ਕਪੂਰਥਲਾ, 30 ਮਈ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਜਿਲ੍ਹੇ ਵਿਚ ਮਿਸ਼ਨ ਫਤਹਿ-2 ਤਹਿਤ ਪਿੰਡਾਂ ‘ਚ ਸੈਂਪਲਿੰਗ ਤੇ ਕੋਵਿਡ ਤੋਂ ਬਚਾਅ ਬਾਰੇ ਜਾਗਰੂਕਤਾ
ਲਈ ਕੱਲ ਵੱਖ-ਵੱਖ ਪਿੰਡਾਂ ਦੀ 59554 ਆਬਾਦੀ ਨੂੰ ਕਵਰ ਕੀਤਾ ਗਿਆ, ਜਿਸ ਤਹਿਤ 1556 ਵਿਅਕਤੀਆਂ ਦੇ ਸੈਂਪਲ ਇਕੱਤਰ ਕੀਤੇ ਗਏ।
ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਜਿਲ੍ਹੇ ਅੰਦਰ ਕੁੱਲ 618 ਪਿੰਡਾਂ ਦੇ ਲੋਕਾਂ ਨੂੰ ਇਸ ਮਿਸ਼ਨ ਤਹਿਤ ਕਵਰ ਕੀਤਾ ਜਾਣਾ ਹੈ, ਜਿਸ ਲਈ ਹਰੇਕ ਸਿਹਤ ਬਲਾਕ ਅੰਦਰ ਵਿਸ਼ੇਸ਼ ਟੀਮਾਂ ਕੰਮ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਦੇ ਆਧਾਰ ’ਤੇ 50 ਹਜ਼ਾਰ ਤੋਂ ਜਿਆਦਾ ਦੀ ਆਬਾਦੀ ਨੂੰ ਕਵਰ ਕੀਤਾ ਜਾ ਰਿਹਾ ਹੈ, ਜਿਸ ਤਹਿਤ ਕੋਵਿਡ ਦੇ ਲੱਛਣ ਵਾਲੇ ਹਰੇਕ ਵਿਅਕਤੀ ਦਾ ਟੈਸਟ ਕੀਤਾ ਜਾ ਰਿਹਾ ਹੈ।ਨਾਲ ਹੀ ਲੋਕਾਂ ਨੂੰ ਛੇਤੀ ਟੈਸਟ ਕਰਵਾਉਣ ਤੇ ਬਾਕੀ ਕੋਵਿਡ ਨਿਯਮਾਂ ਦੀ ਪਾਲਣਾ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਵਿਸ਼ੇਸ ਟੀਮਾਂ ਵਲੋਂ 29 ਮਈ ਨੂੰ ਬਾਘੂਵਾਲ, ਅਕਬਰਪੁਰ, ਬੂਹ, ਭੰਡਾਲ ਬੇਟ, ਧਾਲੀਵਾਲ ਬੇਟ, ਬਿਜਲੀ ਨੰਗਲ, ਭੁੱਲਰ ਬੇਟ, ਸੈਫਲਾਬਾਦ, ਸੈਦੋਵਾਲ, ਮੰਡ ਸੋਗੰਜਲਾ, ਬੁੱਧੂਵਾਲ, ਬੁੱਢਾ ਥੇਹ, ਪੀਰੀਵਾਲ, ਨਵਾਂ ਪਿੰਡ ਭੱਠੇ, ਸ਼ਾਹਪੁਰ ਡੋਗਰਾ, ਦੇਸਲ, ਸੰਧਰ ਜਗੀਰ, ਸੁਖੀਆ ਨੰਗਲ, ਕਾਹਨਾ, ਡੋਗਰਾਂਵਾਲ, ਘੁੱਗ ਬੇਟ, ਦਾਰੇਵਾਲ, ਸਾਬੂਵਾਲ, ਬਿਧੀਪੁਰ, ਕਾਲਾ ਸੰਘਿਆਂ, ਖੋਜੇਵਾਲ, ਭੇਟੀਆਂ, ਵਡਾਲਾ, ਕੇਸਰਪੁਰ, ਭੁਲਾਣਾ, ਸਿਧਵਾਂ, ਇਬਰਾਹਿਮਵਾਲ, ਚੌਗਾਵਾਂ, ਫਤਹਿਪੁਰ, ਸਿਧਵਾਂ ਤੇ ਜੋਗਿੰਦਰ ਨਗਰ ਵਿਖੇ ਜਾ ਕੇ ਸੈਂਪਲ ਇਕੱਤਰ ਕੀਤੇ ਗਏ।
ਟੀਮਾਂ ਵਲੋਂ ਕੱਲ 1556 ਸੈਂਪਲ ਲਏ ਗਏ, ਜਿਸ ਵਿਚੋਂ 1416 ਨੈਗੇਟਿਵ ਅਤੇ 2 ਪਾਜ਼ੀਵਿਟ ਆਏ ਹਨ। ਬਾਕੀ ਦਾ ਨਤੀਜਾ ਆਉਣਾ ਅਜੇ ਬਾਕੀ ਹੈ।
Check Also
ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ
ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …
Punjab Post Daily Online Newspaper & Print Media