ਸੰਗਰੂਰ, 11 ਮਈ (ਜਗਸੀਰ ਲੌਂਗੋਵਾਲ) – ਰਾਏਕੋਟ ਦੇ ਗੁਰੀਲਾ ਨਗਰ ਵਿਖੇ ਸੀਟੂ ਆਗੂਆਂ ਨੇ 10 ਮਈ ਦੀ ਵਰ੍ਹੇਗੰਢ ਸਾਂਝੇ ਸੰਘਰਸ਼ ਦੇ ਤੌਰ ‘ਤੇ ਮਨਾਈ।ਕਾਮਰੇਡ
ਦਲਜੀਤ ਕੁਮਾਰ ਗੋਰਾ ਨੇ ਕਿਹਾ ਕਿ 10 ਮਈ ਸਾਡੀ ਸਾਮਰਾਜ ਵਿਰੋਧੀ ਗਾਥਾ ਦਾ ਪਹਿਲਾ ਦਿਨ ਹੈ।ਇਸ ਦਿਨ 1857 ਵਿੱਚ ਮੇਰਠ ਛਾਉਣੀ ਚੋਂ ਈਸਟ ਇੰਡੀਆ ਕੰਪਨੀ ਦੇ ਜ਼ਾਲਮ ਰਾਜ ਵਿਰੁੱਧ ਅਜ਼ਾਦੀ ਦੀ ਲੜਾਈ ਦਾ ਬਿਗੁਲ ਵਜਾਇਆ ਗਿਆ ਸੀ।ਝਾਂਸੀ ਦੀ ਰਾਣੀ, ਤਾਂਤੀਆ ਟੋਪੇ ਅਤੇ ਬਹਾਦਰ ਸ਼ਾਹ ਜ਼ਫ਼ਰ ਵਰਗੀਆਂ ਹਸਤੀਆਂ ਸਾਹਮਣੇ ਆਈਆਂ, ਜਿਨ੍ਹਾਂ ਨੇ ਹਜ਼ਾਰਾਂ ਦੇਸ਼ ਭਗਤਾਂ ਦੇ ਨਾਲ ਅਜ਼ਾਦੀ ਸੰਗਰਾਮ ਦੀ ਇਸ ਦੇਸ਼ ਪੱਧਰੀ ਜੰਗ ਵਿੱਚ ਆਪਣੀਆਂ ਜ਼ਿੰਦਗੀਆਂ ਅਰਪਿਤ ਕੀਤੀਆਂ ਸਨ।ਇਸ ਜੰਗ ਵਿੱਚ ਮਹਾਰਾਜਾ ਪਟਿਆਲਾ, ਗਵਾਲੀਅਰ ਦੇ ਰਾਜਾ ਸਿੰਧੀਆ ਅਤੇ ਨੇਪਾਲ ਦੀ ਹਿੰਦੂ ਰਾਜਾਸ਼ਾਹੀ ਨੇ ਅੰਗਰੇਜ਼ਾਂ ਦਾ ਸਾਥ ਦੇ ਕੇ ਦੇਸ਼ ਨਾਲ ਗਦਾਰੀ ਕੀਤੀ ਸੀ।ਕਾਰਲ ਮਾਰਕਸ ਨੇ ਉਸ ਵੇਲੇ ਇਸ ਜੰਗ ਨੂੰ ਅਪਣੇ ਲੇਖ ਵਿੱਚ ਭਾਰਤ ਦੀ ਅਜ਼ਾਦੀ ਦਾ ਪਹਿਲਾ ਸੰਗਰਾਮ ਕਿਹਾ ਸੀ।ਸੀਟੂ ਆਗੂਆਂ ਨੇ ਇਸ ਇਤਿਹਾਸਕ ਦਿਨ ਨੂੰ ਮਨਾਉਣ ਵੇਲੇ ਸਾਮਰਾਜ ਵਿਰੋਧੀ ਜੰਗ ਵਿੱਚ ਵੀ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ।
10 ਮਈ ਦਾ ਦਿਨ ਅਜੋਕੇ ਸਮੇਂ ਭਾਰਤੀ ਆਰਥਿਕਤਾ ਨੂੰ ਸਾਮਰਾਜੀਆਂ ਸਾਹਮਣੇ ਭਾਜਪਾ ਦੀ ਮੋਦੀ ਸਰਕਾਰ ਵਲੋਂ ਗਹਿਣੇ ਧਰਨ, ਜਨਤਕ ਖੇਤਰ ਦੇ ਨਿੱਜੀਕਰਨ ਅਤੇ ਮਜ਼ਦੂਰਾਂ/ਕਿਸਾਨਾਂ ਵਿਰੁੱਧ ਲੋਕ ਮਾਰੂ ਕਾਨੂੰਨਾਂ ਵਿਰੁੱਧ ਆਪਣੇ ਲੋਕ ਘੋਲ ਨੂੰ ਜਿੱਤ ਤੱਕ ਜਾਰੀ ਰੱਖਣ ਦਾ ਅਹਿਦ ਵੀ ਕੀਤਾ।ਉਨ੍ਹਾ ਇਹ ਵੀ ਕਿਹਾ ਕਿ ਭਾਜਪਾ ਸਰਕਾਰ ਵਲੋਂ ਕੋਵਿਡ-19 ਵਿਰੁੱਧ ਧਾਰਨ ਕੀਤੀ ਅਤੇ ਲਾਗੂ ਕੀਤੀ ਜਾ ਰਹੀ ਮੁਜ਼ਰਮਾਨਾ ਪਾਲਿਸੀ ਦਾ ਵੀ ਪਾਜ਼ ਉਧੇੜਿਆ ਜਾਣਾ ਜਰੂਰੀ ਹੈ।ਇਸ ਦੇ ਨਾਲ ਹੀ ਮੇਹਨਤੀ ਜਮਾਤਾਂ ਦੀ ਰੋਟੀ-ਰੋਜੀ ਅਤੇ ਉਨ੍ਹਾਂ ਦੇ ਜ਼ਮਹੂਰੀ ਹੱਕਾਂ ਦੀ ਅਵਾਜ਼ ਵੀ ਬੁਲੰਦ ਕੀਤੀ ਜਾ ਸਕੇ।
ਇਸ ਮੌਕੇ ਹੋਰਨਾ ਤੋਂ ਇਲਾਵਾ ਰਾਜ ਜਸਵੰਤ ਸਿੰਘ ਜੋਗਾ, ਕਰਨੈਲ ਸਿੰਘ ਦੱਧਾਹੂਰ, ਕਰਮਜੀਤ ਸਿੰਘ ਸਨੀ, ਚਮਕੌਰ ਸਿੰਘ ਨੂਰਪੁਰਾ, ਬਹਾਦਰ ਸਿੰਘ ਪੰਚ, ਕੁਲਦੀਪ ਸਿੰਘ ਜੋਹਲਾ, ਕਾਲਾ ਜੋਹਲਾ ਆਦਿ ਹਾਜ਼ਰ ਸਨ।
Check Also
ਸਰਬਜੋਤ ਸਿੰਘ ਧੰਜਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰ ਖੁਸ਼
ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ …
Punjab Post Daily Online Newspaper & Print Media