Friday, October 30, 2026

ਸਮਾਜ ਸੇਵੀ ਥਾਣੇਦਾਰ ਦਲਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

ਅੰਮ੍ਰਿਤਸਰ, 4 ਮਈ (ਸੰਧੂ) – ਮਹਿਕਮਾ ਪੰਜਾਬ ਪੁਲਿਸ ‘ਚ ਰਹਿ ਕੇ ਕੋਵਿਡ-19/ਕੋਰੋਨਾ ਮਹਾਮਾਰੀ ਦੇ ਦੌਰਾਨ ਜ਼ਰੂਰਤਮੰਦ ਤੇ ਲੋੜਵੰਦ ਪਰਿਵਾਰਾਂ ਦੀ ਬਾਹ ਫੜ੍ਹਣ ਦੇ ਨਾਲ-ਨਾਲ ਉਨ੍ਹਾਂ ਦੀਆਂ ਰੋਜ਼ਮਰਾ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਅਤੇ ਧੀਆਂ ਭੈਣਾਂ ਦੇ ਵਿਆਹ ਕਰਨ ਵਰਗੀਆਂ ਅਹਿਮ ਜ਼ਿੰਮੇਵਾਰੀਆਂ ਨਿਭਾਉਣ ਵਾਲੇ ਏ.ਐਸ.ਆਈ ਦਲਜੀਤ ਸਿੰਘ ਨੂੰ ਥਾਣਾ ਗੇਟ ਹਕੀਮਾਂ ਦੇ ਐਸ.ਐਚ.ਓ ਰਣਜੀਤ ਸਿੰਘ ਧਾਲੀਵਾਲ ਤੇ ਉਨ੍ਹਾਂ ਦੀ ਟੀਮ ਵੱਲੋਂ ਗੇਟ ਹਕੀਮਾਂ ਤੋਂ ਬਦਲੀ ਉਪਰੰਤ ਸਨਮਾਨਿਤ ਕੀਤਾ ਗਿਆ।
                    ਹੁਣ ਪੁਲਿਸ ਥਾਣਾ ਕੰਟੋਨਮੈਂਟ ਵਿੱਖੇ ਸੇਵਾਵਾਂ ਨਿਭਾਅ ਰਹੇ ਦਲਜੀਤ ਸਿੰਘ ਏ.ਐਸ.ਆਈ ਨੇ ਕਿਹਾ ਕਿ ਉਹ ਸਮਾਜ ਦੇ ਦੱਬੇ ਕੁੱਚਲੇ, ਜ਼ਰੂਰਤਮੰਦ, ਲੋੜਵੰਦ, ਗਰੀਬਾਂ ਤੇ ਮਜ਼ਲੂਮਾਂ ਦੇ ਜੀਵਨ ਪੱਧਰ ਨੂੰ ਕੁੱਝ ਹੁਲਾਰਾ ਦੇਣ ਵਾਸਤੇ ਸਮਾਜ ਸੇਵਾ ਕਰਦੇ ਹਨ।ਇੰਨ੍ਹਾਂ ਕਾਰਜ਼ਾਂ ਵਿੱਚ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦਾ ਬਹੁਤ ਵੱਡਾ ਯੋਗਦਾਨ ਹੈ ਅਤੇ ਵਿਭਾਗੀ ਤੌਰ ‘ਤੇ ਵੀ ਉਨਾਂ ਨੂੰ ਅਕਸਰ ਹੱਲ੍ਹਾ ਸ਼ੇਰੀ ਮਿਲਦੀ ਰਹਿੰਦੀ ਹੈ।

Check Also

ਖਾਲਸਾ ਕਾਲਜ ਰਣਜੀਤ ਐਵੀਨਿਊ ਨੇ ਜੀ.ਐਨ.ਡੀ.ਯੂ ਦਾ ਯੁਵਕ ਮੇਲੇ ’ਚ ਸ਼ਾਨਦਾਰ ਸਥਾਨ 

ਡਿਗਰੀ ਕਾਲਜ ਵਜੋਂ ਏ-ਜ਼ੋਨ ਦੇ ਬੀ ਡਵੀਜ਼ਨ ’ਚ ਲਿਆ ਭਾਗ – ਡਾ. ਮਨਦੀਪ ਕੌਰ ਅੰਮ੍ਰਿਤਸਰ, …