Thursday, March 5, 2026

ਗੰਜ਼ਾਪਣ ਦੂਰ ਕਰਨ ਲਈ ਐਫ.ਯੂ.ਈ ਤਕਨੀਕ ਲਾਭਕਾਰੀ -ਡਾ. ਮਨੀਲਾ

ਅੰਮ੍ਰਿਤਸਰ, 6 ਅਪ੍ਰੈਲ (ਖੁਰਮਣੀਆਂ) – ਤੰਦਰੁਸਤ ਸਰੀਰ ਅਤੇ ਚਮਕਦਾਰ ਵਾਲ ਨਾ ਸਿਰਫ ਆਦਮੀ ਅਤੇ ਔਰਤ ਦੋਨਾਂ ਦੀ ਦਿੱਖ ਨੂੰ ਵਧਾਉਂਦੇ ਹੈ, ਬਲਕਿ ਉਨ੍ਹਾਂ ਦੀ ਸ਼ਖਸੀਅਤ ਨੂੰ ਵੀ ਨਿਖਾਰਦੇ ਹਨ।ਚੰਗੇ ਵਾਲਾਂ ਦੀ ਦਿੱਖ ਉਹਨਾਂ ਦੀ ਉਮਰ ਨੂੰ ਵੀ ਲਕਾਉਂਦੇ ਹਨ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਰਜੀਸਿਟੀ ਹਸਪਤਾਲ ਰਣਜੀਤ ਐਵਨਿਊ ਦੀ ਡਾ. ਮਨੀਲਾ ਵਲੋਂ ਕੀਤਾ ਗਿਆ।
                  ਉਹਨਾਂ ਕਿਹਾ ਕਿ ਤਣਾਅ ਭਰੀ ਜ਼ਿੰਦਗੀ ਅਤੇ ਪ੍ਰਦੂਸ਼ਿਤ ਵਾਤਾਵਰਣ ਦੇ ਕਾਰਨ ਮਨੁੱਖ ਦੇ ਆਮ ਤੌਰ `ਤੇ ਪ੍ਰਤੀ ਦਿਨ ਵਾਲ਼ ਵਾਹੁੰਦਿਆਂ 50 ਤੋਂ 100 ਵਾਲਾਂ ਤੋਂ ਜੇਕਰ ਵੱਧ ਵਾਲ ਝੜਦੇ ਹਨ ਤਾਂ ਡਾਕਟਰ ਦੀ ਸਲਾਹ ਲੈਣ ਦੀ ਲੋੜ ਹੁੰਦੀ ਹੈ।ਵਾਲਾਂ ਦਾ ਨੁਕਸਾਨ ਤਣਾਅ ਭਰੀ ਜ਼ਿੰਦਗੀ, ਪਰਿਵਾਰਕ ਰੋਗ, ਹਾਰਮੋਨਲ ਤਬਦੀਲੀਆਂ, ਗਰਭ ਅਵੱਸਥਾ ਤੋਂ ਬਾਅਦ, ਦਵਾਈਆਂ, ਵਾਰ-ਵਾਰ ਵਾਲਾਂ ਨੂੰ ਸਟਾਇਲਿੰਗ ਕਰਨਾ ਜਾਂ ਬਿਮਾਰੀਆਂ ਜਿਵੇਂ ਥਾਇਰਾਇਡ, ਪ੍ਰੋਟੀਨ ਆਇਰਨ ਆਦੀ ਦੇ ਘਟ ਹੋਣ ਦਾ ਨਤੀਜ਼ਾ ਹੋ ਸਕਦਾ ਹੈ।ਵਾਲਾਂ ਦਾ ਝੜਨਾ ਪੁਰਸ਼ ਅਤੇ ਔਰਤ ਦੋਵੇਂ ਮਹਿਸੂਸ ਕਰ ਸਕਦੇ ਹਨ, ਪਰ ਮਰਦਾਂ ਵਿੱਚ ਗੰਜਾਪਣ ਵਧੇਰੇ ਹੈ।
              ਅਜਿਹੇ ਵਿੱਚ ਲੋਕ ਡਾਕਟਰ ਦੀ ਮਦਦ ਲੈਣ ਤੋਂ ਪਹਿਲਾਂ, ਕੁੱਝ ਹੋਰ ਚੀਜ਼ਾਂ ਨਾਲ ਇਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦੇ ਹਨ, ਦਾਦੀ ਦੇ ਘਰੇਲੂ ਇਲਾਜ਼, ਵਿੱਗ ਜਾਂ ਕੈਪ ਪਾਉਣਾ ਆਦਿ।ਡਾ. ਮਨੀਲਾ ਨੇ ਦੱਸਿਆ ਕਿ ਡਾਕਟਰੀ ਖੇਤਰ ਵਿੱਚ ਵਾਲਾਂ ਦੇ ਝੜਨ ਨੂੰ ਰੋਕਣ ਲਈ ਦਵਾਈਆਂ ਅਤੇ ਲੋਸ਼ਨ ਮਦਦ ਕਰ ਸਕਦੇ ਹਨ।ਗੰਜੇਪਨ ਦੇ ਮਾਮਲੇ ਵਿੱਚ ਵਧੀਆ ਨਤੀਜਿਆਂ ਦੇ ਵਾਲਾਂ ਦਾ ਟ੍ਰਾਂਸਪਲਾਂਟ ਕਰਨਾ ਹੀ ਇੱਕ ਵਧੀਆ ਹੱਲ ਹੈ।
           ਉਹਨਾਂ ਕਿਹਾ ਕਿ ਵਾਲਾਂ ਦੇ ਟ੍ਰਾਂਸਪਲਾਂਟ ਦੀਆਂ ਤਕਨੀਕਾਂ ‘ਚ ਸਮੇਂ ਦੇ ਨਾਲ ਸੁਧਾਰ ਹੋਇਆ ਹੈ।ਜਿੰਨਾਂ ਦੇ ਚੰਗੇ ਨਤੀਜੇ ਮਿਲਦੇ ਹਨ ਅਤੇ ਟ੍ਰਾਂਸਪਲਾਂਟ ਤੋਂ ਬਾਅਦ, ਨਵੇਂ ਵਾਲਾਂ ਦਾ ਵਾਧਾ ਪਹਿਲਾਂ ਦੀ ਤਰ੍ਹਾਂ ਕੁਦਰਤੀ ਅਤੇ ਆਮ ਹੁੰਦਾ ਹੈ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …