Monday, September 28, 2026

ਆਯੁਰਵੈਦਿਕ ਵਿਭਾਗ ਕੋਰੋਨਾ ਮਹਾਂਮਾਰੀ ਨਾਲ ਲੜਨ ਲਈ ਲਗਾ ਰਿਹੈ ਜਾਗਕਰੂਤਾ ਕੈਂਪ

ਅੰਮ੍ਰਿਤਸਰ, 14 ਮਈ (ਸੁਖਬੀਰ ਸਿੰਘ) – ਜਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਫਸਰ ਡਾ. ਰਣਬੀਰ ਸਿੰਘ ਕੰਗ ਦੀ ਅਗੁਵਾਈ ਹੇਠ ਆਯੂਰਵੇਦ ਵਿਭਾਗ ਅੰਮ੍ਰਿਤਸਰ ਦੇ ਮੈਡੀਕਲ ਅਫਸਰ ਅਤੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨਾਲ ਕੋਵਿਡ ਮਹਾਂਮਾਰੀ ਦੇ ਸੰਬੰਧ ਵਿੱਚ ਵਿਭਾਗ ਵੱਲੋਂ ਕੀਤੇ ਜਾ ਰਹੇ ਯਤਨਾਂ ਬਾਰੇ ਜਾਣਕਾਰੀ ਦਿੱਤੀ। ਜਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਫਸਰ ਡਾ. ਰਣਬੀਰ ਸਿੰਘ ਕੰਗ ਨੇ ਦੱਸਿਆ ਕਿ ਆਯੂਰਵੇਦ ਵਿਭਾਗ ਦੇ ਮੈਡੀਕਲ ਅਫਸਰ ਕੋਰੋਨਾ ਮਹਾਂਮਾਰੀ ਦੌਰਾਨ ਜਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਈ ਗਈ ਹਰ ਤਰਾਂ੍ਹ ਦੀ ਸੈਂਪਲਿੰਗ ਡਿਊਟੀ, ਵੈਕਸੀਨੇਸ਼ਨ ਡਿਊਟੀ ਅਤੇ ਕੁਆਰਨਟਾਈਨ ਸੈਂਟਰ ਡਿਊਟੀ ਪੂਰੀ ਮਹਿਨਤ ਨਾਲ ਕਰ ਰਹੇ ਹਨ।ਇਸ ਤੋਂ ਇਲਾਵਾ ਵਿਭਾਗ ਵਲੋਂ ਪਿੰਡਾਂ ਵਿੱਚ ਅਤੇ ਸਕੂਲਾਂ ਵਿਚ ਕੋਵਿਡ-19 ਤੌਂ ਬਚਾਅ ਲਈ ਕਈ ਜਾਗਰੂਕਤਾ ਕੈਂਪ ਲਗਾਏ ਅਤੇ ਇਮਿਊਨਿਟੀ ਬੂਸਟਰ ਦਵਾਈਆਂ ਵੰਡੀਆਂ।
                   ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਵਿਭਾਗ ਵਲੋਂ ਕੀਤੇ ਜਾ ਰਹੇ ਯਤਨਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ ਅਤੇ ਹਦਾਇਤ ਕੀਤੀ ਕਿ ਆਯੂਰਵੈਦ ਵਿਭਾਗ ਜਿਲ੍ਹੇ ਦੇ ਬਾਕੀ ਵਿਭਾਗਾਂ ਨਾਲ ਤਾਲਮੇਲ ਕਰਕੇ ਉਥੇ ਦੇ ਕਰਮਚਾਰੀਆਂ ਨੂੰ ਵੀ ਕੋਵਿਡ-19 ਦੀ ਬਿਮਾਰੀ ਤੋਂ ਬਚਣ ਲਈ ਅਤੇ ਇਸ ਤਨਾਅ ਭਰੇ ਮਾਹੌਲ ਵਿੱਚ ਕੰਮ ਕਰਨ ਲਈ ਇਮਿਊਨਟੀ ਬੂਸਟਰ ਦਵਾਈਆਂ ਬਾਰੇ, ਯੋਗ ਅਤੇ ਪ੍ਰਣਾਯਾਮ ਬਾਰੇ ਜਾਗਰੂਕ ਕਰਨ ਲਈ ਇਕ ਪ੍ਰੋਗਰਾਮ ਉਲੀਕੇ।ਆਯੂਵੇਦ ਵਿਭਾਗ ਵਲੋਂ ਜਿਲ੍ਹਾ ਪ੍ਰਸ਼ਾਸਨ ਨੂੰ ਇਮਿਊਨਟੀ ਬੂਸਟ ਕਰਨ ਲਈ ਤੁਲਸੀ ਡਰਾਪਸ, ਹਲਦੀ ਰਸਤਵ, ਅਸ਼ਵਗੰਧਾ ਚੂਰਨ, ਆਯੂਸ਼ ਕਵਾਥ ਆਦਿ ਦਵਾਈਆਂ ਉਪਲਬਧ ਕਰਵਾਈਆਂ।
              ਇਸ ਮੌਕੇ ਤੇ ਆਯੂਰਵੇਦ ਵਿਭਾਗ ਦੇ ਏ.ਐਮ.ਓ ਡਾ. ਵਿਵੇਕ ਸ਼ੌਰੀ ਅਤੇ ਵਿਭਾਗ ਦੇ ਸੁਪਰਡੈਂਟ ਕੁਲਜਿੰਦਰ ਸਿੰਘ ਬੇਦੀ ਆਦਿ ਮੌਜ਼ੂਦ ਸਨ।

Check Also

ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ

ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …