ਮੋਜੂਦਾ ਸਮੇਂ ਦੋਰਾਨ ਸੇਵਾਂ ਕੇਂਦਰਾਂ ਤੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਹਨ 329 ਸੇਵਾਵਾਂ
ਪਠਾਨਕੋਟ, 22 ਮਈ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਕੋਆਰਡੀਨੇਟਰ ਈ ਗਵਰਨੈਂਸ ਪਠਾਨਕੋਟ ਰੁਬਲ ਸੈਣੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੇਵਾਂ ਕੇਂਦਰ
ਵਿੱਚ ਦਿੱਤੀਆਂ ਜਾ ਰਹੀਆਂ ਸੇਵਾਵਾਂ ਵਿੱਚ ਵਾਧਾ ਕੀਤਾ ਗਿਆ ਹੈ ਅਤੇ ਹੁਣ ਟਰਾਂਸਪੋਰਟ, ਸਾਂਝ ਅਤੇ ਫਰਦ ਦੀਆਂ ਸੇਵਾਵਾਂ ਵੀ ਸੇਵਾ ਕੇਂਦਰ ਤੋਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ।ਇਨ੍ਹਾਂ ਸੇਵਾਵਾਂ ਦੇ ਸ਼ਾਮਲ ਹੋਣ ਨਾਲ ਹੁਣ 329 ਸੇਵਾਵਾਂ ਅਜਿਹੀਆਂ ਹਨ ਜੋ ਸੇਵਾਂ ਕੇਂਦਰਾਂ ਤੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਲਾਭ ਪ੍ਰਾਪਤ ਕਰਨ ਲਈ ਕਰੋਨਾ ਕਾਲ ਦੇ ਚੱਲਦਿਆਂ ਅਪਾਉਂਟਮੈਂਟ ਲੈਣੀ ਪਵੇਗੀ ਉਨ੍ਹਾਂ ਕਿਹਾ ਕਿ ਸੇਵਾ ਕੇਂਦਰ ਵੱਲੋਂ ਸਪੀਡਪੋਸਟ ਅਤੇ ਕੋਰੀਅਰ ਦੀ ਸੇਵਾਂ ਵੀ ਦਿੱਤੀ ਜਾ ਰਹੀ ਹੈ ਤਾਂ ਜੋ ਲੋਕਾਂ ਨੂੰ ਇਨ੍ਹਾਂ ਸੇਵਾਵਾਂ ਦਾ ਲਾਭ ਘਰ ਬੈਠਦਿਆਂ ਹੀ ਮਿਲ ਜਾਵੇ ਅਤੇ ਲੋਕਾਂ ਦੇ ਡਾਕੂਮੈਂਟ ਘਰ ਬੈਠਿਆਂ ਹੀ ਉਨ੍ਹਾਂ ਤੱਕ ਪਹੁੰਚ ਜਾਣ।ਜਿਲ੍ਹਾ ਪਠਾਨਕੋਟ ਵਿੱਚ ਹੁਣ ਤੱਕ ਸਾਲ 2020-21 ਦੋਰਾਨ ਇੱਕ ਲੱਖ 10 ਹਜਾਰ ਲੋਕ ਲਾਭ ਪ੍ਰਾਪਤ ਕਰ ਚੁੱਕੇ ਹਨ।ਇਸ ਅਨੁਸਾਰ ਪ੍ਰਤੀਦਿਨ ਕਰੀਬ 700 ਲੋਕ ਸੇਵਾ ਕੇਂਦਰਾਂ ਤੋਂ ਲਾਭ ਪ੍ਰਾਪਤ ਕਰ ਰਹੇ ਹਨ।
ਜਿਲ੍ਹਾ ਮੈਨੇਜ਼ਰ ਸੇਵਾ ਕੇਂਦਰ ਪਠਾਨਕੋਟ ਸੁਰੇਸ ਕੁਮਾਰ ਨੇ ਕਿਹਾ ਕਿ ਕੋਵਿਡ ਦੀ ਦੂਸਰੀ ਲਹਿਰ ਨੂੰ ਧਿਆਨ ਵਿੱਚ ਰੱਖਦਿਆਂ ਲੋਕਾਂ ਦੀ ਸੁਵਿਧਾ ਲਈ ਸੇਵਾ ਕੇਂਦਰਾਂ ਵਿੱਚ ਆਨਲਾਈਨ ਅਪਾਉਂਟਮੈਂਟ ਸਿਸਟਮ ਸ਼ੁਰੂ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸੇਵਾ ਕੇਂਦਰ ਵਿੱਚ ਆਉਂਣ ਵਾਲੇ ਹਰੇਕ ਵਿਅਕਤੀ ਨੇ ਮਾਸਕ ਜਰੂਰ ਲਗਾਇਆ ਹੋਵੇ ਅਤੇ ਸਮਾਜਿਕ ਦੂਰੀ ਬਣਾਈ ਰੱਖਣ ਲਈ ਲੋਕਾਂ ਦੀ ਸੁਵਿਧਾ ਲਈ ਜ਼ਮੀਨ ‘ਤੇ ਗੋਲ ਸਰਕਲ ਬਣਾਏ ਗਏ ਹਨ।
Punjab Post Daily Online Newspaper & Print Media