Thursday, June 25, 2026

ਕੋਵਿਡ 19 ਦੇ ਚੱਲਦਿਆਂ ਈ ਸੰਜੀਵਨੀ ਓ.ਪੀ.ਡੀ ਦਾ ਲਾਭ ਉਠਾਇਆ ਜਾਵੇ- ਡਾ. ਅੰਜਨਾ ਗੁਪਤਾ

ਸੰਗਰੂਰ, 3 ਮਈ (ਜਗਸੀਰ ਲੌਂਗੋਵਾਲ) – ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਏਕੀਕ੍ਰਿਤ ਟੈਲੀਮੈਡੀਸਨ ਸ਼ਲਿਊਸ਼ਨ ਈ-ਸਜੀਵਨੀ ਆਨਲਾਈਨ ਓ.ਪੀ.ਡੀ ਤਹਿਤ ਜ਼ਿਲਾ ਹਸਪਤਾਲ ਸੰਗਰੂਰ ਵਿਖੇ ਮਾਹਿਰ ਡਾਕਟਰਾਂ ਵਲੋਂ ਆਪਣੀਆਂ ਸੇਵਾਵਾਂ ਲੋਕਾਂ ਨੂੰ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।ਸਿਵਲ ਸਰਜਨ ਡਾ. ਅੰਜਨਾ ਗੁਪਤਾ ਨੇ ਦੱਸਿਆ ਕਿ ਈ-ਸੰਜੀਵਨੀ ਓ.ਪੀ.ਡੀ ਰਾਹੀਂ ਵੱਖ-ਵੱਖ ਥਾਵਾਂ ਤੋਂ ਮਰੀਜ਼ਾਂ ਵਲੋਂ ਆਪਣੀ ਬਿਮਾਰੀ ਬਾਰੇ ਜਾਣਕਾਰੀ ਦੇ ਕੇ ਬਿਮਾਰੀ ਤੋਂ ਨਿਜ਼ਾਤ ਪਾਉਣ ਲਈ ਸਲਾਹ ਮਸ਼ਵਰਾ ਲਿਆ ਜਾਂਦਾ ਹੈ।ਉਨਾਂ ਕਿਹਾ ਕਿ ਮਾਹਿਰ ਡਾਕਟਰਾਂ ਵਲੋਂ ਮਰੀਜ਼ ਦੀ ਬਿਮਾਰੀ ਦੇ ਇਲਾਜ਼ ਸਮੇਂ ਵਰਤੀਆਂ ਜਾਣ ਵਾਲੀਆਂ ਦਵਾਈਆਂ ਅਤੇ ਸੰਤੁਲਿਤ ਭੋਜਨ ਬਾਰੇ ਸੰਪੂਰਨ ਜਾਣਕਾਰੀ ਦਿੱਤੀ ਜਾਂਦੀ ਹੈ।ਉਨਾਂ ਨੇ ਦੱਸਿਆ ਕਿ ਇਸ ਓ.ਪੀ.ਡੀ. ਦੀ ਸੇਵਾ ਮੋਬਾਈਲ ਫੋਨ ਤੇ ਈ ਸੰਜੀਵਨੀ ਐਪ ਡਾਊਨ ਲੋਡ ਕਰਕੇ ਵੀ ਲਈ ਜਾ ਸਕਦੀ ਹੈ।ਮੁਫਤ ਮੈਡੀਕਲ ਸਲਾਹ ਮਸ਼ਵਰਾ ਕਰਨ ਲਈ ਇਸ ਓ.ਪੀ.ਡੀ ਦਾ ਸਮਾਂ ਸੋਮਵਾਰ ਤੋਂ ਸ਼ਨੀਵਾਰ ਤਕ ਸਵੇਰੇ 8 ਵਜੇ ਤੋਂ ਦੁਪਿਹਰ 2 ਵਜੇ ਤੱਕ ਦਾ ਹੈ।

                    ਡਿਪਟੀ ਮੈਡੀਕਲ ਕਮਿਸ਼ਨਰ ਡਾ. ਪਰਮਿੰਦਰ ਕੌਰ ਨੇ ਦੱਸਿਆ ਕਿ ਸੋਮਵਾਰ ਤੋਂ ਸ਼ਨਿਚਰਵਾਰ ਤਕ ਮਿਲਣ ਵਾਲੀ ਇਹ ਸਹੂਲਤ ਗਰਭਵਤੀ ਔਰਤਾਂ, ਬਜ਼ੁਰਗਾਂ, ਘਾਤਕ ਬਿਮਾਰੀ ਦੇ ਮਰੀਜਾਂ, ਸਹਿ ਰੋਗਾਂ ਵਾਲੇ ਮਰੀਜਾਂ ਅਤੇ ਡਿਪਰੈਸ਼ਨ ਨਾਲ ਜੂਝ ਰਹੇ ਮਰੀਜਾਂ ਲਈ ਬਹੁਤ ਲਾਹੇਵੰਦ ਸਿੱਧ ਹੋ ਰਹੀ ਹੈ।ਉਨਾਂ ਦੱਸਿਆ ਕਿ ਜਿਲਾ ਹਸਪਤਾਲ ਸੰਗਰੂਰ ਦੇ ਡਾਕਟਰਾਂ ਵਲੋ ਈ-ਸਜੀਵਨੀ ਓ.ਪੀ.ਡੀ ਦੀ ਸੇਵਾ ਹਰ ਸ਼ੁਕਰਵਾਰ ਮੈਡੀਸ਼ਨ ਦੇ ਮਾਹਿਰ ਡਾਕਟਰ ਅਤੇ ਹਰ ਸ਼ਨੀਵਾਰ ਅੋਰਤਾਂ ਅਤੇ ਮਾਨਸਿਕ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਵਲੋ ਪ੍ਰਦਾਨ ਕੀਤੀਆਂ ਜਾਂਦੀਆਂ ਹਨ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …