Tuesday, April 21, 2026

ਸ਼੍ਰੋਮਣੀ ਅਕਾਲੀ ਦਲ ਬਾਦਲ ’ਚ ਸ਼ਾਮਲ ਹੋਏ ਹਲਕਾ ਦੱਖਣੀ ਦੇ ਕਾਂਗਰਸੀ ਪਰਿਵਾਰ

ਹਲਕੇ ‘ਚ ਕਾਂਗਰਸ ਨੂੰ ਲੱਗਣਗੇ ਹੋਰ ਵੱਡੇ ਝਟਕੇ – ਗਿੱਲ

ਅੰਮ੍ਰਿਤਸਰ, 27 ਮਈ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਦੱਖਣੀ ’ਚ ਪੈਂਦੀ ਵਾਰਡ ਨੰ. 62 ਦੇ ਵੱਡੀ ਗਿਣਤੀ ’ਚ ਕੱਟੜ ਕਾਂਗਰਸੀ ਪਰਿਵਾਰ ਕਾਂਗਰਸ ਨੂੰ ਹਮੇਸ਼ਾਂ ਲਈ ਅਲਵਿਦਾ ਕਹਿ ਕੇ ਅਕਾਲੀ ਦਲ ’ਚ ਸ਼ਾਮਲ ਹੋ ਗਏ।ਜਿੰਨਾਂ ਦਾ ਹਲਕਾ ਇੰਚਾਰਜ਼ ਤਲਬੀਰ ਸਿੰਘ ਗਿੱਲ ਵਲੋਂ ਭਰਵਾਂ ਸਵਾਗਤ ਕੀਤਾ ਗਿਆ।
ਹਲਕਾ ਦੱਖਣੀ ਇੰਚਾਰਜ਼ ਤਲਬੀਰ ਸਿੰਘ ਗਿੱਲ ਨੇ ਇਸ ਸਮੇਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਹਲਕਾ ਦੱਖਣੀ ’ਚ ਆਉਣ ਵਾਲੇ ਦਿਨਾਂ ਵਿੱਚ ਹੋਰ ਵੱਡੇ ਝਟਕੇ ਲੱਗਣਗੇ, ਕਿਉਕਿ ਝੂਠ ਦਾ ਸਹਾਰਾ ਲੈ ਕੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਕਾਂਗਰਸ ਪਾਰਟੀ ਤੋਂ ਲੋਕ ਦੁੱਖੀ ਹੋ ਚੁੱਕੇ ਹਨ।
                 ਕਾਂਗਰਸ ਛੱਡ ਕੇ ਅਕਾਲੀ ਦਲ ਬਾਦਲ ਵਿਚ ਸ਼ਾਮਲ ਹੋਣ ਵਾਲੇ ਜਸਵੰਤ ਸਿੰਘ, ਕੁਲਵਿੰਦਰ ਸਿੰਘ, ਕਰਮਜੀਤ ਸਿੰਘ, ਮਨਜੀਤ ਸਿੰਘ ਮਹਿਰਾ, ਦਿਆਲ ਈਸ਼ਵਰ, ਬੂਟਾ ਸਿੰਘ ਟੈਂਟ ਵਾਲੇ, ਅਵਤਾਰ ਸਿੰਘ, ਗੁਲੂ ਰਾਮਪੁਰੀਆ, ਅਮਨਦੀਪ ਸਿੰਘ, ਗੁਰਮੀਤ ਕੌਰ, ਰਾਜਾ ਢੀਡਸਾ, ਦਵਿੰਦਰ ਸਿੰਘ ਬੇਦੀ, ਸੁਖਬੀਰ ਸਿੰਘ ਅੰਮ੍ਰਿਤਸਰੀ, ਸੁਖਵਿੰਦਰ ਸਿੰਘ, ਸੁਖਵੰਤ ਸਿੰਘ ਮਿੱਠੂ, ਜਗਦੀਪ ਸਿੰਘ ਪ੍ਰਿੰਸ, ਕੁਲਦੀਪ ਕੌਰ, ਸੀਮਾ ਸ਼ਰਮਾ, ਸਰੋਜ ਅਗਰਵਾਲ, ਵੀਨਾ ਦੀਦੀ ਸਮੇਤ ਵੱਡੀ ਗਿਣਤੀ ’ਚ ਪਰਿਵਾਰਾਂ ਨੇ ਕਿਹਾ ਕਿ 2022 ਦੀਆ ਚੋਣਾਂ ਵਿੱਚ ਤਲਬੀਰ ਗਿੱਲ ਨੂੰ ਹੂੰਝਾ ਫੇਰ ਜਿੱਤ ਦਿਵਾਉਣ ਲਈ ਉਹ ਅਕਾਲੀ ਦਲ ਦੀ ਮਜ਼ਬੂਤੀ ਲਈ ਦਿਨ ਰਾਤ ਕੰਮ ਕਰਨਗੇ।
                ਇਸ ਮੋਕੇ ਪੂਰਨ ਸਿੰਘ ਮੱਤੇਵਾਲ, ਕੰਵਲਨੈਣ ਸਿੰਘ ਗੁੱਲੂ, ਨਿਰਮਲ ਸਿੰਘ, ਪ੍ਰਿਤਪਾਲ ਸਿੰਘ ਲਾਲੀ, ਹਰਿੰਦਰ ਸਿੰਘ ਮੱਤੇਵਾਲ, ਅਮਰਜੀਤ ਸਿੰਘ ਚੰਦੀ, ਦਲਬੀਰ ਸਿੰਘ, ਹਰਪ੍ਰੀਤ ਸਿੰਘ ਮਣੀ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ

ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …