ।ਇਸ ਅਧਾਰ ‘ਤੇ ਸਿੱਖਿਆ ਮੰਤਰਾਲੇ ਨੇ ਬੀ.ਬੀ.ਕੇ ਡੀ.ਏ.ਵੀ ਨੂੰ ਸਵੱਛ ਸੰਸਥਾ ਦੇ ਤੌਰ ‘ਤੇ ਮਾਨਤਾ ਪ੍ਰਦਾਨ ਕੀਤੀ ਗਈ।
ਕਾਲਜ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਵਿਦਿਆਰਥਣਾਂ ਅਤੇ ਸਟਾਫ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਸਨਮਾਨ ਕਾਲਜ ਵਲੋਂ ਦੇਸ਼ ਦੀ ਪ੍ਰਗਤੀ ਲਈ ਦਿੱਤੇ ਗਏ ਯੋਗਦਾਨ ਦਾ ਹੀ ਫਲ ਹੈ।ਬੀ.ਬੀ.ਕੇ ਡੀ.ਏ.ਵੀ ਹਮੇਸ਼ਾਂ ਵਾਤਾਵਰਣ ਸੁਰੱਖਿਆ ਲਈ ਆਪਣੇ ਸੰਸਾਧਨਾਂ ਦਾ ਇਸਤੇਮਾਲ ਕਰਦਾ ਹੈ।ਸਮੇਂ-ਸਮੇਂ ‘ਤੇ ਕਾਲਜ ਅਤੇ ਅਪਣਾਏ ਗਏ ਪਿੰਡਾਂ ‘ਚ ਸਵੱਛਤਾ ਅਤੇ ਪੌਦੇ ਲਗਾਉਣ ਦੀ ਮੁਹਿੰਮ ਨਾਲ ਆਪਣੀਆਂ ਵਿਦਿਆਰਥਣਾਂ ਅਤੇ ਆਲੇ-ਦੁਆਲੇ ਦੇ ਵਾਸੀਆਂ ਨੂੰ ਵੀ ਇਸ ਵਿੱਚ ਸ਼ਾਮਿਲ ਹੋਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ।
Check Also
ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ
ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …
Punjab Post Daily Online Newspaper & Print Media