Tuesday, July 21, 2026

ਪੇਡਾ ਵਲੋਂ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਹਿਯੋਗ ਨਾਲ ਕਪੈਸਟੀ ਬਿਲਡਿੰਗ ਪ੍ਰੋਗਰਾਮ ਦਾ ਆਯੋਜਨ

ਅੰਮ੍ਰਿਤਸਰ, 15 ਮਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੀ ਇਕਾਈ ਪੰਜਾਬ ਐਨਰਜ਼ੀ ਡਿਵਲਪਮੈਂਟ ਏਜੈਂਸੀ (ਪੇਡਾ) ਨੇ ਅੰਮ੍ਰਿਤਸਰ ਵਿਖੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਹਿਯੋਗ ਨਾਲ ਐਗਰੀਕਲਚਰ ਡਿਮਾਂਡ ਸਾਈਡ ਮੈਨਜਮੈਂਟ ਤੇ ਇੱਕ ਦਿਨੀ ਕਪੈਸਟੀ ਬਿਲਡਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ।ਵੈਬਿਨਾਰ ਦੇ ਰਾਹੀਂ ਹੋਏ ਇਸ ਸ਼ੈਸਨ ਦਾ ਉਦੇਸ਼ ਕ੍ਰਿਸ਼ੀ ਸੇਕਟਰ ਵਿਚ ਉਰਜਾ ਦੱਖਤਾ ਤਕਨੀਕਾਂ ਦੇ ਉਪਯੋਗ ਅਤੇ ਉਰਜ਼ਾ ਤੇ ਵਾਟਰ ਕਨਜਰਵੇਸ਼ਨ ਦੀ ਨੀਤਿਆਂ ਦੇ ਪ੍ਰਤੀ ਇਸ ਉਦਯੋਗ ਤੋਂ ਜੁੜੇ ਪ੍ਰਗਤੀਸ਼ੀਲ ਕਿਸਾਨਾ ਸਹਿਤ ਹੋਰਨਾਂ ਸਟੇਕ ਹੋਲਡਰਾਂ ਵਿਚ ਜਾਗਰੂਕਤਾ ਪੈਦਾ ਕਰਵਾਉਣਾ ਸੀ।
                     ਬਤੌਰ ਮੁੱਖ ਮਹਿਮਾਨ ਆਏ ਕ੍ਰਿਸ਼ੀ ਵਿਕਾਸ ਕੇਂਦਰ ਅਮ੍ਰਿਤਸਰ ਦੇ ਡਾਕਟਰ ਵਿਕਰਮਜੀਤ ਸਿੰਘ ਨੇ ਕ੍ਰਿਸ਼ੀ ਸਮਾਜ ਨੂੰ ਪਰਿਆਵਰਣ ਦੇ ਹਿੱਤ ਵਿੱਚ ਅਤੇ ਕਿਰਸ਼ੀ ਨੂੰ ਹੋਰ ਜਿਆਦਾ ਕਿਫਾਇਤੀ ਤੇ ਪ੍ਰਭਾਵੀ ਬਣਾਉਣ ਦੇ ਲਈ ਕੁਸ਼ਲ ਤਕਨੀਕਾਂ ਦੇ ਉਪਯੋਗ ‘ਤੇ ਜੋਰ ਦਿੱਤਾ।ਉਨ੍ਹਾਂ ਨੇ ਦੱਸਿਆ ਕਿ ਐਨਰਜ਼ੀ ਕਨਜ਼ਰਵੇਸ਼ਨ ਸਮੇਂ ਦੀ ਮੰਗ ਹੈ ਇਸ ਲਈ ਬਾਯੌਮਾਸ, ਸੋਲਰ ਪੰਪ, ਸੋਲਰ ਪਲਾਂਟਸ ਆਦਿ ਨੂੰ ਉਪਯੋਗ ਵਿਚ ਲਿਆਉਣਾ ਚਾਹੀਦਾ ਹੈ।
ਗੇਸਟ ਆਫ ਹੋਨਰ ਦੇ ਰੁਪ ‘ਚ ਆਏ ਪੇਡਾ ਦੇ ਸੀਨਿਅਰ ਮੈਨੇਜਰ ਪਰਮਜੀਤ ਸਿੰਘ ਨੇ ਭਾਗ ਲੈ ਰਹੇ ਪ੍ਰਤੀਨਿਧਿਆਂ ਨੂੰ ਕ੍ਰਿਸ਼ੀ ਸੇਕਟਰ ਵਿਚ ਪੇਡਾ ਦੁਆਰਾ ਚਲਾਈ ਜਾ ਰਹੀ ਵੱਖ-ਵੱਖ ਯੋਜਨਾਵਾਂ ਤੋਂ ਜਾਣੂ ਕਰਵਾਇਆ ਜਦਕਿ ਡੀਟੂਉ ਦੇ ਮੈਨੇਜਿੰਗ ਪਾਰਟਨਰ ਤੇ ਟ੍ਰੇਨਰ ਕੁਸ਼ਾਗਰ ਜੁਨੇਜਾ ਨੇ ਮੁੱਖ ਮਹਿਮਾਨਾਂ ਤੇ ਸਾਰੇ ਪ੍ਰਤੀਨਿਧੀਆਂ ਦਾ ਧੰਨਵਾਦ ਕੀਤਾ।
                  ਸ਼ੈਸਨ ਦੇ ਦੌਰਾਨ ਐਨਰਜ਼ੀ ਅਤੇ ਵਾਟਰ ਕਨਜਰਵੈਸ਼ਨ ਤੋਂ ਜੁਣੇ ਕਈ ਪਹਿਲੂਆਂ ਜਿਵੇਂ ਡ੍ਰਿਪ ਇਰੀਗੇਸ਼ਨ (ਸਿੰਚਾਈ), ਊਰਜਾ ਦੱਖਤਾ ਵਾਲੇ ਪੰਪ ਅਤੇ ਮੋਟਰਾਂ, ਐਗਰੀਕਲਚਰ ਪੰਪ ਵਿਚ ਸਟਾਰ ਲੈਬਲਿੰਗ, ਅਕਸ਼ੈ ਉਰਜਾ ਤੇ ਸੂਬਿਆਂ ਦੀ ਨੀਤਿਆਂ ਅਤੇ ਹੋਰ ਵਿਸ਼ਿਆਂ ‘ਤੇ ਵਿਸਥਾਰ ਨਾਲ ਚਰਚਾ ਹੋਈ।
                    ਇਸ ਸੈਸ਼ਨ ਵਿਚ ਕ੍ਰਿਸ਼ੀ ਸਮਾਜ ਦੇ ਪ੍ਰਤੀਨਿਧਿਆਂ, ਕਿਸਾਨਾਂ, ਸਟੇਟ ਫਾਰਮਰਜ਼ ਐਸੋਸਿਏਸ਼ਨ ਦੇ ਪ੍ਰਤੀਨਿਧੀਆਂ, ਡਿਸਕਾਮ ਅਤੇ ਕ੍ਰਿਸ਼ੀ ਵਿਭਾਗ ਦੇ ਕਰਮਚਾਰਿਆਂ, ਪੰਪ ਸੇਟ ਨਿਰਮਾਤਾ ਅਤੇ ਡਿਸਟ੍ਰੀਬਿਊਟਰਾਂ ਆਦਿ ਨੇ ਭਾਗ ਲਿਆ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …