ਅੰਮ੍ਰਿਤਸਰ, 18 ਮਈ (ਸੰਧੂ) – ਕੋਵਿਡ-19/ਕੋਰੋਨਾ ਮਹਾਮਾਰੀ ਦੇ ਚੱਲਦਿਆਂ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਤਹਿਤ 18 ਸਾਲ ਤੋਂ ਲੈ ਕੇ
44 ਸਾਲ ਤੱਕ ਉਮਰ ਵਰਗ ਦੇ ਮਹਿਲਾ ਪੁਰਸ਼ਾਂ ਨੂੰ ਕੋਵਿਡਸ਼ੀਲ ਵੈਕਸੀਨ ਦਿੱਤੇ ਜਾਣ ਦੇ ਸਿਲਸਿਲੇ ਤਹਿਤ ਜੀ.ਐਨ.ਡੀ.ਯੂ ਦੇ ਵੀ.ਸੀ ਪ੍ਰੋਫੈਸਰ ਡਾ. ਜਸਪਾਲ ਸਿੰਘ ਸੰਧੂ ਦੇ ਪ੍ਰਬੰਧਾਂ ਹੇਠ ਨਵਨਿਰਮਿਤ ਪੁਰਸ਼ ਹੋਸਟਲ ਵਿਖੇ ਇੱਕ ਵਿਸ਼ੇਸ਼ ਕੈਂਪ ਦਾ ਲਗਾਇਆ ਗਿਆ।
ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੀ ਦੇਖ-ਰੇਖ ਹੇਠ ਚੱਲਣ ਵਾਲੇ ਯੂ.ਪੀ.ਐਚ.ਸੀ ਛੇਹਰਟਾ ਦੀ ਡਾ. ਰੁੂਪਮ ਚੌਧਰੀ ਦੀ ਅਗੁਵਾਈ ਵਾਲੀ ਟੀਮ ਜਿਸ ਦੇ ਵਿੱਚ ਡਾ. ਕੰਵਲਜੀਤ ਕੌਰ, ਗੁਰਬਿੰਦਰ ਕੌਰ ਤੇ ਰਾਜਬੀਰ ਕੌਰ ਆਦਿ ਸ਼ਾਮਲ ਹਨ, ਦੇ ਵੱਲੋਂ ਜੀ.ਐਨ.ਡੀ.ਯੂ ਦੇ ਦਿਹਾੜੀਦਾਰ ਕਾਮਿਆਂ ਤੋਂ ਇਲਾਵਾ ਸੈਂਕੜੇ ਮਹਿਲਾ-ਪੁਰਸ਼ਾਂ ਨੂੰ ਵੈਕਸੀਨ ਦਿੱਤੀ ਗਈ।ਡਾ. ਕੰਵਲਜੀਤ ਕੌਰ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਵੈਕਸੀਨ ਕਰਵਾਉਣ ਵਾਲੇ 18 ਸਾਲ ਤੋਂ ਲੈ ਕੇ 44 ਸਾਲ ਤੱਕ ਉਮਰ ਵਰਗ ਦੇ ਮਹਿਲਾ-ਪੁਰਸ਼ਾਂ ਦੀ ਇਹ ਪਹਿਲੀ ਵੈਕਸੀਨੇਸ਼ਨ ਹੈ।ਉਨ੍ਹਾਂ ਦੱਸਿਆ ਕਿ ਦਿਨ-ਬ-ਦਿਨ ਪੈਰ ਪਸਾਰ ਰਹੀ ਕੋਵਿਡ-19/ਕੋਰੋਨਾ ਮਹਾਮਾਰੀ ਦੇ ਦੂਸਰੇ ਪੜ੍ਹਾਅ ਦੇ ਦੌਰਾਨ ਇਹ ਵੈਕਸੀਨੇਸ਼ਨ ਬਹੁਤ ਜ਼ਰੂਰੀ ਹੈ।ਉਨ੍ਹਾਂ ਦੱਸਿਆ ਕਿ ਯੂ.ਪੀ.ਐਚ.ਸੀ ਛੇਹਰਟਾ ਵੱਲੋਂ ਡਾ. ਰੂਪਮ ਚੌਧਰੀ ਦੀ ਇਹ ਟੀਮ ਦਿਨ-ਰਾਤ ਆਮ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ।
ਜਿਕਰਯੋਗ ਹੈ ਕਿ ਜੀ.ਐਨ.ਡੀ.ਯੂ ਪ੍ਰਬੰਧਨ ਵੱਲੋਂ ਕੋਵਿਡ-19/ ਕੋਰੋਨਾ ਮਹਾਮਾਰੀ ਦੇ ਦੂਸਰੇ ਦੌਰ ਦੇ ਚੱਲਦਿਆਂ ਅਧਿਆਪਨ ਤੇ ਗੈਰ ਅਧਿਆਪਨ ਕਰਮਚਾਰੀਆਂ, ਅਧਿਕਾਰੀਆਂ ਤੇ ਵਿਦਿਆਰਥੀਆਂ ਦੀ ਸਿਹਤ ਨੂੰ ਲੈ ਕੇ ਪੁੱਖਤਾ ਪ੍ਰਬੰਧ ਕੀਤੇ ਗਏ ਹਨ।
Check Also
ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ
ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …
Punjab Post Daily Online Newspaper & Print Media