ਚੰਡੀਗੜ੍ਹ, 23 ਮਈ (ਪ੍ਰੀਤਮ ਲੁਧਿਆਣਵੀ) – ਪੰਜਾਬੀ ਸਾਹਿਤ ਜਗਤ ਵਿੱਚ ਦੇਵ ਪੰਜਾਬੀ ਬਹੁ-ਕਲਾਵਾਂ ਦਾ ਸੁਮੇਲ ਵਜੋਂ ਜਾਣੀ ਜਾਂਦੀ ਇਕ ਨਾਮਵਰ ਸਖਸ਼ੀਅਤ
ਹੈ।ਜਿਥੇ ਉਹ ਇੱਕ ਵਧੀਆ ਗੀਤਕਾਰ ਤੇ ਗਾਇਕ ਹੈ, ਉਥੇ ਇਕ ਬਿਹਤਰੀਨ ਅਦਾਕਾਰ ਵੀ ਹੈ। ਪੰਜਾਬੀ ਫਿਲਮਾਂ, ‘ਜੱਟ ਇਨ ਮੂਡ’, ‘ਦੋਨਾਲੀ’ ਪੰਜਾਬੀ ਟੈਲੀ ਫਿਲਮਾਂ, ‘ਗੁੱਡੂ ਉਲੂ ਦਾ ਪੱਠਾ’, ‘ਡਰਾਕਲ ਜੱਗਾ ਡਾਕੂ’, ‘ਖਜ਼ਾਨਾ ਅਮਲੀ ਦਾ’, ‘ਕੁਰਕੀ’, ‘ਥਥਲਿਆਂ ਦਾ ਟੱਬਰ’, ‘ਬੇਵਫਾ ਇੱਕ ਮੁਹੱਬਤ’, ‘ਮਨਮਰਜ਼ੀਆਂ’, ‘ਮੂਰਖ ਬਾਪੂ’ ਤੇ ਹਾਲਾਤ’ ਆਦਿ ਤੋਂ ਇਲਾਵਾ ਟੀ.ਵੀ ਸੀਰੀਅਲ, ‘ਕਾਲੇ ਪ੍ਰਛਾਵੇਂ’, ‘ਪੱਖੀ’ ਅਤੇ ਗੀਤਾਂ ਵਿੱਚ, ‘ਚਿੱਟਾ ਸੋਗ’ ਅਤੇ ‘ਵਿਛੋੜਾ’ ਆਦਿ ਵਿੱਚ ਆਪਣੀ ਅਦਾਕਾਰੀ ਦੀ ਸੁਹਣੀ ਬੱਲੇ ਬੱਲੇ ਕਰਵਾ ਚੁੱਕਾ ਹੈ।ਇਸ ਤੋਂ ਇਲਾਵਾ ਉਸ ਨੇ ਗੀਤਾਂ ਦੀ ਰਿਕਾਰਡਿੰਗ ਦੇ ਖੇਤਰ ਵਿਚ ਵੀ ਚੰਗਾ ਨਾਮਨਾ ਖੱਟਿਆ ਹੈ ।
ਹੁਣ ਦੇਵ ਪੰਜਾਬੀ ਆਪਣੀ ਮਿੱਠੀ ਤੇ ਸੁਰੀਲੀ ਅਵਾਜ਼ ਵਿੱਚ ਬਹੁਤ ਹੀ ਵਧੀਆ ਗੀਤ, ‘ਸਰਦਾਰਨੀ’ ਲੈ ਕੇ ਹਾਜ਼ਰ ਹੋ ਰਿਹਾ ਹੈ।ਜੱਸ ਸਟੂਡੀਓ ਕੰਪਨੀ ਦੁਆਰਾ ਰਿਲੀਜ਼ ਕੀਤੇ ਜਾ ਰਹੇ ਇਸ ਗੀਤ ਨੂੰ ਸੰਗੀਤ ਨਾਲ ਸ਼ਿੰਗਾਰਿਆ ਹੈ ਨਾਮਵਰ ਸੰਗੀਤਕਾਰ ਦਵਿੰਦਰ ਕੈਂਥ ਜੀ ਨੇ।
ਪ੍ਰਸਿੱਧ ਗੀਤਕਾਰ ਰਾਜੂ ਨਾਹਰ ਨੇ ਆਸ ਪ੍ਰਗਟਾਈ ਕਿ ਸਰੋਤਿਆਂ ਵਲੋਂ ਇਸ ਗੀਤ ਨੂੰ ਵੀ ਦੇਵ ਦੇ ਪਹਿਲੇ ਗੀਤਾਂ, ਸੀਰੀਅਲਾਂ, ਫਿਲਮਾਂ ਅਤੇ ਟੈਲੀ ਫਿਲਮਾ ਵਾਂਗ ਖੂਬ ਪਿਆਰ ਮਿਲੇਗਾ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media