Thursday, August 27, 2026

ਨਰੇਗਾ ਸਕੀਮ ‘ਚ ਪੰਚਾਇਤਾਂ ਤੇ ਅਮਲੇ ਦੀ ਭੂਮਿਕਾ ਬਣੀ ਸ਼ੱਕੀ – ਸਿਆਲਕਾ

ਟ੍ਰੈਫਿਕ ਵਿੰਗ ਵਲੋਂ ਗਰੀਬਾਂ ਦੀ ਕੀਤੀ ਜਾ ਰਹੀ ਲੁੱਟ ਖਸੁੱਟ ਦਾ ਲਿਆ ਨੋਟਿਸ

ਅੰਮ੍ਰਿਤਸਰ, 20 ਮਈ (ਸੁਖਬੀਰ ਸਿੰਘ) – ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਡਾ. ਤਰਸੇਮ ਸਿੰਘ ਸਿਆਲਕਾ ਨੇ ਪੰਜਾਬ ਦੇ ਸਮੂਹ ਡਿਪਟੀ ਕਮਿਸਨਰਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਕਮਿਸਨ ਕੋਲ ‘ਨਰੇਗਾ’ ਦੇ ਵਰਕਰਾਂ ਦੀਆਂ ਮਿਲ ਰਹੀਆਂ ਸ਼ਿਕਾਇਤਾਂ ਇਸ ਗੱਲ ਦਾ ਪ੍ਰਮਾਣ ਹੈ ਕਿ ਪੰਚਾਇਤਾਂ ਦੀ ਕਾਰਗੁਜ਼ਾਰੀ ‘ਸ਼ੱਕੀ’ ਬਣ ਚੁੱਕੀ ਹੈ।
                  ਇਥੇ ਚੋਣਵੇਂ ਪੱਤਰਕਾਰਾਂ ਦੇ ਨਾਲ ਰੂ-ਬ-ਰੂ ਹੁੰਦਿਆਂ ਡਾ. ਸਿਆਲਕਾ ਨੇ ਕਿਹਾ ਕਿ 137 ਬਲਾਕ ਦੇ ਬੀ.ਡੀ.ਪੀ.ਓ ਦੇ ਖਿਲਾਫ ਸਕਿਾਇਤਾਂ ਮਿਲੀਆਂ ਹਨ ਕਿ ਸਰਪੰਚ ਨਰੇਗਾ ਵਰਕਰਾਂ ਨੂੰ ‘ਜੌਬ’ ਕਾਰਡ ਜਾਰੀ ਨਹੀਂ ਕਰ ਰਹੇ ਹਨ।ਇਹ ਵੀ ਦਲਿਤ ਵਰਕਰਾਂ ਦਾ ਰੋਸ ਹੈ ਕਿ ਖਾਦੇਂ ਪੀਂਦੇ ਘਰਾਂ ਦੇ ਲੋਕਾਂ ਨੂੰ ਰਿਕਾਰਡ ‘ਫਰਜ਼ੀ’ ਨਰੇਗਾ ਵਰਕਰ ਬਣਾ ਕੇ ਬਿਨਾਂ ਕੰਮ ਕੀਤੇ ਪੈਸੇ ਦੇ ਕੇ ਹਿੱਤ ਪਾਲੇ ਜਾ ਰਹੇ ਹਨ।ਉਨਾਂ ਕਿਹਾ ਕਿ ਨਰੇਗਾ ਵਰਕਰਾਂ ਦਾ ਕਹਿਣਾ ਹੈ ਕਿ ਉਹ ਕੰਮ ਵੀ ਕਰਦੇ ਹਾਂ, ਪਰ ਸਮੇਂ ਸਿਰ ਪੈਮੈਂਟ ਨਹੀਂ ਹੁੰਦੀ ਹੈ।
                   ਕਮਿਸ਼ਨ ਦੇ ਮੈਂਬਰ ਨੇ ਕਿਹਾ ਕਿ ਅਸੀ ਸਮੂਹ ਜਿਲ੍ਹਿਆਂ ਦੇ ਡਿਪਟੀ ਕਮਿਸਨਰਾਂ ਨੂੰ ਪੱਤਰ ਜਾਰੀ ਕਰ ਰਹੇ ਹਾਂ ਕਿ ਨਰੇਗਾਂ ਵਰਕਰਾਂ ਵਲੋਂ ਉਠਾਏ ਜਾ ਰਹੇ ਇਤਰਾਜ਼ ਦੂਰ ਕਰਨ ਅਤੇ ਗ੍ਰਾਮ ਪੰਚਾਇਤਾਂ ਦੀ ਨਰੇਗਾ ਦੇ ਪ੍ਰਾਜੈਕਟ ਨੂੰ ਮੁਕੰਮਲ ਕਰਨ ਮੌਕੇ ਨਿਭਾਈ ਜਾ ਰਹੀ ਦੌਹਰੀ ਭੂਮਿਕਾ ਨੂੰ ਨਕੇਲ ਪਾਈ ਜਾਵੇ।
ਇੱਕ ਸਵਾਲ ਦੇ ਜਵਾਬ ‘ਚ ਡਾ. ਤਰਸੇਮ ਸਿੰਘ ਸਿਆਲਕਾ ਨੇ ਕਿਹਾ ਕਿ ਜੇਕਰ ਡਿਪਟੀ ਕਮਿਸ਼ਨਰਾਂ ਨੇ ਕਮਿਸਨ ਦੇ ਪੱਤਰ ‘ਤੇ ਕਾਰਵਾਈ ਕਰਦਿਆਂ ਨਰੇਗਾ ਸਕੀਮ ਨੂੰ ਪਾਰਦਰਸ਼ੀ ਢੰਗ ‘ਚ ਤਬਦੀਲ ਕਰਨ ਲਈ ਬਣਦੀ ਭੂਮਿਕਾ ਨਾ ਨਿਭਾਈ ਤਾਂ ਫਿਰ ਨਰੇਗਾ ਸਕੀਮ ਨੂੰ ਲਾਗੂ ਕਰਨ ਵਾਲੀ ਸਰਕਾਰੀ ਮਸ਼ੀਨਰੀ ਅਤੇ ਹੋਰ ਤਰੁੱਟੀਆਂ ਨੂੰ ਸਾਹਮਣੇ ਲਿਆਉਣ ਲਈ ਵਿਜੀਲੈਂਸ ਬਿਊਰੋ ਪੰਜਾਬ ਨੂੰ ਪੜਤਾਲ ਲਈ ਲਿਖਿਆ ਜਾਵੇਗਾ।
                 ਇੱਕ ਹੋਰ ਸਵਾਲ ਦੇ ਜਵਾਬ ‘ਚ ਉਨਾਂ ਨੇ ਕਿਹਾ ਕਿ ਦਲਿਤਾਂ ਅਤੇ ਕਮਜੋਰ ਵਰਗ ਦੇ ਲੋਕਾਂ ਨੂੰ ਰਾਹਤ ਦੇਣ ਅਤੇ ਉਤਸ਼ਾਹਿਤ ਕਰਨ ਲਈ ਸਰਕਾਰਾਂ ਵਲੋਂ ਸ਼ੁਰੂ ਕੀਤੀਆਂ ਵੱਖ-ਵੱਖ ਯੋਜਨਾਵਾਂ ਨੂੰ ਸਹੀ ਢੰਗ੍ਹ ਨਾਲ ਸਹੀ ਤੇ ਯੋਗ ਲਾਭਪਾਤਰੀਆਂ ਤੱਕ ਪੁੱਜਦਾ ਕਰਨ ਲਈ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸਨ ਬਣਦੀ ਭੂਮਿਕਾ ਨਿਭਾਉਂਦੇ ਹੋਏ ਭਲਾਈ ਵਿਭਾਗ ਦੇ ਅਮਲੇ ਦੀਆਂ ਸੇਵਾਂਵਾਂ ਲਈਆਂ ਜਾਣਗੀਆਂ।ਉਨਾਂ੍ਹ ਵਲੋਂ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਅਪੀਲ ਹੈ ਕਿ ਵੱਖ-ਵੱਖ ਸਰਕਾਰੀ ਯੋਜਨਾਵਾਂ ਦੇ ਲਾਭਪਾਤਰੀਆਂ ਨੂੰ ਬਣਦਾ ਲਾਭ ਦੇਣ ਲਈ ਬਲਾਕ ਪੱਧਰ ‘ਤੇ ਜਾਣਕਾਰੀ ਦੇਣ ਲਈ ਸੈਮੀਨਾਰ ਜਾਂ ਜਾਗ੍ਰਿਤੀ ਕੈਂਪ ਆਯੋਜਿਤ ਕਰਨ ਬਾਰੇ ਕੀਤੀ ਅਪੀਲ ‘ਤੇ ਅਮਲ ਕਰਨ ਬਾਰੇ ਸੋਚ ਵਿਚਾਰ ਕੀਤੀ ਜਾਵੇ।
                      ਪੰਜਾਬ ਪੁਲੀਸ ਵਿਭਾਗ ਦੀ ਵਲੋਂ ਲਾਕਡਾਉਨ ਦੇ ਇੰਨ੍ਹਾ ਦਿਨਾਂ ‘ਚ ਟ੍ਰੈਫਿਕ ਚੈਕਿੰਗ ਦੇ ਨਾਂ ‘ਤੇ ਗਰੀਬ ਗੁਰਬੇ ਦੀ ਦਸਤਾਵੇਜ਼ ਚੈਕ ਕਰਨ ਦੇ ਨਾਂ ਤੇ ਕੀਤੀ ਜਾ ਰਹੀ ਲੁੱਟ ਖਸੁੱਟ ਨੂੰ ਠੱਲ੍ਹਣ ਲਈ ਏ.ਡੀ.ਜੀ.ਪੀ ਟ੍ਰੈਫਿਕ ਵਿੰਗ ਨੂੰ ਬੇਨਤੀ ਕੀਤੀ ਹੈ।

Check Also

ਖਾਲਸਾ ਯੂਨੀਵਰਸਿਟੀ ਵੱਲੋਂ  ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’  ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ

ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …