Sunday, September 27, 2026

ਕੋਵਿਡ ਦੇ ਚੱਲਦਿਆਂ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ‘ਚ ਵਧਾਈ ਬੈਡਾਂ ਦੀ ਸੰਖਿਆ – ਡਾ. ਨਿਧੀ ਕੁਮੁਦ ਬਾਂਬਾ

ਕਰੋਨਾ ਮਰੀਜ਼ਾਂ ਨੂੰ ਬੈਡਾਂ ਦੀ ਗਿਣਤੀ ਬਾਰੇ ਕੋਵਾ ਐਪ ‘ਤੇ ਮਿਲੇਗੀ ਜਾਣਕਾਰੀ

ਪਠਾਨਕੋਟ, 15 ਮਈ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ ਵਿੱਚ ਕੋਵਿਡ ਮਰੀਜ਼ਾਂ ਲਈ ਬੈਡਾਂ ਦੀ ਕੋਈ ਕਮੀ ਨਹੀਂ ਹੈ ਅਤੇ ਹੁਣ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲਾਂ ਵਿੱਚ ਬੈਡਾਂ ਦੀ ਸੰਖਿਆ ਵਿੱਚ ਹੋਰ ਵਾਧਾ ਕੀਤਾ ਗਿਆ ਹੈ।ਕੋਈ ਵੀ ਨਾਗਰਿਕ ਕੋਵਾ ਐਪ ‘ਤੇ ਵੀ ਜਿਲ੍ਹੇ ਦੇ ਹਸਪਤਾਲਾਂ ਵਿੱਚ ਖਾਲੀ ਬੈਡਾਂ ਦੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ।ਡਾ. ਨਿਧੀ ਕੁਮੁਦ ਬਾਂਬਾ ਸਹਾਇਕ ਕਮਿਸ਼ਨਰ (ਜ)-ਕਮ-ਐਸ.ਡੀ.ਐਮ ਧਾਰਕਲ੍ਹਾਂ ਨੇ ਇਹ ਪ੍ਰਗਟਾਵਾ ਕਰਦਿਆਂ ਕਿਹਾ ਕਿ ਜਿਲ੍ਹਾ ਪਠਾਨਕੋਟ ਵਿੱਚ ਕੋਵਿਡ ਦੀ ਦੂਸਰੀ ਲਹਿਰ ਦੇ ਚੱਲਦਿਆਂ ਸਾਰੇ ਪੁਖਤਾ ਪ੍ਰਬੰਧ ਕੀਤੇ ਗਏ ਹਨ।
                       ਉਨ੍ਹਾਂ ਦੱਸਿਆ ਕਿ ਕੋਵਿਡ ਕਾਲ ਨੂੰ ਧਿਆਨ ਵਿੱਚ ਰੱਖਦਿਆਂ ਸੁੱਖ ਸਦਨ ਹਸਪਤਾਲ ਵਿੱਚ 7 ਬੈਡ ਹੋਰ ਵਧਾਏ ਗਏ ਹਨ, ਹੁਣ ਸੁਖ ਸਦਨ ਹਸਪਤਾਲ ਵਿੱਚ ਕਰੋਨਾ ਮਰੀਜਾਂ ਲਈ 21 ਬੈਡ, ਨਵਚੇਤਨ ਹਸਪਤਾਲ ਵਿੱਚ ਵੀ ਕਰੋਨਾ ਮਰੀਜ਼ਾਂ ਲਈ 8 ਬੈਡ ਹੋਰ ਵਧਾਏ ਗਏ ਹਨ, ਹੁਣ ਇੱਥੇ ਕਰੋਨਾ ਮਰੀਜ਼ਾਂ ਲਈ 18 ਬੈਡ ਰਿਜਰਵ ਹਨ, ਚੋਹਾਣ ਮੈਡੀਸਿਟੀ ਹਸਪਤਾਲ ਵਿੱਚ 20 ਬੈਡਾਂ ਦਾ ਹੋਰ ਵਾਧਾ ਕੀਤਾ ਗਿਆ ਹੈ ਅਤੇ ਇਥੇ ਹੁਣ ਕਰੋਨਾ ਮਰੀਜ਼ਾਂ ਲਈ 120 ਬੈਡ ਰਿਜਰਵ ਹਨ ਅਤੇ ਸਿਵਲ ਹਸਪਤਾਲ ਪਠਾਨਕੋਟ ਵਿੱਚ 25 ਬੈਡ ਦਾ ਵਾਧਾ ਕੀਤਾ ਗਿਆ ਹੈ, ਹੁਣ ਇੱਥੇ 90 ਬੈਡ ਕਰੋਨਾ ਮਰੀਜ਼ਾਂ ਲਈ ਰਿਜਰਵ ਹਨ।
                 ਉਨ੍ਹਾਂ ਦੱਸਿਆ ਕਿ ਜਿਲ੍ਹੇ ‘ਚ ਪਹਿਲਾ ਨਾਲੋਂ ਕੋਵਿਡ ਮਰੀਜ਼ਾਂ ਦੀ ਵਧਦੀ ਸੰਖਿਆ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਬੈਡਾਂ ਦੀ ਸੰਖਿਆ ਵਿੱਚ ਵਾਧਾ ਕੀਤਾ ਗਿਆ ਹੈ।ਹੁਣ ਕੋਈ ਵੀ ਨਾਗਰਿਕ ਅਪਣੇ ਮੋਬਾਇਲ ਫੋਨ ‘ਤੇ ਕੋਵਾ ਐਪ ਡਾਊਨਲੋਡ ਕਰਕੇ ਜਿਲ੍ਹੇ ‘ਚ ਕੋਵਿਡ ਮਰੀਜ਼ਾਂ ਲਈ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ‘ਚ ਰਿਜਰਵ ਬੈਡ ਦੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ।

Check Also

ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ

ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …