ਅੰਮ੍ਰਿਤਸਰ, 4 ਮਈ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫਲੌਂਗ ਲਰਨਿੰਗ ਵਿਭਾਗ ਵੱਲੋਂ ਸਵੈ-ਰੋਜ਼ਗਾਰ ਦੇ ਉਦੇਸ਼ ਨਾਲ ਯੂਨੀਵਰਸਿਟੀ
ਕੈਂਪਸ ਅੰਮ੍ਰਿਤਸਰ ਵਿਖੇ ਸ਼ੈਸ਼ਨ 2021-22 ਲਈ ਦਸਵੀਂ/ਬਾਰਵੀਂ ਪਾਸ ਲੜਕੇ ਅਤੇ ਲੜਕੀਆਂ (ਬਿਨ੍ਹਾਂ ਉਮਰ ਹੱਦ ਦੇ) ਨੂੰ ਆਤਮ-ਨਿਰਭਰ ਬਣਾਉਣ ਲਈ ਜੁਲਾਈ 2021 ਤੋਂ ਇਕ ਸਾਲਾ/ 6 ਮਹੀਨੇ ਦਾ ਸਰਟੀਫਿਕੇਟ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ।
ਵਿਭਾਗ ਦੇ ਡਾਇਰੈਕਟਰ ਡਾ. ਸਰੋਜ ਅਰੋੜਾ ਨੇ ਦੱਸਿਆ ਕਿ ਡਿਪਲੋਮਾ ਕੋਰਸਿਜ਼ (ਇਕ ਸਾਲਾ) ਵਿੱਚ ਸਰਟੀਫਿਕੇਟ ਕੋਰਸ ਇਨ ਡਰੈਸ ਡੀਜਾਈਨਿੰਗ, ਕਟਿੰਗ ਐਂਡ ਟੇਲਰਿੰਗ (ਲੜਕੀਆਂ ਲਈ); ਡਿਪਲੋਮਾ ਇਨ ਫੈਸ਼ਨ ਡੀਜਾਈਨਿੰਗ (ਲੜਕੀਆਂ ਲਈ); ਡਿਪਲੋਮਾ ਇਨ ਫੈਸ਼ਨ ਐਂਡ ਟੈਕਸਟਾਈਲ ਡੀਜਾਈਨਿੰਗ (ਲੜਕੀਆਂ ਲਈ); ਡਿਪਲਮਾ ਇਨ ਕੌਸਮੈਟਾਲੋਜੀ (ਲੜਕੀਆਂ ਲਈ); ਡਿਪਲੋਮਾ ਇਨ ਬਿਊਟੀ ਐਂਡ ਵੈੱਲਨੈੱਸ (ਲੜਕੀਆਂ ਲਈ); ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨਜ਼ (ਲੜਕੇ/ਲੜਕੀਆਂ ਲਈ); ਡਿਪਲੋਮਾ ਇਨ ਗ੍ਰਾਫਿਕਸ ਐਂਡ ਵੈੱਬ ਡੀਜਾਈਨਿੰਗ (ਲੜਕੇ/ਲੜਕੀਆਂ ਲਈ); ਡਿਪਲੋਮਾ ਇਨ ਵੈਬ ਡੀਜਾਈਨਿੰਗ ਐਂਡ ਡਿਵੈਲਪਮੈਂਟ (ਲੜਕੇ/ਲੜਕੀਆਂ ਲਈ) ਸ਼ਾਮਿਲ ਹਨ।ਸਰਟੀਫਿਕੇਟ ਕੋਰਸ (6 ਮਹੀਨੇ) ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਸਰਟੀਫਿਕੇਟ ਕਰੋਸ ਇਨ ਡਰੈਸ ਡੀਜਾਈਨੰਗ (ਲੜਕੀਆਂ ਵਾਸਤੇ); ਸਰਟੀਫਿਕੇਟ ਕੋਰਸ ਇਨ ਬਿਓੂਟੀ ਕਲਚਰ (ਲੜਕੀਆਂ ਵਾਸਤੇ); ਸਰਟੀਫਿਕੇਟ ਕੋਰਸ ਇਨ ਇੰਗਲਿਸ਼ ਸਪੀਕਿੰਗ ਅਤੇ ਕਮਿਊਨੀਕੇਸ਼ਨ ਸਕਿਲ (ਲੜਕੇ ਅਤੇ ਲੜਕੀਆਂ ਵਾਸਤੇ); ਸਰਟੀਫਿਕੇਟ ਕੋਰਸ ਇਨ ਵੈਬ ਡਿਜਾਈਨਿੰਗ (ਲੜਕੇ ਅਤੇ ਲੜਕੀਆਂ ਵਾਸਤੇ); ਸਰਟੀਫਿਕੇਟ ਕੋਰਸ ਇਨ ਕੰਪਿਊਟਰ ਬੇਸਕ ਕਨਸੈਪਟ (ਲੜਕੇ ਅਤੇ ਲੜਕੀਆਂ ਵਾਸਤੇ) ਕੋਰਸਾਂ ਵਿਚ ਦਾਖਲਾ ਲੈਣ ਦੇ ਚਾਹਵਾਨ ਉਮੀਦਵਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਵੈਬਸਾਈਟ www.gndu.ac.in/lifelong/default.aspx ਤੇ ਮਿਤੀ 3 ਮਈ 2021 ਤੋ ਆਨਲਾਈਨ ਦਾਖਲਾ ਫਾਰਮ ਭਰ ਸਕਦੇ ਹਨ ।
Check Also
ਆਪਰੇਸ਼ਨ ਵਾਕ ਮਿਡ ਐਟਲਾਂਟਿਕ ਅਤੇ ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਨੇ ਲੋੜਵੰਦ ਮਰੀਜ਼ਾਂ ਦੇ ਗੋਡੇ ਬਦਲੇ
ਅੰਮ੍ਰਿਤਸਰ, 28 ਅਕਤੂਬਰ (ਜਗਦੀਪ ਸਿੰਘ) – ਲੋੜਵੰਦ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਮਰੀਜ਼ਾਂ ਨੂੰ ਮਿਆਰੀ …
Punjab Post Daily Online Newspaper & Print Media