Wednesday, June 24, 2026

ਨਗਰ ਨਿਗਮ ਵਿੱਤ ਅਤੇ ਠੇਕਾ ਕਮੇਟੀ ਦੀ ਮੀਟਿੰਗ ‘ਚ 19 ਕਰੋੜ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ

ਅੰਮ੍ਰਿਤਸਰ, 22 ਮਈ (ਜਗਦੀਪ ਸਿੰਘ) -ਨਗਰ ਨਿਗਮ ਦੀ ਵਿੱਤ ਅਤੇ ਠੇਕਾ ਕਮੇਟੀ ਦੀ ਮੀਟਿੰਗ ਮੇਅਰ ਕਰਮਜੀਤ ਸਿੰਘ ਰਿੰਟੂ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਕਮਿਸ਼ਨਰ ਕੋਮਲ ਮਿੱਤਲ, ਸੀਨੀਅਰ ਡਿਪਟੀ ਮੇਅਰ ਰਮਨ ਬਖਸ਼ੀ, ਡਿਪਟੀ ਮੇਅਰ ਯੂਨਸ ਕੁਮਾਰ, ਕੌਂਸਲਰ ਗੁਰਜੀਤ ਕੌਰ ਅਤੇ ਨਗਰ ਨਿਗਮ ਦੇ ਅਧਿਕਾਰੀ ਮੌਜ਼ੂਦ ਰਹੇ।
                     ਮੀਟਿੰਗ ਦੌਰਾਨ ਵਿਚਾਰ ਚਰਚਾ ਉਪਰੰਤ ਤਕਰੀਬਨ 19 ਕਰੋੜ ਲਾਗਤ ਦੇ ਵਿਕਾਸ ਕਾਰਜ਼ ਸਰਬਸੰਮਤੀ ਨਾਲ ਮਨਜ਼ੂਰ ਕੀਤੇ ਗਏ।ਮੇਅਰ ਕਰਮਜੀਤ ਸਿੰਘ ਰਿੰਟੂ ਨੇ ਦੱਸਿਆ ਕਿ ਪਾਸ ਕੀਤੇ ਗਏ ਵਿਕਾਸ ਕਾਰਜ਼ਾਂ ਵਿੱਚ ਸ਼ਹਿਰ ਦੀਆਂ ਸਾਰੀਆਂ ਵਾਰਡਾਂ ਵਿੱਚ ਸਿਵਲ, ਓ.ਐਂਡ.ਐਮ, ਪਾਰਕਾਂ ਦਾ ਸੁੰਦਰੀਕਰਣ, ਸੜ੍ਹਕਾਂ ‘ਤੇ ਪੈਚਵਰਕ, ਗਲੀਆਂ ਦਾ ਨਿਰਮਾਣ, ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਸੀਵਰੇਜ਼ ਡੀਸਿਲਟਿੰਗ, ਬੁਨਿਆਦੀ ਢਾਂਚੇ ਨੂੰ ਮਜ਼ਬੂਤ ਤੇ ਅਵਾਰਾ ਪਸ਼ੂਆਂ ਨੂੰ ਫੜ੍ਹਣ ਵਾਸਤੇ ਕੈਟਲ ਕੈਚਰ ਗੱਡੀਆਂ ਖਰੀਦ ਸ਼ਾਮਲ ਹੈ।ਇਸ ਤੋਂ ਇਲਾਵਾ ਸੁਲਤਾਨਵਿੰਡ ਚੌਕ ਤੋਂ ਚੌਕ ਚਾਟੀਵਿੰਡ ਤੱਕ 132 ਕੇ.ਵੀ ਬਿਜਲੀ ਦੀਆਂ ਮੇਨ ਲਾਈਨਾਂ ਨੂੰ ਅੰਡਰਗਰਾਊਂਡ ਕਰਨ ਦਾ ਕੰਮ, ਵਿਧਾਨ ਸਭਾ ਖੇਤਰਾਂ ਵਿਚ ਪੈਂਦੇ ਟਾਇਲਟ ਬਲਾਕਾਂ ਦੀ ਮੁਰੰਮਤ, ਐਲ.ਈ.ਡੀ ਲਾਈਟਾਂ ਲਗਾਉਣ ਤੇ ਸਰਕਾਰ ਵਲੋਂ ਨਿਰਧਾਰਤ ਕੀਤੇ ਮੌਜ਼ੂਦਾ ਡੀ.ਸੀ ਰੇਟਾਂ ਅਨੁਸਾਰ ਟੈਂਡਰਿੰਗ ਰਾਹੀਂ ਅਲਾਟ ਕੀਤੇ ਸਫਾਈ ਦੇ ਕੰਮ ਦੀ ਠੇਕਦਾਰ ਵਲੋਂ ਲੇਬਰ ਨੂੰ ਅਦਾਇਗੀ ਕਰਨ ਤੇ   ਸ਼ਹਿਰ ਦੀਆਂ 13 ਪਾਰਕਿੰਗ ਸਾਈਟਾਂ ਨੂੰ ਈ-ਟੈਂਡਰਿੰਗ ਰਾਹੀਂ ਅਲਾਟਮੈਂਟ ਦੇ ਕੰਮ ਵੀ ਮਨਜ਼ੂਰ ਕੀਤੇੇ ਗਏ।
                        ਮੇਅਰ ਰਿੰਟੂ ਨੇ ਕਿਹਾ ਕਿ ਅੰਮ੍ਰਿਤਸਰ ਦੇ ਵਿਕਾਸ ਲਈ ਹੁਣ ਤੱਕ ਕਰੋੜਾਂ ਖਰਚ ਕੀਤੇ ਜਾ ਚੁੱਕੇ ਅਤੇ ਹੋਣ ਵਾਲੇ ਵਿਕਾਸ ਕੰਮ ਮੁਕੰਮਲ ਕਰਨ ਲਈ ਫੰਡਾਂ ਦੀ ਕੋਈ ਕਮੀ ਨਹੀ ਰਹੇਗੀ।

 

 

 

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …