ਚੰਡੀਗੜ੍ਹ, 23 ਮਈ (ਪ੍ਰੀਤਮ ਲੁਧਿਆਣਵੀ) – ਪੰਜਾਬੀ ਸਾਹਿਤ ਤੇ ਸੱਭਿਆਚਾਰਕ ਖੇਤਰ ਵਿੱਚ ਗਾਇਕ ਤੇ ਗੀਤਕਾਰ ਵਰਿੰਦਰ ਸਿੱਧੂ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀ।ਆਪਣੀ ਕਲਮ ਤੇ ਸੁਰੀਲੀ ਅਵਾਜ਼ ਦੀ ਧਾਂਕ ਜਮਾਉਣ ਵਿੱਚ ਉਹ ਖੂਬ ਸਫਲ ਰਿਹਾ ਹੈ।ਹੁਣ ਇਸ ਨਾਮਵਰ ਪੰਜਾਬੀ ਲੋਕ ਗਾਇਕ ਦੇ ਹੱਥਲੇ ਪ੍ਰੋਜੈਕਟ, ਯਨੀ ਗੀਤ, ‘ਪਿੰਡ ਪੂਹਲੀ ਤਖ਼ਤ ਹਜ਼ਾਰਾ’ ਦੀ ਵੀਡੀਓ ਉਸ ਵਲੋਂ ਮੁਕੰਮਲ ਕਰ ਲਈ ਗਈ ਹੈ।ਇਸ ਵੀਡੀਓ ਵਿੱਚ ਇੱਕ ਫੌਜੀ ਵੀਰ ਆਪਣੇ ਪਿੰਡ ਦੀਆਂ ਕਿੱਦਾਂ ਤਾਰੀਫਾਂ ਕਰ ਰਿਹਾ ਹੈ, ਸਰੋਤਿਆਂ ਨੂੰ ਖੂਬ ਪਸੰਦ ਆਵੇਗਾ।ਇਸ ਗੀਤ ਦਾ ਵੀਡੀਓ ਹਰਮੇਸ਼ ਸਾਗਰ ਨੇ ਤਿਆਰ ਕੀਤਾ ਹੈ ਅਤੇ ਇਹ ਗੀਤ ਤਨੂ ਆਡੀਓ ਵਲੋਂ ਰਲੀਜ਼ ਕੀਤਾ ਜਾ ਰਿਹਾ ਹੈ।ਗਾਇਕ ਤੇ ਗੀਤਕਾਰ ਵਰਿੰਦਰ ਸਿੱਧੂ ਨੇ ਇਸ ਵਿੱਚ ਵਿਸ਼ੇਸ਼ ਤੌਰ ‘ਤੇ ਚਮਕੌਰ ਸਿੰਘ ਧਾਲੀਵਾਲ, ਸਰਪੰਚ ਗੁਰਸੇਵਕ ਸਿੰਘ ਪੂਹਲੀ, ਜਗਤਾਰ ਸਿੱਧੂ, ਭਿੰਦਾ ਨਥਾਣਾ, ਇੰਦਰਜੀਤ ਚੱਕ ਬਖਤੂ ਤੇ ਤਰਨਵੀਰ ਸਿੰਘ ਲੱਕੀ ਦਾ ਧੰਨਵਾਦ ਕੀਤਾ ਹੈ।
ਵਰਿੰਦਰ ਸਿੱਧੂ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਨਾਂ ਹਮੇਸ਼ਾਂ ਅਜਿਹੇ ਹੀ ਗੀਤ ਸਰੋਤਿਆਂ ਦੀ ਝੋਲੀ ਵਿੱਚ ਪਾਏ ਹਨ।ਜੋ ਸੱਭਿਆਚਾਰ ਅਤੇ ਵਿਰਸੇ ਨੂੰ ਹੋਰ ਅਮੀਰ ਕਰਦੇ ਹਨ।ਉਨਾਂ ਦਾ ਹਰ ਗੀਤ ਇੱਕ ਸੰਦੇਸ਼ ਦਿੰਦਾ ਹੈ ਅਤੇ ਹਰ ਗੀਤ ਪਰਿਵਾਰ ਵਿੱਚ ਬੈਠ ਕੇ ਸੁਣਨ ਵਾਲਾ ਹੁੰਦਾ ਹੈ।ਅੱਗੋਂ ਇਹੀ ਕੋਸ਼ਿਸ਼ ਰਹੇਗੀ ਕਿ ਹਮੇਸ਼ਾਂ ਸੱਭਿਆਚਾਰ ਦੇ ਦਾਇਰੇ ਵਿੱਚ ਰਹਿ ਕੇ ਹੀ ਲਿਖਿਆ ਤੇ ਗਾਇਆ ਜਾਵੇ।ਉਨਾਂ ਕਿਹਾ ਕਿ ਇਹ ਗੀਤ ਸਰੋਤਿਆਂ ਦੀ ਕਚਹਿਰੀ ਵਿੱਚ ਜਲਦ ਹੀ ਪੇਸ਼ ਕੀਤਾ ਜਾਵੇਗਾ।ਉਮੀਦ ਹੈ ਕਿ ਪਹਿਲੇ ਗੀਤਾਂ ਦੀ ਤਰਾਂ ਇਸ ਗੀਤ ਨੂੰ ਵੀ ਸਰੋਤੇ ਰੱਜ਼ਵਾਂ ਮਾਣ ਤੇ ਪਿਆਰ ਬਖਸ਼ ਕੇ ਪੂਰੀ ਟੀਮ ਦੇ ਹੌਸਲੇ ਬਲੰਦ ਕਰਨਗੇ।
Check Also
ਡੀ.ਏ.ਵੀ ਇੰਟਰਨੈਸ਼ਨਲ ਸਕੂਲ ‘ਚ ਬਾਰਹਵੀਂ ਅਤੇ ਦਸਵੀਂ ਬੋਰਡ ਪ੍ਰੀਖਿਆ ਤੋਂ ਪਹਿਲਾਂ ਵਿਸ਼ੇਸ਼ ਹਵਨ
ਅੰਮ੍ਰਿਤਸਰ, 12 ਫਰਵਰੀ (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੇ ਬਾਰਹਵੀਂ ਤੇ ਦਸਵੀਂ ਦੇ ਵਿਦਿਆਰਥੀਆਂ …