ਪਠਾਨਕੋਟ, 22 ਮਈ (ਪੰਜਾਬ ਪੋਸਟ ਬਿਊਰੋ) – ਕਰੋਨਾ ਮਹਾਂਮਾਰੀ ਦੀ ਦੂਸਰੀ ਲਹਿਰ ਦੇ ਦਸਰਾਨ ਪੰਜਾਬ ਦੇ ਪੇਂਡੂ ਖੇਤਰ ਵਿੱਚ ਕੇਵਿਡ-19 ਦੇ ਮਰੀਜ਼ਾਂ ਦੀ
ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।ਇਸ ਸਥਿਤੀ ਦੇ ਸਨਮੁੱਖ ਹਰ ਪਿੰਡ ਵਿੱਚ ਆਸਾ ਵਲੋਂ ਘਰ-ਘਰ ਜਾ ਕੇ ਕੋਵਿਡ ਸਬੰਧੀ ਲੱਛਣ ਜਿਵੇਂ ਕਿ ਬੁਖਾਰ, ਖਾਂਸੀ ਅਤੇ ਸਾਹ ਲੈਣ ਵਿੱਚ ਤਕਲੀਫ ਆਦਿ ਸਬੰਧੀ ਪੜਤਾਲ ਕੀਤੀ ਜਾਵੇਗੀ।ਇਹ ਸਰਵੇ ਕਰਨ ਲਈ ਸਮੂਹ ਆਸਾ ਨੂੰ ਪਲਸ ਆਕਸੀਮੀਟਰ ਮੁਹੱਈਆ ਕਰਵਾਏ ਜਾਣੇ ਹਨ।
ਇਹ ਪ੍ਰਗਟਾਵਾ ਸਿਵਲ ਸਰਜਨ ਪਠਾਨਕੋਟ ਹਰਵਿੰਦਰ ਸਿੰਘ ਨੇ ਕਿਹਾ ਕਿ ਆਸਾ ਵਰਕਰ ਵਲੋਂ ਕੋਵਿਡ ਦੇ ਸ਼ੱਕੀ ਮਰੀਜ਼ਾਂ ਦਾ ਪਲਸ ਆਕਸੀਮੀਟਰ ਰਾਹੀਂ ਆਕਸੀਜਨ ਸੈਚੂਰੇਸ਼ਨ (ਐਸ.ਪੀ.ਓ 2%) ਅਤੇ ਪਲਸ ਰੇਟ ਚੈਕ ਕੀਤਾ ਜਾਵੇਗਾ।ਜਿਸ ਵਿਅਕਤੀ ਦਾ ਆਕਸੀਜਨ ਸੈਚੁਰੇਸਨ ਦੀ ਆਕਸੀਜਨ ਲੈਵਲ 94% ਤੋਂ ਘੱਟ ਜਾਂ ਫਿਰ ਪੁਲਸ ਰੇਟ 100 ਪ੍ਰਤੀ ਮਿੰਟ ਤੋਂ ਜਿਆਦਾ ਪਾਇਆ ਗਿਆ ਤਾਂ ਉਸ ਵਿਅਕਤੀ ਦੀ ਜਾਣਕਾਰੀ ਆਸਾ ਵਲੋਂ ਤੁਰੰਤ ਕਮਿਊਨਟੀ ਹੈਲਥ ਅਫਸਰ ਨਾਲ ਸਾਂਝੀ ਕੀਤੀ ਜਾਵੇਗੀ ਤਾਂ ਜੋ ਉਸ ਵਿਅਕਤੀ ਦਾ ਕੇਵਿਡ ਟੈਸਟ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਇਸ ਸਬੰਧੀ ਜਲਦੀ ਆਸਾ ਵਰਕਰਾਂ ਨੂੰ ਪੁਲਸ ਆਕਸੀਮੀਟਰ ਮੁਹੱਈਆ ਕਰਵਾਏ ਜਾਣਗੇ ਤਾਂ ਜੋ ਇਹ ਸਰਵੇ ਜਲਦ ਤੋਂ ਜਲਦ ਪੂਰਾ ਕੀਤਾ ਜਾ ਸਕੇ।ਇਹ ਪਲਸ ਆਕਸੀਮੀਟਰ ਆਸਾ ਨੂੰ 15 ਦਿਨ ਦਾ ਸਰਵੇ ਕਰਨ ਲਈ ਹੀ ਦਿੱਤੇ ਜਾਣਗੇ।ਸਰਵੇ ਪੂਰਾ ਹੋਣ ਤੋਂ ਬਾਅਦ ਆਸਾ ਵਲੋਂ ਇਹ ਪਲਸ ਆਕਸੀਮੀਟਰ ਬਲਾਕ ਪੱਧਰ ‘ਤੇ ਜਮਾਂ ਕਰਵਾ ਦਿੱਤੇ ਜਾਣਗੇ।
Check Also
ਡਿਪਟੀ ਕਮਿਸ਼ਨਰ ਵੱਲੋਂ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ
ਅੰਮ੍ਰਿਤਸਰ, 13 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਲਵਿੰਦਰਜੀਤ ਸਿੰਘ ਵੱਲੋਂ ਜਲ੍ਹਿਆਂਵਾਲਾ ਬਾਗ ਸਾਕੇ …
Punjab Post Daily Online Newspaper & Print Media