ਮਰੀਜ਼ ਘਰ ਬੈਠਿਆਂ ਐਂਡ੍ਰਾਇਡ ਮੋਬਾਇਲ ਐਪ ਰਾਹੀਂ ਪ੍ਰਾਪਤ ਕਰ ਸਕਦਾ ਹੈ ਸਹੂਲਤ
ਨਵਾਂਸ਼ਹਿਰ, 25 ਮਈ (ਪੰਜਾਬ ਪੋਸਟ ਬਿਊਰੋ) – ਸਿਹਤ ਵਿਭਾਗ ਵੱਲੋਂ ਕੋਵਿਡ-19 ਦੀ ਦੂਜੀ ਲਹਿਰ ਕਾਰਨ ਵੱਧ ਰਹੇ ਖਤਰੇ ਦੇ ਮੱਦੇਨਜ਼ਰ ਹਫਤੇ ਦੇ ਸਾਰੇ
ਕੰਮਕਾਜੀ 6 ਦਿਨ ਸਵੇਰੇ 8.00 ਵਜੇ ਤੋਂ ਲੈ ਕੇ ਦੁਪਹਿਰ 2.00 ਵਜੇ ਤੱਕ ਈ-ਸੰਜੀਵਨੀ ਓ.ਪੀ.ਡੀ ਮੋਬਾਈਲ ਐਪ ਰਾਹੀਂ ਮਰੀਜ਼ਾਂ ਨੂੰ ਗਾਇਨੀਕਾਲੋਜੀ, ਜਨਰਲ ਅਤੇ ਮਨੋਵਿਗਿਆਨਕ ਬਿਮਾਰੀਆਂ ਸਬੰਧੀ ਟੈਲੀ-ਕੰਸਲਟੇਸ਼ਨ ਓ.ਪੀ.ਡੀ ਸੇਵਾਵਾਂ ਦਿਤੀਆਂ ਜਾ ਰਹੀਆਂ ਹਨ।
ਡਾ. ਕਪੂਰ ਨੇ ਕਿਹਾ ਕਿ ਪਹਿਲਾਂ ਲੋਕਾਂ ਨੂੰ ਆਪਣੇ ਲੈਪਟਾਪ ਜਾਂ ਕੰਪਿਊਟਰ ਉਤੇ ਘੱਟੋ-ਘੱਟ 2 ਐਮ.ਬੀ.ਪੀ.ਐਸ ਦੀ ਸੀਮਤ ਇੰਟਰਨੈਟ ਸਪੀਡ ਕਾਰਨ ਈ-ਸੰਜੀਵਨੀ ਓਪੀਡੀ ਸੇਵਾਵਾਂ ਦਾ ਲਾਭ ਲੈਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਪਰ ਹੁਣ ਐਂਡਰਾਇਡ ਮੋਬਾਈਲ ਐਪ ਵੀ ਮਰੀਜ਼ਾਂ ਲਈ ਉਪਲੱਬਧ ਹੈ, ਇਸ ਲਈ ਹੁਣ ਲੈਪਟਾਪ ਜਾਂ ਕੰਪਿਊਟਰ ਉੱਤੇ ਨਿਰਭਰ ਹੋਣ ਦੀ ਲੋੜ ਨਹੀਂ ਹੈ।ਉਹ ਸਿੱਧੇ ਆਪਣੇ ਸਮਾਰਟਫੋਨ ‘ਤੇ ਈ-ਸੰਜੀਵਨੀ ਓ.ਪੀ.ਡੀ ਮੋਬਾਈਲ ਐਪ ਆਸਾਨੀ ਨਾਲ ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ।
ਸਿਵਲ ਸਰਜਨ ਨੇ ਕਿਹਾ ਕਿ ਪਹਿਲਾਂ ਮਰੀਜ਼ ਨੂੰ ਆਪਣੇ ਨੰਬਰ ਦੀ ਤਸਦੀਕ ਈ-ਸੰਜੀਵਨੀ ਓਪੀਡੀ ਮੋਬਾਈਲ ਐਪ ‘ਤੇ ਕਰਨੀ ਪੈਂਦੀ ਹੈ ਅਤੇ ਰਜਿਸਟਰ ਹੋਣ ਤੋਂ ਬਾਅਦ ਟੋਕਨ ਤਿਆਰ ਹੁੰਦਾ ਹੈ।ਫਿਰ ਮਰੀਜ਼ ਇਲਾਜ ਸਬੰਧੀ ਮਾਹਰ ਡਾਕਟਰ ਦੀ ਸਲਾਹ ਲੈ ਸਕਦਾ ਹੈ ਅਤੇ ਡਾਕਟਰ ਵਲੋਂ ਸੁਝਾਏ ਈ-ਪ੍ਰਿਸਿਪਸ਼ਨ (ਸਿਫਾਰਸ਼ ਕੀਤੀ ਦਵਾਈ) ਨੂੰ ਡਾਊਨਲੋਡ ਕਰਦਾ ਹੈ। ਜਿਸ ਨੂੰ ਜਨ ਔਸ਼ਧੀ ਸਟੋਰਾਂ ਜਾਂ ਕਿਸੇ ਵੀ ਕੈਮਿਸਟ ਦੀ ਦੁਕਾਨ ਲਿਆ ਜਾ ਸਕਦਾ ਹੈ।
ਜਨਰਲ ਮੈਡੀਸਨ ਲਈ ਟੈਲੀਮੇਡੀਸਨ ਦੀ ਸਹੂਲਤ ਤੋਂ ਇਲਾਵਾ ਸਿਹਤ ਵਿਭਾਗ ਨੇ ਮਾਂ ਅਤੇ ਬੱਚੇ ਦੀ ਸਿਹਤ (ਐਮ.ਸੀ.ਐਚ.) ਸਬੰਧੀ ਦੇਖ-ਭਾਲ ਨੂੰ ਯਕੀਨੀ ਬਣਾਉਣ ਲਈ ਇਹ ਸੇਵਾ ਗਾਇਨੀਕਾਲੋਜੀ ਅਤੇ ਮਾਨਸਿਕ ਰੋਗਾਂ ਦੀ ਓ.ਪੀ.ਡੀ ਲਈ ਵੀ ਸ਼ੁਰੂ ਕੀਤੀ ਹੈ ਤਾਂ ਜੋ ਮਨੋਰੋਗੀਆਂ ਦੀਆਂ ਸਮੱਸਿਆਵਾਂ ਦਾ ਨਿਵਾਰਨ ਕੀਤਾ ਜਾ ਸਕੇਗਾ।
ਡਾ. ਗੁਰਦੀਪ ਸਿੰਘ ਕਪੂਰ ਨੇ ਅੱਗੇ ਦੱਸਿਆ ਕਿ ਗਰਭ ਅਵਸਥਾ ਦੀ ਪਹਿਲੀ ਤਿਮਾਹੀ ਦੌਰਾਨ ਗਰਭਵਤੀ ਔਰਤਾਂ ਨੂੰ ਲਾਗ ਲੱਗਣ ਦਾ ਖਤਰਾ ਬਹੁਤ ਜ਼ਿਆਦਾ ਹੁੰਦਾ ਹੈ ਅਤੇ ਉਨਾਂ ਨੂੰ ਹਸਪਤਾਲ ਵਿਚ ਬੇਲੋੜੇ ਆਉਣ-ਜਾਣ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ।
Check Also
ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …
Punjab Post Daily Online Newspaper & Print Media