Saturday, September 26, 2026

ਪੰਥਕ ਆਗੂ ਭਾਈ ਬਲਵਿੰਦਰ ਸਿੰਘ ਖੋਜ਼ਕੀਪੁਰ ਦਾ ਦਿਹਾਂਤ

ਅੰਮ੍ਰਿਤਸਰ, 6 ਮਈ (ਸੰਧੂ) – ਪੰਥਕ ਆਗੂ ਸਫਾਂ ਵਿੱਚ ਲੰਮਾ ਸਮਾਂ ਅਹਿਮ ਭੂਮਿਕਾ ਨਿਭਾਉਣ ਵਾਲੇ ਅਤੇ ਸੰਤ ਜਰਨੈਲ ਸਿੰਘ ਤੇ ਭਾਈ ਅਮਰੀਕ ਸਿੰਘ ਦੇ ਨਜ਼ਦੀਕੀ ਰਹੇ ਭਾਈ ਬਲਵਿੰਦਰ ਸਿੰਘ ਖੋਜ਼ਕੀਪੁਰ ਚਲਾਣਾ ਕਰ ਕਰ ਗਏ ਹਨ।ਉਹ ਕੁੱਝ ਦਿਨ ਤੋਂ ਬਿਮਾਰ ਚਲੇ ਆ ਰਹੇ ਸਨ।69 ਸਾਲਾ ਭਾਈ ਖੋਜ਼ਕੀਪੁਰ ਸਥਾਨਕ ਰਾਮ ਤੀਰਥ ਰੋਡ ਸਥਿਤ ਅਨਮੋਲ ਐਨਕਲੇਵ ਕਲੌਨੀ ਵਿੱਚ ਰਹਿ ਰਹੇ ਸਨ।ਉਹ ਆਪਣੇ ਪਿੱਛੇ ਦੋ ਬੇਟੇ, ਬੇਟੀ ਤੇ ਪਤਨੀ ਛੱਡ ਗਏ ਹਨ।ਉਨ੍ਹਾਂ ਦਾ ਸਸਕਾਰ ਜੰਡਿਆਲਾ ਨੇੜੇ ਪਿੰਡ ਖੋਜ਼ਕੀਪੁਰ ਵਿੱਖੇ ਕੀਤਾ ਗਿਆ।
ਭਾਈ ਖੋਜ਼ਕੀਪੁਰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਜਨਰਲ ਸਕੱਤਰ, ਸ਼ੋ੍ਰਮਣੀ ਅਕਾਲੀ ਦਲ (ਬਾਦਲ) ਦੇ ਵਰਕਿੰਗ ਕਮੇਟੀ ਮੈਂਬਰ, ਕੇਂਦਰ ਸਰਕਾਰ ਵੱਲੋਂ ਰੇਲਵੇ ਬੋਰਡ ਦੇ ਮੈਂਬਰ ਰਹਿਣ ਤੋਂ ਇਲਾਵਾ ਉਨਾਂ ਨੇ 15 ਵਰੇ੍ਹ ਪਿੰਡ ਦੀ ਸਰਪੰਚੀ ਵੀ ਕੀਤੀ।ਇਸੇ ਦੌਰਾਨ ਪੰਥਕ ਆਗੂਆਂ ਨੇ ਉਨ੍ਹਾਂ ਦੇ ਚਲਾਣੇ ‘ਤੇ ਡੂੰਘਾ ਦੁੱਖ ਪ੍ਰਗਟਾਇਆ ਹੈ।
                      ਉਨ੍ਹਾਂ ਦੇ ਬੇਟੇ ਵਿਕਰਮ ਗੁਲਜ਼ਾਰ ਸਿੰਘ ਨੇ ਦੱਸਿਆ ਕਿ ਸਵ. ਭਾਈ ਬਲਵਿੰਦਰ ਸਿੰਘ ਖੋਜਕੀਪੁਰ ਦੀ ਅੰਤਿਮ ਅਰਦਾਸ ਦਾ ਸਮਾਗਮ ਸੰਖੇਪ ਰੂਪ ਵਿੱਚ ਹੋਵੇਗਾ।

Check Also

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …