ਲੋੜਵੰਦਾਂ ਨੂੰ ਆਕਸੀਜਨ ਸਿਲੰਡਰ ਵੰਡਦਿਆਂ ਮੁੰਬਈ ਦੀਆਂ ਸੰਗਤਾਂ ਨੇ ਮਨਾਇਆ 400 ਸਾਲਾ ਪ੍ਰਕਾਸ਼ ਪੁਰਬ – ਸਿੱਧੂ, ਸ਼ੈਟੀ
ਅੰਮ੍ਰਿਤਸਰ/ ਮੁੰਬਈ, 2 ਮਈ (ਪੰਜਾਬ ਪੋਸਟ ਬਿਊਰੋ) – ਧੰਨ ਧੰਨ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਸੰਗਤ ਵਲੋਂ ਦੇਸ਼ ਦੇ ਕੋਨੇ ਕੋਨੇ
‘ਚ ਪੂਰੀ ਸ਼ਰਧਾ ਸਤਿਕਾਰ ਨਾਲ ਮਨਾਇਆ ਗਿਆ।ਨਵੀਂ ਮੁੰਬਈ ਦੀ ਸਿੱਖ ਸੰਗਤ ‘ਚ ਭਾਰੀ ਉਤਸ਼ਾਹ ਦੇਖਿਆ ਗਿਆ।ਸਾਈਨ ਮੁੰਬਈ ‘ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੇਵਕ ਜਥਾ ਟਰੱਸਟ (ਰਜਿ.) ਦੇ ਪ੍ਰਧਾਨ ਜਸਵਿੰਦਰ ਸਿੰਘ ਸ਼ੈਟੀ ਵਲੋਂ ਸੁਪਰੀਮ ਕੌਸਲ ਨਵੀਂ ਮੁੰਬਈ ਗੁਰਦੁਆਰਾ ਦੇ ਆਗੂ ਭਾਈ ਜਸਪਾਲ ਸਿੰਘ ਸਿੱਧੂ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਹਾਰਾਸ਼ਟਰ ਸਰਕਾਰ ਦੀ ਆਗਿਆ ਲੈ ਕੇ ਇਥੇ ਗੁਰੂ ਤੇਗ਼ ਬਹਾਦਰ ਨਗਰ ਰੇਲਵੇ ਸਟੇਸ਼ਨ ਸਾਈਨ ਮੁੰਬਈ ਵਿਖੇ ਰੇਲਵੇ ਸਟੇਸ਼ਨ ਦੇ ਮੁੱਖ ਦਰਵਾਜ਼ੇ (ਦਾਖ਼ਲੇ) ‘ਤੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਵੱਡ ਅਕਾਰੀ ਤੇ ਸੁੰਦਰ ਤਸਵੀਰ ਪੱਕੇ ਤੌਰ ‘ਤੇ ਸਥਾਪਿਤ ਕੀਤੀ ਗਈ।ਜਸਪਾਲ ਸਿੰਘ ਸਿੱਧੂ ਵੱਲੋਂ ਦਿੱਤੀ ਗਈ ਜਾਣਕਾਰੀ ‘ਚ ਇਸ ਮੌਕੇ ਰੇਲਵੇ ਸਟੇਸ਼ਨ ਦੇ ਪਲੇਟ ਫਾਰਮ ਦੇ ਗਲਿਆਰੇ ‘ਚ ‘ਤੇ ਗੁਰ ਇਤਿਹਾਸ ਨਾਲ ਸੰਬੰਧਿਤ ਤਸਵੀਰਾਂ ਦੀ ਗੈਲਰੀ ਪ੍ਰਦਰਸ਼ਨੀ ਵੀ ਲਗਾਈ ਗਈ।
ਜਥੇ ਵਲੋਂ ਸੰਗਤ ਨੂੰ ਸਲੋਕ ਮ: ਨੌਵਾਂ ਦਾ ਰਸਭਿੰਨਾ ਕੀਰਤਨ ਸਰਵਨ ਕਰਾਇਆ ਗਿਆ।ਸਿੱਖ ਸੰਗਤਾਂ ਵਲੋਂ ਗੁਰਪੁਰਬ ਮਨਾਉਂਦਿਆਂ ਲੋੜਵੰਦਾਂ ਨੂੰ ਆਕਸੀਜਨ ਦੇ ਸਿਲੰਡਰ ਵੀ ਵੰਡੇ ਗਏ।ਗੁਰਦੁਆਰਾ ਸੀ.ਬੀ.ਡੀ ਬੇਲਾਪੁਰ ਵਿਖੇ ਜਸਪਾਲ ਸਿੰਘ ਸਿੱਧੂ ਦੀ ਅਗਵਾਈ ‘ਚ 500 ਦੇ ਕਰੀਬ ਅਤੇ ਗੁ: ਪਨਵੇਲ, ਗੁ: ਨਰੂਲਾ, ਗੁ: ਅਰੌਲੀ ਅਤੇ ਗੁ: ਖਾਰਗੜ ਵਿਖੇ ਵੀ ਸੈਂਕੜੇ ਆਕਸੀਜਨ ਸਿਲੰਡਰ ਵੰਡੇ ਗਏ ਹਨ।
ਇਸ ਮੌਕੇ ਸੇਵਕ ਜਥਾ ਟਰੱਸਟ ਦੇ ਜਨਰਲ ਸਕੱਤਰ ਸਨਮੀਤ ਸਿੰਘ, ਖ਼ਜ਼ਾਨਚੀ ਗਗਨਦੀਪ ਸਿੰਘ, ਮੀਤ ਪ੍ਰਧਾਨ ਸਨਮੀਤ ਸਿੰਘ ਤੇ ਸਾਹਿਬ ਸਿੰਘ ਤੋਂ ਇਲਾਵਾ, ਜਸਪਾਲ ਸਿੰਘ ਸਿੱਧੂ, ਕਾਮੋਥੇ ਪ੍ਰਧਾਨ ਚਰਨਦੀਪ ਸਿੰਘ, ਅਰੌਲੀ ਦੇ ਪ੍ਰਧਾਨ ਅਮਰਜੀਤ ਸਿੰਘ, ਪਿਆਰਾ ਸਿੰਘ ਕੈਨੇਡਾ, ਸਰਵਨ ਸਿੰਘ ਇੰਗਲੈਂਡ, ਕੁਲਬੀਰ ਸਿੰਘ ਸੰਧੂ, ਸਤਨਾਮ ਸਿੰਘ ਧਾਮ ਚੂਨਾ ਭੱਟੀ ਵੀ ਮੌਜ਼ੂਦ ਸਨ।
Punjab Post Daily Online Newspaper & Print Media