Saturday, August 29, 2026

ਜੀ.ਐਨ.ਡੀ.ਯੂ ਵਿਖੇ ਨਵਨਿਯੁੱਕਤ ਸੁਪਰਡੈਂਟਾਂ ਨੇ ਸੰਭਾਲੇ ਅਹੁੱਦੇ

ਅੰਮ੍ਰਿਤਸਰ, 28 ਮਈ (ਸੰਧੂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਪ੍ਰਸ਼ਾਸ਼ਨ ਵੱਲੋਂ ਪਦਉਨਤ ਕੀਤੇ ਗਏ ਸੁਪਰਡੈਂਟਾਂ ਨੇ ਆਪੋ ਆਪਣੇ ਅਹੁੱਦੇ ਸੰਭਾਲ ਲਏ ਹਨ।ਤਕਰੀਬਨ 22 ਸਾਲ ਦੇ ਲੰਬੇ ਅਰਸੇ ਤੋਂ ਬਾਅਦ ਸੀਨੀਅਰ ਸਹਾਇਕ ਤੋਂ ਸੁਪਰਡੈਂਟ ਬਣੇ ਹਰਜੀਵ ਸਿੰਘ ਤੇ ਸੁਨੀਲ ਕੁਮਾਰ ਨੇ ਅੱਜ ਤੋਂ ਜੀ.ਐਨ.ਡੀ.ਯੂ ਦੇ ਪ੍ਰਬੰਧਕੀ ਬਲਾਕ ਦੀ ਪ੍ਰੀਖਿਆ ਸ਼ਾਖਾ-2 ਵਿਖੇ ਆਪੋ ਆਪਣੀ ਨਵੀ ਡਿਊਟੀ ਸ਼ੁਰੂ ਕਰ ਦਿੱਤੀ ਹੈ।
               ਬ੍ਰਾਂਚ ਵਿਖੇ ਪੁੱਜਣ ‘ਤੇ ਜੂਨੀਅਰ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਉਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।ਸੁਪਰਡੈਂਟ ਹਰਜੀਵ ਸਿੰਘ ਤੇ ਸੁਨੀਲ ਕੁਮਾਰ ਨੇ ਵੀ.ਸੀ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਤੇ ਰਜਿਸਟਰਾਰ ਪ੍ਰੋ. ਡਾ. ਕੇ.ਐਸ ਕਾਹਲੋਂ ਤੇ ਹੋਰਨਾ ਸਹਿਯੋਗੀਆਂ ਦਾ ਧੰਨਵਾਦ ਕਰਦਿਆ ਕਿਹਾ ਕਿ ਬ੍ਰਾਂਚ ਦੀ ਬੇਹਤਰ ਕਾਰਜਸ਼ੈਲੀ ਲਈ ਮਿਹਨਤ ਤੇ ਲਗਨ ‘ਚ’ ਕੋਈ ਕਸਰ ਨਹੀਂ ਛੱਡੀ ਜਾਏਗੀ।ਉਨ੍ਹਾਂ ਕਿਹਾ ਕਿ ਉਹ ਜੀ.ਐਨ.ਡੀ.ਯੂ ਦੀ ਤਰੱਕੀ ਤੇ ਖੁਸ਼ਹਾਲੀ ਲਈ ਹਮੇਸ਼ਾਂ ਯਤਨਸ਼ੀਲ ਰਹਿਣਗੇ।
                 ਇਸ ਮੌਕੇ ਭਗਵੰਤ ਸਿੰਘ ਸਿੱਧੂ, ਹਰਦੀਪ ਕੌਰ, ਅਮਿਤ ਸ਼ਰਮਾ, ਨਰਿੰਦਰ ਸਿੰਘ, ਰਘੁਬੀਰ ਸਿੰਘ, ਰਜੇਸ਼ ਕੁਮਾਰ, ਹਰਮਨਦੀਪ ਕੌਰ, ਸਾਧਨਾ ਸੰਨਿਆਲ, ਜਸਪਾਲ ਸਿੰਘ ਆਦਿ ਹਾਜਰ ਸਨ।

Check Also

ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30  ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ

  ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …