ਕਰੋਨਾ ਕਾਲ ਦੌਰਾਨ ਵਿਦਿਆਰਥੀਆਂ ਦੀ ਪੜਾਈ ਲਈ ਪੁੱਟੇ ਜਾ ਰਹੇ ਹਨ ਵਿਸ਼ੇਸ਼ ਕਦਮ
ਸੰਗਰੂਰ, 14 ਮਈ (ਜਗਸੀਰ ਲੌਂਗੋਵਾਲ) – ਜਿਲ੍ਹਾ ਸਿੱਖਿਆ ਅਫਸਰ (ਸੈ.ਸਿ) ਸੰਗਰੂਰ ਮਲਕੀਤ ਸਿੰਘ ਖੋਸਾ, ਉਪ ਜ਼ਿਲਾ ਸਿੱਖਿਆ ਅਫਸਰ ਹਰਜੀਤ ਕੁਮਾਰ ਅਤੇ
ਸਕੂਲ ਪ੍ਰਿੰਸੀਪਲ ਬਿਪਨ ਚਾਵਲਾ ਦੀ ਅਗਵਾਈ ਹੇਠ ਕਸਬਾ ਲੌਂਗੋਵਾਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਕੋਵਿਡ ਕਾਲ ਦੌਰਾਨ ਛੇਵੀ ਤੋਂ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਦੀ ਪੜਾਈ ਲਈ ਵਿਸ਼ੇਸ਼ ਕਦਮ ਪੁੱਟੇ ਜਾ ਰਹੇ ਹਨ।ਇਸ ਸਕੂਲ ਵਿੱਚ ਸਕੂਲ ਸਟਾਫ ਮੈਂਬਰ ਸਮੇਂ ਸਾਰਣੀ ਅਨੁਸਾਰ ਵਿਦਿਆਰਥੀਆਂ ਦੀਆਂ ਆਨਲਾਈਨ ਕਲਾਸਾਂ ਲੈ ਰਹੇ ਹਨ।ਜਿਸ ਦੇ ਨਤੀਜੇ ਵਜੋਂ ਸਕੂਲ ਦੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਤਕਰੀਬਨ 20% ਦਾ ਵਾਧਾ ਹੋਇਆ ਹੈ।
ਜ਼ਿਕਰਯੋਗ ਹੈ ਕਿ ਸਕੂਲ ਦੀ ਨਵੀਂ ਦਿੱਖ ਲਈ ਹਰ ਕਮਰੇ ਵਿੱਚ ਪ੍ਰੋਜੈਕਟਰ ਅਤੇ ਵਧੀਆ ਫਰਨੀਚਰ ਦਾ ਪ੍ਰਬੰਧ ਕੀਤਾ ਗਿਆ ਹੈ।ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਸੰਗਰੂਰ ਨੇ 10+1 ਜਮਾਤ ਦੀ ਕੈਮਿਸਟਰੀ ਕਲਾਸ ਦਾ ਆਨਲਾਈਨ ਮੁਆਇਨਾ ਕੀਤਾ।ਜਿਸ ਨੂੰ ਸ਼੍ਰੀਮਤੀ ਰਵਜੀਤ ਕੌਰ ਲੈਕ. ਕੈਮਿਸਟਰੀ ਬਹੁਤ ਹੀ ਪ੍ਰਭਾਵਸ਼ਾਲੀ ਤਰੀਕੇ ਨਾਲ ਪੜ੍ਹਾ ਰਹੇ ਹਨ।ਜ਼ਿਲ੍ਹਾ ਸਿੱਖਿਆ ਅਫਸਰ ਨੇ ਵਿਦਿਆਂਰਥੀਆਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਪੜਾਈ ਪ੍ਰਤੀ ਅਤੇ ਰੋਜ਼ ਆਨਲਾਇਨ ਕਲਾਸਾਂ ਲਗਾਉਣ ਲਈ ਕਾਫੀ ਉਤਸ਼ਾਹਿਤ ਕੀਤਾ ਅਤੇ ਕੋਵਿਡ ਦੇ ਨਿਯਮਾਂ ਦੀ ਵੀ ਪੂਰੀ ਪਾਲਣਾ ਕਰਨ ਲਈ ਕਿਹਾ।
ਸਕੂਲ ਪ੍ਰਿੰਸੀਪਲ ਬਿਪਨ ਚਾਵਲਾ ਨੇ ਵਿਦਿਆਰਥੀਆਂ ਨੂੰ ਸਕੂਲ ‘ਚ ਹੋਰ ਵਿਦਿਆਰਥੀ ਦਾਖਲ ਕਰਵਾਉਣ ਲਈ ਪ੍ਰੇਰਿਤ ਕੀਤਾ।ਉਹਨਾਂ ਨੇ ਦੱਸਿਆ ਕਿ ਲਗਭਗ 80 ਵਿਦਿਆਰਥੀ ਪ੍ਰਾਈਵੇਟ ਸਕੂਲਾਂ ਵਿਚੋਂ ਹਟ ਕੇ ਇਸ ਸਕੂਲ ਵਿਖੇ ਦਾਖਲ ਹੋਏ ਹਨ।ਨਵੀਂ ਲਾਈਬ੍ਰੇਰੀ ਸਮੇਤ ਤਿੰਨ ਨਵੇਂ ਕਮਰਿਆਂ ਦੀ ਉਸਾਰੀ ਦਾ ਕੰਮ ਅਤੇ ਪੂਰੇ ਸਕੂਲ ਦੇ ਰੰਗ ਰੋਗਨ ਦਾ ਕੰੰਮ ਬੜੀ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ।ਜ਼ਿਲ੍ਹਾ ਸਿੱਖਿਆ ਅਫਸਰ ਚਾਵਲਾ ਨੇ ਦੱਸਿਆ ਕਿ ਸਕੂਲ ਵਿੱਚ ਦੋ ਐਨ.ਐਸ.ਕਿਯੂ.ਐਫ ਲੈਬਾਂ ਅਤੇ ਇੱਕ ਲਿਸਨਿੰਗ ਲੈਬ ਬਣਾਈ ਜਾ ਰਹੀ ਹੈ।
Punjab Post Daily Online Newspaper & Print Media