Monday, August 24, 2026

ਮਿਸ਼ਨ ਫ਼ਤਿਹ ਤਹਿਤ ਆਸ਼ਾ ਵਰਕਰਾਂ ਵਲੋਂ ਕੋਵਿਡ-19 ਬਾਰੇ ਸਰਵੇਖਣ ਦਾ ਕੰਮ ਜਾਰੀ-ਐਸ.ਐਮ.ਓ

ਘਰ ਘਰ ਜਾ ਕੇ ਇਕੱਠੀ ਕੀਤੀ ਜਾ ਰਹੀ ਹੈ ਜਾਣਕਾਰੀ – ਡਾ. ਸੰਜੇ ਗੋਇਲ

ਸੰਗਰੂਰ, 29 ਮਈ (ਜਗਸੀਰ ਲੌਂਗੋਵਾਲ) – ਪੇਂਡੂ ਇਲਾਕਿਆਂ ਵਿੱਚ ਕੋਵਿਡ-19 ਦੇ ਵਧਦੇ ਮਾਮਲਿਆਂ ਦੇ ਮਦੇਨਜ਼ਰ ਮਿਸ਼ਨ ਫ਼ਤਿਹ 2.0 ਤਹਿਤ ਸਰਵੇਖਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ।ਜਿਸ ਤਹਿਤ ਆਸ਼ਾ ਵਰਕਰ ਘਰ-ਘਰ ਜਾ ਕੇ ਕਰੋਨਾਵਾਇਰਸ ਨਾਲ ਜੁੜੇ ਲੱਛਣਾਂ ਦਾ ਡਾਟਾ ਇਕੱਤਰ ਕਰ ਰਹੀਆਂ ਹਨ, ਤਾਂ ਜੋ ਕੋਵਿਡ ਮਰੀਜ਼ਾਂ ਦੀ ਜਲਦੀ ਪਛਾਣ ਕਰ ਕੇ ਤੁਰੰਤ ਇਲਾਜ਼ ਸ਼ੁਰੂ ਕੀਤਾ ਜਾ ਸਕੇ।ਮੈਡੀਕਲ ਅਫਸਰ ਪੀ.ਐਚ.ਸੀ ਅਮਰਗੜ ਡਾ. ਸੰਜੇ ਗੋਇਲ ਨੇ ਦੱਸਿਆ ਕਿ ਸਰਵੇਖਣ ਦੌਰਾਨ ਆਸ਼ਾ ਵਲੋਂ ਕੋਵਿਡ-19 ਦੇ ਲੱਛਣਾਂ ਵਾਲੇ ਵਿਅਕਤੀਆਂ ਦੀ ਸ਼ਨਾਖ਼ਤ ਕਰਨ ਉਪਰੰਤ ਉਨ੍ਹਾਂ ਦੇ ਨਮੂਨੇ ਲੈਣ ਲਈ ਵਿਭਾਗ ਵਲੋਂ ਕੈਂਪ ਲਗਾਏ ਜਾ ਰਹੇ ਹਨ।ਉਨਾਂ ਦੱਸਿਆ ਕਿ ਇਹਨਾਂ ਕੈਂਪਾਂ ਵਿੱਚ ਰੈਪਿਡ ਐਂਟੀਜਨ ਟੈਸਟ ਦੀ ਸੁਵਿਧਾ ਵੀ ਉਨ੍ਹਾਂ ਦੇ ਘਰ ਦੇ ਨੇੜੇ ਹੀ ਉਪਲੱਬਧ ਕਰਵਾਈ ਜਾ ਰਹੀ ਹੈ ਤਾਂ ਜੋ ਮਰੀਜ਼ ਨੂੰ ਰਿਪੋਰਟ ਦਾ ਨਤੀਜਾ ਤੁਰੰਤ ਪਤਾ ਲੱਗ ਸਕੇ।
                  ਕੋਵਿਡ-19 ਨੋਡਲ ਅਧਿਕਾਰੀ ਰਣਬੀਰ ਸਿੰਘ ਢੰਡੇ ਨੇ ਦੱਸਿਆ ਕਿ ਇਸ ਮੁਹਿੰਮ ਵਿੱਚ ਆਸ਼ਾ ਵਰਕਰ, ਆਸ਼ਾ ਫੈਸੀਲੀਟੇਟਰ ਕੰਮ ਕਰ ਰਹੀਆਂ ਹਨ।ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਆਸ਼ਾ ਵਰਕਰਾਂ ਨੂੰ ਸਹੀ ਜਾਣਕਾਰੀ ਦੇਣ ਤਾਂ ਜੋ ਕੋਰੋਨਾ ਦੇ ਪ੍ਰਭਾਵ ਨੂੰ ਰੋਕਿਆ ਜਾ ਸਕੇ।

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …