Wednesday, July 1, 2026

ਗੁ: ਗੁਰੂ ਕੇ ਮਹਿਲ ਵਿਖੇ ਪਹਿਲੀ ਵਾਰ ਬਾਬਾ ਬੁੱਢਾ ਵੰਸ਼ ਵਲੋਂ ਸਜ਼ਾਈ ਗਈ ਸ਼ਬਦ ਚੌਕੀ

ਅੰਮ੍ਰਿਤਸਰ, 3 ਮਈ (ਗੁਰਪ੍ਰੀਤ ਸਿੰਘ) – ਕਾਰ ਸੇਵਾ ਗੁ: ਗੁਰੂ ਕੇ ਮਹਿਲ ਵਾਲੇ ਭਾਈ ਵਾਹਿਗੁਰੂ ਸਿੰਘ ਵਲੋਂ ਪ੍ਰੋਫੈਸਰ ਬਾਬਾ ਨਿਰਮਲ ਸਿੰਘ ਰੰਧਾਵਾ ਸਪੁੱਤਰ ਸੰਤ ਅਮਰੀਕ ਸਿੰਘ ਰੰਧਾਵਾ ਮੁੱਖੀ “ਸੰਪਰਦਾ ਬਾਬਾ ਬੁੱਢਾ ਵੰਸ਼ਜ਼ ਗੁਰੂ ਕੇ ਹਾਲੀ ਰੰਧਾਵੇ” ਗੁਰੂ ਕੀ ਵਡਾਲੀ-ਛੇਹਰਟਾ ਨੂੰ ਪ੍ਰੇਰਨਾ ਕਰਕੇ ਪਹਿਲੀ ਵਾਰ 400 ਸਾਲਾ ਪ੍ਰਕਾਸ਼ ਪੁਰਬ `ਤੇ ਗੁ: ਗੁਰੂ ਕੇ ਮਹਿਲ (ਪ੍ਰਕਾਸ਼ ਅਸਥਾਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ) ਤੋਂ ਅਰਦਾਸ ਕਰਕੇ ਸ਼ਬਦ ਚੌਕੀ ਸਾਹਿਬ ਦੀ ਆਰੰਭਤਾ ਕਰਵਾਈ ਗਈ ਹੈ।
              ਬਾਬਾ ਨਿਰਮਲ ਸਿੰਘ ਰੰਧਾਵਾ ਨੇ ਕਿਹਾ ਕਿ ਭਾਈ ਵਾਹਿਗੁਰ ਸਿੰਘ ਨੇ ਉਨਾਂ ਨੂੰ ਦੱਸਿਆ ਕਿ ਸਚਖੰਡਵਾਸੀ ਬਾਬਾ ਲਾਭ ਸਿੰਘ ਜੀ ਨੇ ਉਨਾਂ ਨੂੰ ਕਿਹਾ ਸੀ ਕਿ ਗੁ: ਗੁਰੂ ਕੇ ਮਹਿਲ ਦੀ ਪ੍ਰਕਰਮਾ ਤਿਆਰ ਹੋ ਜਾਣ ‘ਤੇ ਸ਼ਬਦ ਚੌਕੀ ਸਜਾਈ ਜਾਵੇ।ਬਾਬਾ ਜੀ ਦੇ ਹੁਕਮ ਦੀ ਪਾਲਣਾ ਕਰਨ ਹਿੱਤ ਬਾਬਾ ਬੁੱਢਾ ਵੰਸ਼ ਸਬਦ ਚੌਕੀ ਜਥਾ ਗੁਰੂ ਕੀ ਵਡਾਲੀ-ਛੇਹਰਟਾ ਵਲੋਂ ਪਹਿਲੀ ਵਾਰ ਸ਼ਬਦ ਚੌਕੀ ਸਜਾਈ ਗਈ ਹੈ।ਉਨਾਂ ਕਿਹਾ ਕਿ ਸ਼ਬਦ ਚੌਕੀ ਜਥੇ ਵਲੋਂ ਸ਼ਬਦ ਪੜ੍ਹਦੇ ਹੋਏ ਵੱਡੇ ਦਰਬਾਰ ਸਾਹਿਬ ਅਤੇ ਭੋਰਾ ਸਾਹਿਬ ਦੀਆਂ ਪੰਜ ਪੰਜ ਪ੍ਰੀਕਰਮਾ ਕੀਤੀਆਂ ਗਈਆਂ।ਭੋਰਾ ਸਾਹਿਬ ਵਿੱਚ ਜਥੇ ਵਲੋਂ ਚੌਪਈ ਸਾਹਿਬ ਦੇ ਪਾਠ ਵੀ ਕੀਤੇ ਗਏ।ਵਾਹਿਗੁਰੂ ਸਿੰਘ ਦੇ ਹੁਕਮ ਅਨੁਸਾਰ ਜਥੇ ਵਲੋਂ ਹਰ ਮਹੀਨੇ ਗੁਰੂ ਕੇ ਮਹਿਲ ਵਿਖੇ ਸ਼ਬਦ ਚੌਕੀ ਸਜਾਉਣ ਦੀ ਸੇਵਾ ਵੀ ਕੀਤੀ ਜਾਇਆ ਕਰੇਗੀ।
             ਸ਼ਬਦ ਚੌਕੀ ਜਥੇ `ਚ ਬਾਬਾ ਰਘਬੀਰ ਸਿੰਘ ਰੰਧਾਵਾ, ਭਾਈ ਗੁਰਦੇਵ ਸਿੰਘ, ਭਾਈ ਹਰਜਿੰਦਰ ਸਿੰਘ, ਭਾਈ ਗੁਰਸ਼ੇਰ ਸਿੰਘ, ਭਾਈ ਅਮਰੀਕ ਸਿੰਘ, ਭਾਈ ਮਲਕੀਤ ਸਿੰਘ, ਬੀਬੀ ਗੁਰਮੀਤ ਕੌਰ, ਭੁਝੰਗੀ ਭਾਈ ਮਹਾਂ ਸਿੰਘ, ਤਾਰੂ ਸਿੰਘ ਤੇ ਭੁਝੰਗਣ ਗੁਰਨੀਤ ਕੌਰ, ਭਾਈ ਕ੍ਰਿਸ਼ਨ ਸਿੰਘ, ਬੀਬੀ ਜਸਬੀਰ ਕੌਰ ਤੋਂ ਇਲਾਵਾ ਬੇਅੰਤ ਸੰਗਤਾਂ ਨੇ ਹਾਜਰੀਆਂ ਭਰੀਆਂ ।
                ਯਾਦ ਰਹੇ ਕਿ ਗੁ: ਗੁਰੂ ਕੇ ਮਹਿਲ (ਭੋਰਾ ਸਾਹਿਬ) ਵਿਖੇ ਨੌਵੇਂ 1 ਅਪ੍ਰੈਲ 1621 ਈ: (ਵਿਸਾਖ ਵਦੀ 5 ਸੰਮਤ 1678 ਬਿ:) ਨੂੰ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗ੍ਰਹਿ ਮਾਤਾ ਨਾਨਕੀ ਸਾਹਿਬ ਜੀ ਦੀ ਕੁੱਖੋਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਸੀ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਸਹਿਤ ਮਨਾਇਆ

ਅੰਮ੍ਰਿਤਸਰ, 1 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਮੀਰੀ ਪੀਰੀ ਦੇ …