ਅੰਮ੍ਰਿਤਸਰ, 25 ਮਈ (ਸੁਖਬੀਰ ਸਿੰਘ) – ਪੀ.ਐਸ.ਪੀ.ਸੀ.ਐਲ ਦੇ ਸੀ.ਐਮ.ਡੀ ਏ.ਵੇਨੂੰ ਪ੍ਰਸਾਦ ਦੇ ਦਿਸ਼ਾ ਨਿਰਦੇਸ਼ਾਂ ‘ਤੇ ਅੱਜ ਇਥੇ ਪੰਜਾਬ ਸਟੇਟ ਪਾਵਰ
ਕਾਰਪੋਰੇਸ਼ਨ ਲਿਮ. ਦੇ ਚੀਫ ਇੰਜੀਨੀਅਰ ਵੰਡ ਬਾਰਡਰ ਜ਼ੋਨ ਦੇ ਸਿਟੀ ਸਰਕਲ ਅੰਮ੍ਰਿਤਸਰ ਵਲੋਂ ਤੀਜ਼ਾ ਕੋਵਿਡ ਟੀਕਾਕਰਨ ਕੈਂਪ ਲਗਾਇਆ ਗਿਆ।
ਇੰਜਨੀਅਰ ਸਕੱਤਰ ਸਿੰਘ ਢਿੱਲੋਂ ਮੁੱਖ ਇੰਜਨੀਅਰ ਬਾਰਡਰ ਜ਼ੋਨ ਨੇ ਦੱਸਿਆ ਕਿ ਕੈਂਪ ਵਿੱਚ ਪੀ.ਐਸ.ਪੀ.ਸੀ.ਐਲ ਦੇ ਕੁੱਲ 164 ਕਰਮਚਾਰੀਆਂ ਨੂੰ ਟੀਕਾ ਲਗਾਇਆ ਗਿਆ, ਜਿੰਨਾਂ ਵਿੱਚ ਕੈਂਪ ਵਿਚ 45 ਸਾਲ ਤੋਂ ਘੱਟ ਉਮਰ ਦੇ ਮੁਲਾਜ਼ਮ ਵੀ ਸ਼ਾਮਲ ਸਨ।ਉਨਾਂ ਨੇ ਸਮੂਹ ਕਰਮਚਾਰੀਆਂ ਤੇ ਅਫਸਰਾਂ ਨੂੰ ਕੋਵਿਡ-19 ਤੋਂ ਬਚਾਓ ਲਈ ਮਾਸਕ ਪਾਉਣ ਅਤੇ ਸਮਾਜਿਕ ਦੂਰੀ ਬਣਾਏ ਰੱਖਣ ਦੀ ਅਪੀਲ ਵੀ ਕੀਤੀ।
ਇਸ ਮੌਕੇ ਇੰਜਨੀਅਰ ਜਤਿੰਦਰ ਸਿੰਘ ਉਪ ਮੁੱਖ ਇੰਜਨੀਅਰ ਸਿਟੀ ਸਰਕਲ ਅੰਮ੍ਰਿਤਸਰ ਨੇ ਦੱਸਿਆ ਕਿ ਕਰਮਚਾਰੀਆਂ ਲਈ ਜਲਦ ਹੀ ਹੋਰ ਟੀਕਾਕਰਨ ਕੈਂਪ ਵੀ ਲਗਾਇਆ ਜਾਵੇਗਾ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media