Monday, June 22, 2026

ਉਘੇ ਵਿਦਵਾਨ ਤੇ ਆਲੋਚਕ ਡਾ. ਹਰਚੰਦ ਸਿੰਘ ਬੇਦੀ ਦਾ ਦਿਹਾਂਤ

ਅੰਮ੍ਰਿਤਸਰ, 29 ਮਈ (ਸੁਖਬੀਰ ਸਿੰਘ) – ਪੰਜਾਬੀ ਸਾਹਿਤ ਦੇ ਨਾਮਵਰ ਆਲੋਚਕ ਸਮੀਖਿਆਕਾਰ ਤੇ ਉਘੇ ਵਿਦਵਾਨ ਪ੍ਰੋ. (ਡਾ.) ਹਰਚੰਦ ਸਿੰਘ ਬੇਦੀ (69) ਦਾ ਅੱਜ ਦਿਹਾਂਤ ਹੋ ਗਿਆ।ਉਹ ਸਾਹਿਤਕਾਰ ਬੇਦੀ ਲਾਲ ਸਿੰਘ ਦੇ ਸਪੁੱਤਰ ਸਨ। ਦਿਲਜੀਤ ਸਿੰਘ ਬੇਦੀ ਸਾਬਕਾ ਸਕੱਤਰ ਸ਼੍ਰੋਮਣੀ ਕਮੇਟੀ ਦੇ ਭਰਾ ਡਾ. ਹਰਚੰਦ ਸਿੰਘ ਬੇਦੀ ਹੋਰਾਂ ਨੇ ਪ੍ਰਵਾਸੀ ਸਾਹਿਤ ਵਿਚ ਕੋਈ ਪੰਜ ਦਰਜਨ ਜਨਰਲ ਪੁਸਤਕਾਂ ਅਤੇ 10 ਕੋਸ਼ਾਂ ਦੀ ਸਿਰਜਨਾ ਕੀਤੀ ਅਤੇ ਇਨਸਾਈਕਲੋਪੀਡੀਆ ਭਾਈ ਸਾਹਿਬ ਭਾਈ ਵੀਰ ਸਿੰਘ ਤਿੰਨ ਜਿਲਦਾਂ ‘ਚ (ਪ੍ਰੈਸ ਵਿੱਚ) ਪਾਠਕ ਜਗਤ ਦੀ ਝੋਲੀ ਪਾਏ ਹਨ।ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੈਂਟਰ ਫਾਰ ਇੰਮੀਗਰੈਂਟ ਦੇ ਮੁਖੀ ਵਜੋਂ ਸੇਵਾਵਾਂ ਨਿਭਾਉਂਦੇ ਰਹੇ।ਉਹ ਭਾਈ ਵੀਰ ਸਿੰਘ ਖੋਜ ਕੇਂਦਰ ਚੀਫ ਖਾਲਸਾ ਦੀਵਾਨ ਦੇ ਡਾਇਰੈਕਟਰ ਵੀ ਰਹੇ।ਇਸ ਸਮੇਂ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਆਨਰੇਰੀ ਪ੍ਰੋਫੈਸਰ ਦੀਆਂ ਸੇਵਾਵਾਂ ਨਿਭਾਅ ਰਹੇ ਸਨ ਅਤੇ ਉਹ ਪ੍ਰੋ. ਅਮੈਰੀਟਸ ਵੀ ਸਨ।ਡਾ. ਬੇਦੀ ਆਪਣੇ ਪਿੱਛੇ ਦੋ ਸਪੁੱਤਰ ਹਰਨੂਰ ਸਿੰਘ ਬੇਦੀ ਤੇ ਅੰਬਰਮੀਤ ਸਿਘ ਬੇਦੀ ਅਤੇ ਸੁਪਤਨੀ ਸਰਦਾਰਨੀ ਸਤਵੰਤ ਕੌਰ ਛੱਡ ਗਏ ਹਨ।ਉਨ੍ਹਾਂ ਦਾ ਅੰਤਿਮ ਸਸਕਾਰ 30 ਮਈ ਨੂੰ ਸਵੇਰੇ ਨਰਾਇਣਗੜ੍ਹ ਵਿਖੇ ਹੋਵੇਗਾ।ਕਰੋਨਾ ਦੀ ਚੱਲ ਰਹੀ ਮਹਾਂਮਾਰੀ ਸਮੇਂ ਇਕੱਠ ਤੋਂ ਸੰਕੋਚ ਕਰਦਿਆਂ ਇਸ ਯਾਤਰਾ ਵਿੱਚ ਪਰਿਵਾਰ ਤੇ ਕੁੱਝ ਨੇੜਲੇ ਵਿਅਕਤੀ ਹੀ ਸ਼ਾਮਿਲ ਹੋਣਗੇ।

Check Also

ਅਗਨੀਵੀਰਾਂ ਅਤੇ ਭਾਰਤੀ ਫੌਜ ਦੇ ਜਵਾਨਾਂ ਲਈ ਉਚ ਸਿੱਖਿਆ ਦੇ ਨਵੇਂ ਦਰਵਾਜ਼ੇ ਖੁੱਲ੍ਹੇ

ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ ਖੁਰਮਣੀਆਂ) ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੇ ਉੱਚੇ ਵਿਜ਼ਨ, ਦੂਰਅੰਦੇਸ਼ੀ …