Tuesday, June 30, 2026

ਚਾਰ ਸੂਬਿਆਂ ਅਤੇ ਇੱਕ ਕੇਂਦਰੀ ਸਾਸ਼ਿਤ ਪ੍ਰਦੇਸ਼ ਦੇ ਵਿਧਾਨ ਸਭਾ ਨਤੀਜਿਆਂ ਦੀ ਗਿਣਤੀ ਜਾਰੀ

ਅੰਮ੍ਰਿਤਸਰ, 2 ਮਈ (ਪੰਜਾਬ ਪੋਸਟ ਬਿਊਰੋ) – ਦੇਸ਼ ਦੇ ਚਾਰ ਸੂਬਿਆਂ ਪੱਛਮੀ ਬੰਗਾਲ, ਆਸਾਮ, ਤਾਮਿਲਨਾਡੂ, ਕੇਰਲਾ ਅਤੇ ਇੱਕ ਕੇਂਦਰੀ ਸਾਸ਼ਤ ਪ੍ਰਦੇਸ਼ ਪੁਡੀਚਰੀ ਦੇ ਚੋਣ ਨਤੀਜਆਂ ਦੀ ਚੱਲ ਰਹੀ ਗਿਣਤੀ ‘ਚ ਹੁਣ ਤੱਕ ਦੇ ਸਾਹਮਣੇ ਆਏ ਰੁਝਾਣਾਂ ਵਿੱਚ ਆਸਾਮ ਤੇ ਪੁੱਡੀਚਰੀ ਵਿੱਚ ਏ.ਆਈ.ਐਨ.ਆਰ.ਸੀ ਸਰਕਾਰ ਬਣਾਉਣ ਜਾ ਰਹੀ ਹੈ, ਜਦਕਿ ਪੱਛਮੀ ਬੰਗਾਲ ਵਿੱਚ ਟੀ.ਐਮ.ਸੀ, ਤਾਮਿਲਨਾਡੂ ‘ਚ ਡੀ.ਐਮ.ਕੇ ਅਤੇ ਕੇਰਲਾ ਵਿੱਚ ਖੱਬੇਪੱਖੀ ਸਰਕਾਰ ਬਣਾਉਣ ਜਾ ਰਹੇ ਹਨ।
                   ਪੱਛਮੀ ਬੰਗਾਲ ਵਿਧਾਨ ਸਭਾ ਦੀਆਂ 292 ਸੀਟਾਂ ਦੇ ਰੁਝਾਣਾਂ ਵਿਚੋਂ ਟੀ.ਐਮ.ਸੀ 209 ਸੀਟਾਂ, ਭਾਜਪਾ 80, ਖੱਬੇਪੱਖੀ 1 ਅਤੇ ਹੋਰ ਪਾਰਟੀਆਂ 2 ਸੀਟਾਂ ‘ਤੇ ਅੱਗੇ ਹਨ।ਵਿਧਾਨ ਸਭਾ ਹਲਕੇ ਨੰਦੀਗ੍ਰਾਮ ‘ਚ ਟੀ.ਐਮ.ਸੀ ਮੁੱਖੀ ਮਮਤਾ ਬੈਨਰਜੀ ਅਤੇ ਭਾਜਪਾ ਦੇ ਸੁਬੇਂਦੋ ਅਧਿਕਾਰੀ ਦਰਮਿਆਨ ਕਾਂਟੇ ਦੀ ਟੱਕਰ ਚੱਲ ਰਹੀ ਹੈ।
                     ਆਸਾਮ ਵਿਧਾਨ ਸਭਾਂ ਦੀਆਂ 126 ਸੀਟਾਂ ਵਿਚੋਂ ਭਾਜਪਾ ਤੇ ਸਹਿਯੋਗੀ ਪਾਰਟੀਆਂ 79 ਸੀਟਾਂ ‘ਤੇ ਅੱਗੇ ਚੱਲ ਰਹੀ ਹੈ, ਜਦਕਿ ਕਾਂਗਰਸ 46 ਅਤੇ ਹੋਰ ਪਾਰਟੀਆਂ ਇੱਕ ਸੀਟਾਂ ‘ਤੇ ਦੀ ਲੀਡ ‘ਤੇ ਹਨ।
                   ਕੇਂਦਰੀ ਸਾਸ਼ਿਤ ਪ੍ਰਦੇਸ਼ ਪੁਡੀਚਾਰੀ ਵਿੱਚ ਹੁਣ ਤੱਕ 30 ਸੀਟਾਂ ਦੇ ਰੁਝਾਣਾਂ ਵਿੱਚ ਏ.ਆਈ.ਐਨ.ਆਰ.ਸੀ ਤੇ ਸਹਿਯੋਗੀ 19 ਸੀਟਾਂ, ਕਾਂਗਰਸ 11 ‘ਤੇ ਅੱਗੇ ਚੱਲ ਰਹੇ ਹਨ।
                  ਤਾਮਿਲਨਾਡੂ ਵਿੱਚ ਵਿਧਾਨ ਸਭਾ ਚੋਣਾਂ ਦੀਆਂ ਸਾਰੀਆਂ 234 ਸੀਟਾਂ ਦੇ ਰੁਝਾਣਾਂ ਵਿਚੋਂ ਡੀ.ਐਮ.ਕੇ 152, ਏ.ਆਈ.ਡੀ.ਐਮ.ਕੇ 81 ਅਤੇ ਹੋਰਾਂ ਨੇ ਇੱਕ ਸੀਟ ‘ਤੇ ਲੀਡ ਬਣਾਈ ਹੋਈ ਹੈ।ਇਸ ਤਰਾਂ ਡੀ.ਐਮ.ਕੇ ਤਾਮਿਲਨਾਡੂ ਵਿੱਚ ਸਰਕਾਰ ਬਣਾਉਣ ਜਾ ਰਹੀ ਹੈ।
                  ਕੇਰਲ ਵਿਧਾਨ ਸਭਾ ਦੀਆਂ ਕੁੱਲ 140 ਸੀਟਾਂ ਦੇ ਨਤੀਜਿਆਂ ਦੇ ਰੁਝਾਣਾਂ ਵਿੱਚੋਂ ਖੱਬੇਪੱਖੀ 99 ਅਤੇ ਕਾਂਗਰਸ 41 ਸੀਟਾਂ ‘ਤੇ ਅੱਗੇ ਚੱਲ ਰਹੇ ਹਨ। ਇਸ ਤਰਾਂ ਖੱਬੇਪੱਖੀ ਕੇਰਲਾ ਵਿੱਚ ਮੁੜ ਸਰਕਾਰ ਬਣਾਉਣ ਦੇ ਸਮਰੱਥ ਹੋ ਗਏ ਹਨ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ‘ਤੇ ਗੁਰਮਤਿ ਸਮਾਗਮ

ਅੰਮ੍ਰਿਤਸਰ, 30 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …