ਗੁਰੂ ਨਾਨਕ ਪ੍ਰਕਾਸ਼ ਪ੍ਰਬੰਧਕ ਧਰਮਸ਼ਾਲਾ ਕਮੇਟੀ ਨੂੰ ਦਿੱਤਾ 2 ਲੱਖ ਦਾ ਚੈਕ
ਅੰਮ੍ਰਿਤਸਰ, 9 ਮਈ (ਸੁਖਬੀਰ ਸਿੰਘ) – ਕੋਵਿਡ 19 ਦੀ ਦੂਜੀ ਲਹਿਰ ਦਾ ਖ਼ਤਰਾ ਸਾਡੇ ਸਿਰ ਤੇ ਬਹੁਤ ਮੰਡਰਾ ਰਿਹਾ ਹੋਣ ਕਰਕੇ ਰੋਜ਼ਾਨਾ ਵੱਡੀ ਗਿਣਤੀ ਵਿਚ ਲੋਕ ਇਸ ਮਹਾਂਮਾਰੀ ਦਾ ਸ਼ਿਕਾਰੀ
ਹੋ ਰਹੇ ਹਨ। ਦਿੱਲੀ ਤੇ ਮਹਾਰਾਸ਼ਟਰ ਵਰਗੇ ਵੱਡੇ ਸੂਬਿਆਂ ਵਿੱਚ ਇਸਦਾ ਰੂਪ ਬਹੁਤ ਖ਼ਤਰਨਾਕ ਸਾਹਮਣੇ ਆ ਰਿਹਾ ਹੈ।ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਨੇ ਇਹ ਪ੍ਰਗਟਾਵਾ ਵਾਰਡ ਨੰ: 58 ਦੇ ਇਲਾਕੇ ਡੈਮ ਗੰਜ਼ ਵਿਖੇ ਸਥਿਤ ਗੁਰੂ ਨਾਨਕ ਪ੍ਰਕਾਸ਼ ਪ੍ਰਬੰਧਕ ਧਰਮਸ਼ਾਲਾ ਕਮੇਟੀ ਨੂੰ 2 ਲੱਖ ਰੁਪਏ ਦਾ ਚੈਕ ਭੇਟ ਕਰਦਿਆਂ ਕੀਤਾ।
ਉਨਾਂ ਕਿਹਾ ਕਿ ਸਰਕਾਰ ਆਪਣੀ ਡਿਊਟੀ ਪੂਰੀ ਤਰ੍ਹਾਂ ਨਿਭਾਅ ਰਹੀ ਹੈ।ਸ਼ਹਿਰਵਾਸੀਆਂ ਨੂੰ ਚਾਹੀਦਾ ਹੈ ਕਿ ਬਿਨਾਂ ਕੰਮ ਤੋਂ ਘਰੋਂ ਬਾਹਰ ਨਾ ਨਿਕਲਣ, ਆਪਣਾ ਤੇ ਆਪਣੇ ਪਰਿਵਾਰ ਦਾ ਖਿਆਲ ਰੱਖਣ।ਜੋ ਵਿਅਕਤੀ ਕਿਸੇ ਖਾਸ ਕੰਮ ਲਈ ਘਰੋਂ ਨਿਕਲਦਾ ਹੈ ਤਾਂ ਉਸਨੂੰ ਮਾਸਕ ਪਾਉਣਾ ਬਹੁਤ ਜ਼ਰੂਰੀ ਹੈ।ਉਨਾਂ ਇਹ ਵੀ ਦੱਸਿਆ ਕਿ ਹਸਪਤਾਲਾਂ ਵਿੱਚ ਆਕਸੀਜਨ ਦੀ ਸਪਲਾਈ ਨਾਰਮਲ ਹੋ ਗਈ ਹੈ, ਕੋਈ ਘਬਰਾਉਣ ਵਾਲੀ ਗੱਲ ਨਹੀਂ, ਪ੍ਰਸਾਸ਼ਨ ਹਰ ਸਥਿਤੀ ਤੇ ਨਜ਼ਰ ਰੱਖ ਰਿਹਾ ਹੈ।ਕੋਰੋਨਾ ਵੈਕਸੀਨ ਹਰ ਨਾਗਰਿਕ ਨੂੰ ਲਗਾਉਣ ਦੀ ਲੋੜ ਹੈ ਤਾਂ ਹੀ ਅਸੀਂ ਕੋਰੋਨਾ ਨਾਲ ਲੜ੍ਹ ਸਕਦੇ ਹਾਂ।ਵੈਕਸੀਨ ਸਰਕਾਰੀ ਹਸਪਤਾਲ, ਪ੍ਰਾਇਮਰੀ ਹੈਲਥ ਸੈਂਟਰਾਂ ਵਿੱਚ ਮੁਫ਼ਤ ਲਗਵਾਈ ਜਾ ਰਹੀ ਹੈ।
ਇਸ ਮੋਕੇ ਡਿਪਟੀ ਮੇਅਰ ਯੂਨਸ ਕੁਮਾਰ, ਵਿਕਾਸ ਸੋਨੀ ਕੌਂਸਲ, ਬਲਦੇਵ ਸਿੰਘ ਬਾਜਵਾ, ਸੁਖਦੇਵ ਸਿੰਘ, ਪ੍ਰਿਤਪਾਲ ਸਿੰਘ, ਮਨਜੀਤ ਸਿੰਘ ਹਾਜ਼ਰ ਸਨ।
Punjab Post Daily Online Newspaper & Print Media