ਕਪੂਰਥਲਾ, 26 ਮਈ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਜਿਲ੍ਹੇ ਅੰਦਰ ਕੋਵਿਡ ਵਿਰੁੱਧ ਲੜਾਈ ਲਈ ਪੇਂਡੂ ਖੇਤਰਾਂ ਵਾਸਤੇ ਸ਼ੁਰੂ ਕੀਤੀ ਗਈ ਮਿਸ਼ਨ ਫਤਹਿ-2
ਮੁਹਿੰਮ ਤਹਿਤ ਗਤੀਵਿਧੀਆਂ ਜ਼ੋਰਾਂ ’ਤੇ ਹਨ, ਜਿਸ ਤਹਿਤ ਸਿਹਤ ਵਿਭਾਗ, ਆਸ਼ਾ ਵਰਕਰ, ਏ.ਐਨ.ਐਮਜ਼ ਘਰ-ਘ੍ਰਰ ਜਾ ਕੇ ਲੋਕਾਂ ਨੂੰ ਕੋਵਿਡ ਵਿਰੁੱਧ ਜਾਗਰੂਕ ਕਰ ਰਹੀਆਂ ਹਨ।
ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਅੱਜ ਕੁੱਲ 12292 ਘਰਾਂ ਦਾ ਸਰਵੇ ਕਰਕੇ 44074 ਆਬਾਦੀ ਨੂੰ ਕਵਰ ਕੀਤਾ ਗਿਆ।ਵਿਸ਼ੇਸ਼ ਟੀਮਾਂ ਵਲੋਂ 931 ਸੈਂਪਲ ਇਕੱਤਰ ਕੀਤੇ ਗਏ, ਜਿਸ ਵਿਚੋਂ 4 ਪਾਜ਼ਟਿਵ ਆਏ ਹਨ। ਬਾਕੀ 927 ਸੈਂਪਲ ਨੈਗੇਟਿਵ ਰਹੇ ਹਨ।ਰੋਜ਼ਾਨਾ ਦੀ ਸੈਂਪਲਿੰਗ 3500 ਤੋਂ ਵੀ ਪਾਰ ਕਰ ਗਈ ਹੈ।ਮਿਤੀ 25 ਮਈ ਨੂੰ 3553 ਸੈਂਪਲ ਇਕੱਤਰ ਕੀਤੇ ਗਏ।
ਕਪੂਰਥਲਾ ਜਿਲ੍ਹੇ ‘ਚ ਹੁਣ ਤੱਕ ਕੁੱਲ 368677 ਸੈਂਪਲ ਲਏ ਗਏ ਹਨ, ਜਿਸ ਵਿਚੋਂ 17463 ਪਾਜ਼ਟਿਵ ਕੇਸ ਆਏ ਹਨ।ਇਨ੍ਹਾਂ ਵਿਚੋਂ ਕਪੂਰਥਲਾ ਜਿਲ੍ਹੇ ਨਾਲ ਸਬੰਧਿਤ 16066 ਹਨ, ਜਿਸ ਵਿਚੋਂ 14578 ਵਿਅਕਤੀ ਠੀਕ ਹੋਏ ਹਨ, ਜਦਕਿ 1036 ਐਕਟਿਵ ਕੇਸ ਹਨ।
Check Also
ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …
Punjab Post Daily Online Newspaper & Print Media