ਅੰਮ੍ਰਿਤਸਰ, 27 (ਸੁਖਬੀਰ ਸਿੰਘ) – ਗੁਰਮਤਿ ਪ੍ਰਸਾਰ ਸੇਵਾ ਸੋਸਾਇਟੀ ਰਜਿ ਚੰਡੀਗੜ੍ਹ ਵਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ 3 ਸਾਲ ਤੋਂ
ਲੈ ਕੇ 12 ਸਾਲ ਦੇ ਬੱਚਿਆਂ ਲਈ ਆਨਲਾਈਨ ਗੁਰਮਤਿ ਕਲਾਸਾਂ ਲਈ ਸਮਰ ਕੈਂਪ ਦਾ ਆਯੋਜਨ ਕੀਤਾ ਜਾਵੇਗਾ।ਡੀ.ਪੀ ਸਿੰਘ ਸਲਾਹਕਾਰ ਗੁਰਮਤਿ ਪ੍ਰਸਾਰ ਸੇਵਾ ਸੋਸਾਇਟੀ ਨੇ ਦੱਸਿਆ ਕਿ 24 ਮਈ ਤੋਂ 18 ਜੂਨ ਤੱਕ ਬਾਲ ਫੁਲਵਾੜੀ ਮੋਹਾਲੀ ਵਲੋਂ ਲਗਾਏ ਜਾ ਰਹੇ ਇਸ ਸਮਰ ਕੈਂਪ ਵਿੱਚ 630 ਬੱਚਿਆਂ ਦੀ ਰਜਿਸਟਰੇਸ਼ਨ ਹੋਈ ਹੈ।
ਉਨਾਂ ਕਿਹਾ ਕਿ ਸਮਰ ਕੈਂਪ ਵਿੱਚ ਬੀਬੀ ਰੋਹਿਤ ਕੌਰ, ਬੀਬੀ ਜਗਮੋਹਨ ਕੌਰ, ਬੀਬੀ ਅਮਰਜੋਤ ਕੌਰ, ਬੀਬੀ ਰਾਜਵਿੰਦਰ ਕੌਰ, ਬੀਬੀ ਗੁਰਦੀਪ ਕੌਰ ਵਲੋਂ ਕਲਾਸਾਂ ਲਗਾਈਆਂ ਜਾਂ ਰਹੀਆਂ ਹਨ।ਉਨਾਂ ਵਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਉਚਾਰੀ ਗੁਰਬਾਣੀ/ਸਾਖੀਆਂ ਬੱਚਿਆਂ ਨੂੰ ਸਿਖਾਈਆਂ ਜਾਣਗੀਆਂ ਅਤੇ ਕੈਂਪ ਨੂੰ ਰੌਚਕ ਬਣਾਉਣ ਲਈ ਗੁਰਮਤਿ ਖੇਡਾਂ ਵੀ ਕਰਵਾਈਆਂ ਜਾਣਗੀਆਂ।ਗੁਰਮਤਿ ਪ੍ਰਸਾਰ ਸੇਵਾ ਸੋਸਾਇਟੀ ਵਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਜੀਵਨ ਸੰਬਧੀ ਪ੍ਰਸ਼ਨੋਤਰੀ ਕਿਤਾਬਾਂ ਤਿਆਰ ਕਰਕੇ ਸੰਗਤਾਂ ਵਿਚ ਵੰਡੀਆਂ ਗਈਆਂ ਹਨ।ਇਸ ਗੁਰਮਤਿ ਸਮਰ ਕੈਂਪ ਦੀ ਸੰਪੂਰਨਤਾ ਉਪਰੰਤ ਸਹਿਭਾਗੀ ਬੱਚਿਆਂ ਦਾ ਮੁਕਾਬਲਾ ਕਰਵਾਇਆ ਜਾਵੇਗਾ ਅਤੇ ਜੇਤੂ ਬੱਚਿਆਂ ਨੂੰ ਗੁਰਮਤਿ ਪ੍ਰਸਾਰ ਸੇਵਾ ਸੋਸਾਇਟੀ ਵਲੋਂ ਨਗਦ ਇਨਾਮ ਅਤੇ ਸਰਟੀਫਿਕੇਟ ਵੀ ਦਿੱਤੇ ਜਾਣਗੇ।
Check Also
ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ
ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …
Punjab Post Daily Online Newspaper & Print Media