ਸੰਗਰੂਰ, 7 ਮਈ (ਜਗਸੀਰ ਲੌਂਗੋਵਾਲ ) – ਜ਼ਿਲ੍ਹਾ ਬਰਨਾਲਾ ਦੇ ਸਿੱਖਿਆ ਦਫ਼ਤਰ (ਸੈ.ਸਿ) ਵਲੋਂ ਜ਼ਿਲ੍ਹਾ ਸਿੱਖਿਆ ਅਫਸਰ ਸਰਬਜੀਤ ਸਿੰਘ ਤੂਰ ਅਤੇ ਉਪ ਜ਼ਿਲ੍ਹਾ
ਸਿੱਖਿਆ ਅਫਸਰ ਸ੍ਰੀਮਤੀ ਹਰਕੰਵਲਜੀਤ ਕੌਰ ਦੀ ਅਗਵਾਈ ਜਿਲਾ ਪੱਧਰੀ ਦਾਖਲਾ ਮੁਹਿੰਮ ਅਰੰਭੀ ਗਈ।ਜਿਸ ਤਹਿਤ ਪ੍ਰਿੰਸੀਪਲ ਰਕੇਸ਼ ਕੁਮਾਰ ਕੱਟੂ ਅਤੇ ਸਿਮਰਦੀਪ ਸਿੰਘ ਡੀ.ਐਮ ਸਪੋਰਟਸ ਦੀ ਰਹਿਨੁਮਾਈ ‘ਚ ਕੋਵਿਡ-19 ਦੀ ਪਾਲਣਾ ਕਰਦੇ ਹੋਏ ਕੈਨੋਪੀ ਲਗਾਈ ਜਾ ਰਹੀ ਹੈ।ਦਾਖ਼ਲਾ ਕਨੌਪੀ ਦੇ ਇੰਚਾਰਜ਼ ਰਮਨਦੀਪ ਨੇ ਦੱਸਿਆ ਕਿ ਬਲਾਕ ਬਰਨਾਲਾ ਦੇ ਸਮੂਹ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਕਨੌਪੀ ਰਾਹੀਂ ਸਿੱਖਿਆ ਵਿਭਾਗ ਦੀਆਂ ਪ੍ਰਾਪਤੀਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ, ਤਾਂ ਜੋ ਵੱਧ ਤੋਂ ਵੱਧ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਵਾਏ ਜਾ ਸਕਣ।ਜਾਗਰੂਕਤਾ ਮੁਹਿੰਮ ਦੌਰਾਨ ਰਮਨਦੀਪ ਅਤੇ ਉਹਨਾਂ ਦੀ ਟੀਮ ਦੇ ਮੈਂਬਰਾਂ ਜਤਿੰਦਰ ਸਿੰਘ, ਸੰਦੀਪ ਸਿੰਘ, ਹਰਭਜਨ ਸਿੰਘ, ਗੁਰਪ੍ਰੀਤ ਸਿੰਘ ਮਾਨ ਅਤੇ ਅਮਨਦੀਪ ਸਿੰਘ ਨੂੰ ਬਿਹਤਰੀਨ ਸੇਵਾਵਾਂ ਬਦਲੇ ਸਨਮਾਨਿਤ ਵੀ ਕੀਤਾ ਗਿਆ।
Check Also
ਖਾਲਸਾ ਕਾਲਜ ਸੈਨਿਕ ਸਕੂਲ ਦਾ ‘ਸੈਨਿਕ ਸਕੂਲ’ ਕਪੂਰਥਲਾ ਦੇ ਵਫ਼ਦ ਨੇ ਕੀਤਾ ‘ਪਹਿਲਾ ਨਿਰੀਖਣ’ ਦੌਰਾ
ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਸੈਨਿਕ ਸਕੂਲ ਵਿਖੇ ਵਿਦਿਆਰਥੀਆਂ ਨੂੰ ਉਚ …
Punjab Post Daily Online Newspaper & Print Media