Friday, August 28, 2026

ਟੀਕਾਕਰਨ ਕੈਂਪ ‘ਚ 100 ਦੇ ਕਰੀਬ ਵਿਅਕਤੀਆਂ ਨੇ ਕਰਵਾਈ ਵੈਕਸੀਨੇਸ਼ਨ

ਕੈਂਪ ਦੌਰਾਨ ਵਿਸ਼ੇਸ਼ ਤੌਰ ‘ਤੇ ਪਹੁੰਚੇ ਡੀ.ਐਸ.ਪੀ ਪੰਨੂ

ਸੰਗਰੂਰ, 14 ਮਈ (ਜਗਸੀਰ ਲੌਂਗੋਵਾਲ) – ਕੋਰੋਨਾ ਮਹਾਮਾਰੀ ਤੋਂ ਬਚਣ ਲਈ ਸ਼ਿਵ ਮਹਾਕਾਲੀ ਮੰਦਰ ਕਮੇਟੀ ਅਤੇ ਬਾਬੂ ਆਨੰਦ ਸਰੂਪ ਜਿੰਦਲ ਚੈਰੀਟੇਬਲ ਫਾਊਡੇਸ਼ਨ ਵੱਲੋਂ ਕੋਵਿਡ ਵੈਕਸੀਨ ਦਾ ਟੀਕਾਕਰਨ ਕੈਪ ਲਗਾਇਆ ਗਿਆ। ਇਸ ਕੈਪ ਵਿੱਚ ਵਿਸ਼ੇਸ਼ ਤੌਰ ‘ਤੇ ਡੀ.ਐਸ.ਪੀ ਸੁਨਾਮ ਬਲਵਿੰਦਰ ਸਿੰਘ ਪੰਨੂੰ ਅਤੇ ਫਾਉਡੇਸ਼ਨ ਦੇ ਚੇਅਰਮੈਨ ਵਿਨੋਦ ਗੁਪਤਾ ਅਤੇ ਕੌਂਸਲਰ ਹਰਮੇਸ ਸਿੰਘ ਪੱਪੀ ਸ਼ਾਮਲ ਹੋਏ।
                      ਮੰਦਰ ਕਮੇਟੀ ਦੇ ਪ੍ਰਧਾਨ ਡਾ. ਜੀਵਨ ਨੇ ਕਿਹਾ ਕਿ ਇਸ ਕੈਂਪ ‘ਚ 45 ਸਾਲ ਤੋਂ ਉਪਰ 100 ਦੇ ਕਰੀਬ ਲੋਕਾਂ ਨੂੰ ਕੋਵਿਡ ਦਾ ਟੀਕਾ ਲਗਵਾਇਆ ਗਿਆ।ਬਾਬੂ ਆਨੰਦ ਸਰੂਪ ਜਿੰਦਲ ਚੈਰੀਟੇਬਲ ਫਾਊਡੇਸ਼ਨ ਦੇ ਚੇਅਰਮੈਨ ਵਿਨੋਦ ਗੁਪਤਾ ਨੇ ਕਿਹਾ ਸਾਡੀ ਫਾਉਡੇਸ਼ਨ ਵਲੋਂ ਚੌਥਾ ਕੈਂਪ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਲਗਾਇਆ ਗਿਆ ਅਤੇ ਅੱਗੇ ਵੀ ਹੋਰ ਕੈਂਪ ਲਗਾਏ ਜਾਣਗੇ।ਮੰਦਰ ਕਮੇਟੀ ਵਲੋਂ ਡੀ.ਐਸ.ਪੀ ਬਲਵਿੰਦਰ ਸਿੰਘ ਪੰਨੂ ਅਤੇ ਵਿਨੋਦ ਗੁਪਤਾ ਨੂੰ ਚਿੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
                   ਸਿਹਤ ਵਿਭਾਗ ਦੀ ਟੀਮ ਵਿੱਚ ਆਯੁਰਵੈਦਿਕ ਮੈਡੀਕਲ ਅਫਸਰ ਡਾ. ਰੋਜ਼ੀ, ਏ.ਐਨ.ਐਮ ਸੁਨੀਤਾ ਰਾਣੀ, ਏ.ਐਨ.ਐਮ ਸਰਬਜੀਤ ਕੌਰ, ਸੋਮਾ ਰਾਣੀ ਆਸ਼ਾ ਵਰਕਰ ਅਤੇ ਲਲਿਤ ਸ਼ਰਮਾ ਕੰਪਿਊਟਰ ਅਪਰੇਟਰ ਨੇ ਆਪਣੀਆਂ ਸੇਵਾਵਾਂ ਦਿੱਤੀਆਂ।
                   ਇਸ ਮੋਕੇ ਸਮਾਜ ਸੇਵੀ ਪਿਆਰੇ ਲਾਲ ਸਰਮਾ, ਭਾਜਪਾ ਦੇ ਮੰਡਲ ਪ੍ਰਧਾਨ ਅਸ਼ੋਕ ਗੋਇਲ, ਸ਼ੰਕਰ ਬਾਂਸਲ, ਯੁਗੇਸ਼ ਗੋਇਲ, ਯੁਵਾ ਨੇਤਾ ਧੀਰਜ਼ ਗੋਇਲ, ਲਾਜਪਤ ਗਰਗ, ਕਮੇਟੀ ਮੈਂਬਰ ਚਿਰੰਜ਼ੀ ਲਾਲ ਗਰਗ, ਭੁਪੇਸ਼ ਜਿੰਮੀ, ਮਨੋਜ ਬਾਂਸਲ, ਜੋਨੀ ਸਿੰਗਲਾ, ਨਰੇਸ਼ ਕੁਮਾਰ, ਜੇ.ਈ ਜਰਨੈਲ ਸਿੰਘ ਢੋਟ, ਵਿਨੋਦ ਬਾਸਲ ਅਤੇ ਹੋਰ ਪਤਵੰਤੇ ਹਾਜ਼ਰ ਸਨ।

Check Also

ਖਾਲਸਾ ਯੂਨੀਵਰਸਿਟੀ ਵੱਲੋਂ  ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’  ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ

ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …