Sunday, September 20, 2026

ਪ੍ਰੈਸ ਸੰਘਰਸ਼ ਜਰਨਲਿਸਟਸ ਐਸੋਸੀਏਸ਼ਨ ਵਲੋਂ ਨਿੱਕਾ ਸਿੰਘ ਫਿਰੋਜ਼ਪੁਰ ਦਾ ਸਨਮਾਨ

ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ) – ਪ੍ਰੈਸ ਸੰਘਰਸ਼ ਜਰਨਲਿਸਟਸ ਐਸੋਸੀਏਸ਼ਨ ਦੇ ਮੁੱਖ ਦਫਤਰ ਅੰਮ੍ਰਿਤਸਰ ਪੁੱਜਣ ‘ਤੇ ਜਿਲ੍ਹਾ ਫਿਰੋਜਪੁਰ ਇਕਾਈ ਦੇ ਪ੍ਰਧਾਨ ਨਿੱਕਾ ਸਿੰਘ ਅਤੇ ਖਜ਼ਾਨਚੀ ਸਤੀਸ਼ ਕੁਮਾਰ ਦਾ ਜਿਲ੍ਹਾ ਅੰਮ੍ਰਿਤਸਰ ਇਕਾਈ ਦੇ ਪ੍ਰਧਾਨ ਰਾਜੇਸ਼ ਕੌਂਡਲ, ਸੀਨੀਅਰ ਮੀਤ ਪ੍ਰਧਾਨ ਨਿਰਮਲ ਸਿੰਘ ਚੌਹਾਨ ਤੇ ਸਕੱਤਰ ਸੁਨੀਲ ਗੁਪਤਾ ਨੇ ਸਿਰੋਪਾ ਪਾ ਕੇ ਸਵਾਗਤ ਕੀਤਾ।ਜਰਨਲਿਸਟਸ ਐਸੋਸੀਏਸ਼ਨ ਦੇ ਆਲ ਇੰਡੀਆ ਪ੍ਰਧਾਨ ਸੰਜੀਵ ਪੁੰਜ ਨੇ ਨਿੱਕਾ ਸਿੰਘ ਨੂੰ ਐਸੋਸੀਏਸ਼ਨ ਪ੍ਰਤੀ ਵਧੀਆ ਸੇਵਾਵਾਂ ਬਦਲੇ ਪ੍ਰਸ਼ੰਸਾ ਪੱਤਰ ਨਾਲ ਨਿਵਾਜ਼ਿਆ।ਰਾਜੇਸ਼ ਕੌਂਡਲ ਨੇ ਕਿਹਾ ਕਿ ਉਨਾਂ ਨੂੰ ਨਿੱਕਾ ਸਿੰਘ ਵਰਗੇ ਸਾਥੀਆਂ ‘ਤੇ ਮਾਣ ਹੈ ਜੋ ਪੱਤਰਕਾਰਾਂ ਦੇ ਹੱਕਾਂ ਲਈ ਹਮੇਸ਼ਾਂ ਤਤਪਰ ਰਹਿੰਦੇ ਹਨ।
                    ਨਿੱਕਾ ਸਿੰਘ ਨੇ ਕਿਹਾ ਕਿ ਮਾਣ ਸਨਮਾਨ ਲਈ ਉਹ ਐਸੋਸੀਏਸ਼ਨ ਦੇ ਸ਼ੁਕਰਗੁਜ਼ਾਰ ਹਨ ਅਤੇ ਅੱਗੇ ਵੀ ਇਸੇ ਤਰਾਂ ਪੱਤਰਕਾਰ ਭਾਈਚਾਰੇ ਦੀ ਬਿਹਤਰੀ ਲਈ ਕਾਰਜ਼ਸ਼ੀਲ ਰਹਿਣਗੇ।
                    ਇਸ ਮੌਕੇ ਪ੍ਰੈਸ ਸੰਘਰਸ਼ ਮਨੀ ਖੋਸਲਾ ਖਜਾਨਚੀ ਤੇ ਅਮਰੀਕ ਸਿੰਘ ਆਦਿ ਵੀ ਹਾਜ਼ਰ ਸਨ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …