Sunday, September 27, 2026

ਜਥੇਦਾਰ ਰਾਜਿੰਦਰ ਸਿੰਘ ਕਾਂਝਲਾ ਦੇ ਚਲਾਣੇ ’ਤੇ ਪ੍ਰਗਟਾਇਆ ਦੁੱਖ

ਲੌਂਗੋਵਾਲ, 16 ਮਈ (ਜਗਸੀਰ ਲੌਂਗੋਵਾਲ) – ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੇ ਕਰੀਬੀ ਸਾਥੀ ਅਤੇ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਸੀਨੀਅਰ ਆਗੂ ਜਥੇ. ਰਾਜਿੰਦਰ ਸਿੰਘ ਕਾਂਝਲਾ ਦੇ ਆਕਲ ਚਲਾਣੇ ’ਤੇ ਸਥਾਨਕ ਆਗੂਆਂ ਨੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ।ਮਾਰਕੀਟ ਕਮੇਟੀ ਚੀਮਾ ਦੇ ਸਾਬਕਾ ਚੇਅਰਮੈਨ ਜੀਤ ਸਿੰਘ ਸਿੱਧੂ, ਸਾਬਕਾ ਨਗਰ ਕੌਂਸਲ ਪ੍ਰਧਾਨ ਜਗਦੇਵ ਸਿੰਘ ਸਿੱਧੂ, ਚਮਕੌਰ ਸਿੰਘ ਪੀ.ਏ, ਕੁਲਦੀਪ ਸਿੰਘ ਬੁੱਗਰਾਂ, ਡਾ. ਰੂਪ ਸਿੰਘ ਸ਼ੇਰੋਂ, ਕੇਵਲ ਸਿੰਘ ਸ਼ੇਰੋਂ, ਸਤਿਗੁਰ ਸਿੰਘ ਨਮੋਲ, ਸਤਵੰਤ ਸਿੰਘ ਲਖਮੀਰਵਾਲਾ, ਜਥੇ. ਹਰੀ ਸਿੰਘ ਸ਼ਾਹਪੁਰ, ਸੁਖਦੇਵ ਸਿੰਘ ਅਮਰੂਕੋਟੜਾ, ਬਿੰਦਰਪਾਲ ਨਮੋਲ, ਜਥੇ. ਸੁਰਜੀਤ ਸਿੰਘ ਦੁੱਲਟ, ਨੀਟੂ ਸ਼ਰਮਾ, ਸਰਪੰਚ ਜਗੇਦਵ ਸਿੰਘ ਬਹਿਣੀਵਾਲ, ਬੁੱਧ ਸਿੰਘ ਧਾਲੀਵਾਲ, ਕਾਲਾ ਭੁੱਲਰ, ਮਲਕੀਤ ਸਿੰਘ ਗਾਂਧੀ, ਜਥੇ. ਸੁਖਦੇਵ ਸਿੰਘ ਅਤੇ ਦਰਸ਼ਨ ਸਿੰਘ ਸੰਗਤੀਵਾਲਾ ਨੇ ਜਥੇ. ਕਾਂਝਲਾ ਦੇ ਦਿਹਾਂਤ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Check Also

ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ

ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …