Friday, June 19, 2026

‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ‘ ਪ੍ਰੋਗਰਾਮ ਤਹਿਤ ਸਰਕਾਰੀ ਸਕੂਲਾਂ ਦੇ ਆਨਲਾਈਨ ਮੁਕਾਬਲੇ 20 ਮਈ ਤੋਂ

ਅੰਗਰੇਜ਼ੀ ਵਿਸ਼ੇ ਦੀ ਮੁਹਾਰਤ ਨੂੰ ਵਿਕਸਿਤ ਕਰਨ ਲਈ ਹੋਣਗੇ ਮੁਕਾਬਲੇ

ਪਠਾਨਕੋਟ, 19 ਮਈ (ਪੰਜਾਬ ਪੋਸਟ ਬਿਊਰੋ) – ਸਿੱਖਿਆ ਵਿਭਾਗ ਵਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਗੁਣਾਤਮਿਕ ਸਿੱਖਿਆ ਪ੍ਰਦਾਨ ਕਰਨ ਲਈ ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ‘ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ।ਇਸ ਪ੍ਰੋਗਰਾਮ ਤਹਿਤ ਅੰਗਰੇਜ਼ੀ ਪ੍ਰੋਜੈਕਟ ਅਧੀਨ ਛੇਵੀਂ ਜਮਾਤ ਤੋਂ ਬਾਰ੍ਹਵੀਂ ਜਮਾਤ ‘ਚ ਪੜ੍ਹਦੇ ਵਿਦਿਆਰਥੀਆਂ ਦੀ ਅੰਗਰੇਜ਼ੀ ਬੋਲਚਾਲ ਦੇ ਕੌਸ਼ਲਾਂ ਦੇ ਵਿਕਾਸ ਲਈ ਸਕੂਲ ਪੱਧਰ ‘ਤੇ ‘ਸ਼ੋਅ ਐਂਡ ਟੈਲ‘ ਥੀਮ ਅਧੀਨ ਮੁਕਾਬਲੇ ਕਰਵਾਏ ਜਾਣਗੇ।
ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਜਸਵੰਤ ਸਿੰਘ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਰਾਜੇਸ਼ਵਰ ਸਲਾਰੀਆ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾਇਰੈਕਟਰ ਐਸ.ਸੀ.ਈ.ਆਰ.ਟੀ ਵਲੋਂ ਇਸ ਸਬੰਧੀ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਇੱਕ ਪੱਤਰ ਜਾਰੀ ਕੀਤਾ ਗਿਆ ਹੈ।ਜਿਸ ਅਨੁਸਾਰ ਛੇਵੀਂ ਜਮਾਤ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦਾ ਸਕੂਲ ਪੱਧਰੀ ਇਹ ਮੁਕਾਬਲਾ ਮਿਤੀ 20 ਮਈ ਤੋਂ 25 ਮਈ ਤੱਕ ਜ਼ੂਮ ਕਲਾਸਰੂਮ ਜਾਂ ਰਿਕਾਰਡਿਡ ਵੀਡੀਓਜ਼ ਦੇ ਰੂਪ ਵਿੱਚ ਕਰਵਾਇਆ ਜਾਵੇਗਾ।
                    ਉਨ੍ਹਾਂ ਦੱਸਿਆ ਕਿ ਵਿਭਾਗ ਵਲੋਂ ਜਾਰੀ ਸ਼ਡਿਊਲ ਅਨੁਸਾਰ ਛੇਵੀਂ, ਸੱਤਵੀਂ ਅਤੇ ਅੱਠਵੀਂ ਜਮਾਤ ਦਾ ਅੱਠ ਵੱਖ-ਵੱਖ ਸਿਰਲੇਖਾਂ ਅਧੀਨ ਮੁਕਾਬਲਾ ਕ੍ਰਮਵਾਰ 20, 21 ਅਤੇ 22 ਮਈ ਨੂੰ ਹੋਵੇਗਾ।ਇਸੇ ਪ੍ਰਕਾਰ ਨੌਵੀਂ ਜਮਾਤ ਤੇ ਗਿਆਰ੍ਹਵੀਂ ਜਮਾਤ, ਦਸਵੀਂ ਜਮਾਤ ਤੇ ਬਾਰ੍ਹਵੀਂ ਜਮਾਤ ਦੇ ਅੱਠ ਸਿਰਲੇਖਾਂ ਅਧੀਨ ਮੁਕਾਬਲੇ ਕ੍ਰਮਵਾਰ ਮਿਤੀ 24 ਅਤੇ 25 ਮਈ ਨੂੰ ਕਰਵਾਏ ਜਾਣਗੇ।ਵਿਭਾਗ ਵਲੋਂ ਜਾਰੀ ਪੱਤਰ ਰਾਹੀਂ ਮੁਕਾਬਲੇ ਸਬੰਧੀ ਕੁੱਝ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।ਜਿਹਨਾਂ ਅਨੁਸਾਰ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਜ਼ਿਲ੍ਹਾ ਅਤੇ ਬਲਾਕ ਮੈਂਟਰ ਸਬੰਧਿਤ ਅਧਿਆਪਕਾਂ ਨੂੰ ਸਹਿਯੋਗ ਦਿੰਦੇ ਹੋਏ ਆਪਣੇ ਅਧੀਨ ਆਉਂਦੇ ਸਕੂਲਾਂ ਦੀ ਮਾਨੀਟਰਿੰਗ ਵੀ ਕਰਨਗੇ ਅਤੇ ਇਸ ਸਬੰਧੀ ਪੂਰਾ ਰਿਕਾਰਡ ਵੀ ਰੱਖਣਗੇ।ਮੁਕਾਬਲੇ ਲਈ ਵਿਦਿਆਰਥੀਆਂ ਕੋਲ ਕੋਈ ਤਸਵੀਰ /ਚਿੱਤਰ ਜਾਂ ਵਸਤੂ ਹੋਣਾ ਲਾਜ਼ਮੀ ਹੋਵੇਗਾ। ਸਬੰਧਤ ਵਿਸ਼ਾ ਅਧਿਆਪਕ ਜ਼ੂਮ ਕਲਾਸਰੂਮ ਜਾਂ ਰਿਕਾਰਡਿਡ ਵੀਡੀਓਜ਼ ਅਤੇ ਬੈਸਟ ਪ੍ਰਫਾਰਮਰ ਦਾ ਵੇਰਵਾ ਆਪਣੇ ਬਲਾਕ ਸਿੱਖਿਆ ਮੈਂਟਰ ਨਾਲ ਸਾਂਝਾ ਕਰਨਗੇ।
                   ਇਸ ਮੌਕੇ ਡੀ.ਐਮ ਅੰਗਰੇਜ਼ੀ ਸਮੀਰ ਸ਼ਰਮਾ, ਸਿੱਖਿਆ ਸੁਧਾਰ ਟੀਮ ਮੈਂਬਰ ਕਮਲ ਕਿਸ਼ੋਰ, ਰਮੇਸ਼ ਕੁਮਾਰ, ਮੁਨੀਸ਼ ਕੁਮਾਰ, ਜਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ, ਬ੍ਰਿਜ਼ ਰਾਜ ਆਦਿ ਹਾਜ਼ਰ ਸਨ।

Check Also

ਕਥਾਕਾਰ ਦੀਪ ਦੇਵਿੰਦਰ ਸਿੰਘ ਨੂੰ ਗਹਿਰਾ ਸਦਮਾ, ਵੱਡੇ ਭਰਾ ਦਾ ਦੇਹਾਂਤ

ਅੰਮ੍ਰਿਤਸਰ, 18 ਜੂਨ (ਜਗਦੀਪ ਸਿੰਘ) – ਪੰਜਾਬੀ ਕਹਾਣੀਕਾਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਦਫਤਰ …