Wednesday, August 26, 2026

ਕਰੋਨਾ ਮਰੀਜ਼ਾਂ ਨੂੰ ਘਰ ਵਿੱਚ ਹੀ ਮਿਲੇਗੀ ਆਕਸੀਜਨ ਸੇਵਾ -ਸਹਾਇਕ ਕਮਿਸ਼ਨਰ

ਸੰਨ ਫਾਊਡੇਸ਼ਨ ਸੰਸਥਾ ਨੇ ਰੈਡ ਕਰਾਸ ਨੂੰ ਦਿੱਤੇ 20 ਆਕਸੀਜਨ ਕੰਨਸਟਰੇਟਰ

ਅੰਮ੍ਰਿਤਸਰ, 20 ਮਈ (ਸੁਖਬੀਰ ਸਿੰਘ) – ਰੈਡ ਕਰਾਸ ਅੰਮ੍ਰਿਤਸਰ ਵਲੋਂ ਇਕ ਨਿਵੇਕਲੀ ਪਹਿਲ ਕਰਦਿਆਂ ਘਰ ਵਿੱਚ ਹੀ ਕੋਵਿਡ ਮਰੀਜ਼ਾਂ ਦੀ ਦੇਖਭਾਲ ਲਈ ਆਕਸੀਜਨ ਸੇਵਾ ਸ਼ੁਰੂ ਕੀਤੀ ਗਈ ਹੈ।ਇਸ ਤਹਿਤ ਨਾ-ਮਾਤਰ ਰੇਟਾਂ ‘ਤੇ ਕੋਵਿਡ-19 ਮਰੀਜਾਂ ਨੂੰ ਘਰ ਬੈਠੇ ਹੀ ਆਕਸੀਜਨ ਦੀ ਸਹੂਲਤ ਉਪਲੱਬਧ ਹੋਵੇਗੀ।
ਡਾ: ਹਰਨੂਰ ਢਿਲੋ ਸਹਾਇਕ ਕਮਿਸ਼ਨਰ (ਅੰਡਰ ਟਰੇਨਿੰਗ) ਨੇ ਦੱਸਿਆ ਕਿ ਸਨ ਫਾਊਡੇਸ਼ਨ ਸੰਸਥਾ ਵਲੋ ਰੈਡ ਕਰਾਸ ਨੂੰ 20 ਆਕਸੀਜਨ ਕੰਨਸਟਰੇਟਰ ਭੇਟ ਕੀਤੇ ਹਨ।ਇੰਨਾਂ੍ਹ ਆਕਸੀਜਨ ਕੰਨਸਟਰੇਟਰਾਂ ਨੂੰ ਡਾਕਟਰ ਦੀ ਤਜ਼ਵੀਜ਼ ਸਲਿੱਪ ਅਨੁਸਾਰ ਨਾ ਮਾਤਰ ਫੈਸਿਲੀਟੇਸ਼ਨ ਚਾਰਜ਼ 200/-ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਅਤੇ 5000/- ਰੁਪਏ ਮੋੜਨਯੋਗ ਸਕਿਊਰਿਟੀ ਦੇ ਕੇ ਆਕਸੀਜਨ ਕੰਸਟਰੇਟਰ ਨੂੰ ਰੈਡ ਕਰਾਸ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ ਉਨਾਂ ਦੱਸਿਆ ਕਿ ਇਸ ਸਹੂਲਤ ਦੇ ਮਿਲਣ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ ਅਤੇ ਕਰੋਨਾ ਦੇ ਮਰੀਜ਼ਾਂ ਨੂੰ ਆਕਸੀਜਨ ਲਈ ਭਟਕਣਾ ਨਹੀ ਪਵੇਗਾ।ਸਹਾਇਕ ਕਮਿਸ਼ਨਰ ਨੇ ਦੱਸਿਆ ਕਿ ਆਕਸੀਜਨ ਕੰਨਸਟਰੇਟਰ ਨੂੰ ਇਸਤੇਮਾਲ ਕਰਨ ਤੋ ਬਾਅਦ ਸੈਨੇਟਾਈਜ਼ ਕਰਕੇ ਵਾਪਸ ਕਰਨਾ ਹੋਵੇਗਾ।ਡਾ: ਹਰਨੂਰ ਢਿਲੋ ਵਲੋਂ ਸੰਨ ਫਾਊਡੇਸ਼ਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਹੋਰ ਸੰਸਥਾਵਾਂ ਨੂੰ ਵੀ ਇਸ ਮੁਸ਼ਕਲ ਘੜੀ ਵਿਚ ਅੱਗੇ ਆ ਕੇ ਮਾਨਵਤਾ ਦੀ ਸੇਵਾ ਕਰਨੀ ਚਾਹੀਦੀ ਹੈ।
             ਉਨਾਂ ਦੱਸਿਆ ਕਿ ਇੰਨ੍ਹਾਂ ਆਕਸੀਜਨ ਕੰਨਸਟਰੇਟਰਾਂ ਨੂੰ ਲੈਣ ਲਈ ਜ਼ਿਲਾ੍ਹ ਰੈਡ ਕਰਾਸ ਸੁਸਾਇਟੀ ਨੇੜੇ ਕਚਹਿਰੀ ਚੌਕ ਗਰੀਨ ਐਵੀਨਿਊ ਅੰਮਿ੍ਤਸਰ ਵਿਖੇ ਸਥਾਪਤ ਕੋਵਿਡ ਕੰਟਰੋਲ ਰੂਮ ਦੇ ਟੈਲੀਫੋਨ ਨੰ: 0183-2500398 ਅਤੇ 0183-2500498 ਅਤੇ ਸਕੱਤਰ ਜ਼ਿਲਾ੍ਹ ਰੈਡ ਕਰਾਸ ਸੁਸਾਇਟੀ ਰਣਧੀਰ ਠਾਕੁਰ ਦੇ ਮੋਬਾਇਲ ਨੰ: 98147-28310 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 25 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ …