Wednesday, July 22, 2026

ਹੜਤਾਲ ‘ਤੇ ਬੈਠੇ ਸਫਾਈ ਕਰਮਚਾਰੀਆਂ ਨੂੰ ਮਿਲੇ ਵਿਧਾਇਕ ਗੋਲਡੀ

ਧੂਰੀ, 22 ਮਈ (ਪ੍ਰਵੀਨ ਗਰਗ) – ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਵੱਲੋਂ ਨਗਰ ਕੌਂਸਲ ਧੂਰੀ ਵਿਖੇ ਪਿਛਲੇ ਕਰੀਬ 9 ਦਿਨਾਂ ਤੋਂ ਹੜਤਾਲ ‘ਤੇ ਬੈਠੇ ਸਫਾਈ ਸੇਵਕਾਂ ਨਾਲ ਸ਼ਹਿਰ ਦੀ ਸਫਾਈ ਸਬੰਧੀ ਗੱਲਬਾਤ ਕੀਤੀ ਗਈ। ਸਫਾਈ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਉਹ ਉਹਨਾਂ ਦੀ ਮੰਗਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੱਕ ਪਹੁੰਚਾ ਕੇ ਹੱਲ ਕਰਵਾਉਣ ਦੀ ਕੋਸ਼ਿਸ਼ ਕਰਨਗੇ।ਉਹਨਾਂ ਕਿਹਾ ਕਿ ਉਹ ਪਹਿਲਾਂ ਵੀ ਸਫਾਈ ਸੇਵਕਾਂ ਦੇ ਹੱਕ ਵਿੱਚ ਇੱਕ ਮਤਾ ਭੇਜ ਚੁੱਕੇ ਹਨ।ਸੂਬੇ ਵਿੱਚ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਹਾਲਾਤ ਠੀਕ ਨਹੀਂ ਹਨ।ਸਫਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਸ਼ਹਿਰ ਵਿੱਚ ਜਗਾ੍ਹ-ਜਗ੍ਹਾ ਗੰਦਗੀ ਦੇ ਢੇਰ ਲੱਗ ਚੁੱਕੇ ਹਨ, ਜਿਸ ਕਾਰਨ ਬੀਮਾਰੀ ਫੈਲਣ ਦਾ ਖਤਰਾ ਹੈ।ਇਸ ਲਈ ਉਹ ਆਪਣੀ ਹੜਤਾਲ ਦੇ ਨਾਲ-ਨਾਲ ਸ਼ਹਿਰ ਦੀ ਸਫਾਈ ਲਈ ਕੋਈ ਢੁੱਕਵਾਂ ਹੱਲ ਕੱਢਣ, ਪ੍ਰੰਤੂ ਸਫਾਈ ਸੇਵਕਾਂ ‘ਤੇ ਉਹਨਾਂ ਦੀ ਅਪੀਲ ਦਾ ਕੋਈ ਅਸਰ ਹੁੰਦਾ ਦਿਖਾਈ ਨਹੀਂ ਦਿੱਤਾ।
                    ਸਫਾਈ ਸੇਵਕਾਂ ਨੇ ਵਿਧਾਇਕ ਨੂੰ ਬੇਨਤੀ ਕਰਦਿਆਂ ਸਫਾਈ ਕਰਵਾਉਣ ਦੇ ਮੁੱਦੇ ਤੋਂ ਆਪਣੀ ਅਸਮਰੱਥਾ ਜਤਾਉਂਦਿਆਂ ਕਿਹਾ ਕਿ ਇਹ ਸੂਬਾ ਪੱਧਰੀ ਹੜਤਾਲ ਹੈ ਅਤੇ ਜੋ ਪੰਜਾਬ ਯੂਨੀਅਨ ਦੇ ਆਗੂ ਹੜਤਾਲ ਸਬੰਧੀ ਫੈਸਲਾ ਕਰਨਗੇ, ਉਹ ਵੀ ਉਸੇ ਅਧਾਰ ‘ਤੇ ਫੈਸਲਾ ਲੈਣਗੇ।

Check Also

ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ

ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …