Thursday, September 3, 2026

ਡਾ. ਸਿਆਲਕਾ ਤੇ ਸੰਤ ਦਾਦੂਵਾਲ ਦਰਮਿਆਨ ਹੋਈ ਮੀਟਿੰਗ

ਮਾਮਲਾ, ਮੱਜ੍ਹਬੀ ਸਿੱਖ ਸਮਾਜ ਦੇ ਇਤਿਹਾਸਕ ‘ਤੱਥਾਂ’ ਨੂੰ ਇਕੱਤਰ ਕਰਨ ਦਾ

ਅੰਮ੍ਰਿਤਸਰ, 31 ਮਈ (ਸੁਖਬੀਰ ਸਿੰਘ) – ਪੰਜਾਬ ਸਟੇਟ ਐਸਸੀ ਕਮਿਸ਼ਨ ਦੇ ਮੈਂਬਰ ਡਾ. ਤਰਸੇਮ ਸਿੰਘ ਸਿਆਲਕਾ ਨੇ ਸਿੱਖ ਇਤਿਹਾਸ ‘ਚ ਰੰਘਰੇਟਿਆਂ ਦੀ ਮਹੱਤਤਾ ਅਤੇ ਮੱਜ੍ਹਬੀ ਸਿੱਖਾਂ ਨਾਲ ਸਬੰਧਤ ਮਿਸਲਾਂ ਨੂੰ ਮੁੜ ਉਜਾਗਰ ਕਰਨ ਦਾ ਬੀੜਾ ਚੁੱਕ ਲਿਆ ਹੈ।ਮੱਜ੍ਹਬੀ ਸਿੱਖ ਸਮਾਜ ਦੇ ਇਤਿਹਾਸਕ ਤੱਥਾਂ ਨੂੰ ਸਮਾਜ ਦੇ ਦ੍ਰਿਸ਼ਟੀਗੋਚਰ ਕਰਨ ਅਤੇ ਮੱਜ੍ਹਬੀ ਸਿੱਖਾਂ ਦਾ ਇਤਿਹਾਸ ‘ਚ ਕੀ ਯੋਗਦਾਨ ਰਿਹਾ ਹੈ? ਦੇ ਵਿਸ਼ੇ ‘ਤੇ ਖੋਜ ਕਰਾਉਣ ਅਤੇ ਸਬੰਧਤ ਮਿਸਲਾਂ ਬਾਰੇ ਭਰਪੂਰ ਜਾਣਕਾਰੀ ਤੇ ਵੇਰਵੇ ਇਕੱਤਰ ਕਰਨ ਲਈ ਪੰਜਾਬ ਰਾਜ ਐਸ.ਸੀ ਕਮਿਸ਼ਨ ਦੇ ਮੈਂਬਰ ਡਾ. ਸਿਆਲਕਾ ਪੰਜਾਬ ‘ਚ ਸਥਿਤ ਯੂਨੀਵਰਸਿਟੀਆਂ ਨੂੰ ਖੋਜ ਕਰਨ ਅਤੇ ਇਤਿਹਾਸ ਦੀ ਸਮੀਖਿਆ ਕਰਾਉਣ ਲਈ ਉਪ ਕੁਲਪਤੀਆਂ ਨਾਲ ਪੱਤਰ ਵਿਹਾਰ ਅਤੇ ਰਾਜ ਸਰਕਾਰ ਨਾਲ ਚਰਚਾ ਕਰਨ ਦੇ ਮੂਡ ‘ਚ ਦੇਖੇ ਜਾ ਰਹੇ ਹਨ।
                  ਸੰਤ ਬਲਜੀਤ ਸਿੰਘ ਦਾਦੂਵਾਲ ਨਾਲ ਵਿਸ਼ੇਸ਼ ਮੀਟਿੰਗ ਕਰਨ ਤੋਂ ਬਾਅਦ ਪ੍ਰੈਸ ਦੇ ਰੂਬਰੂ ਹੁੰਦੇ ਹੋਏ ਡਾ. ਤਰਸੇਮ ਸਿੰਘ ਸਿਆਲਕਾ ਨੇ ਦੱਸਿਆ ਕਿ ਮੱਜ੍ਹਬੀ ਸਿੱਖ ਸਮਾਜ ਦੇ ਪੈਰੋਕਾਰਾਂ ਦੀ ਮੰਗ ਨੂੰ ਪੁਰਿਆਂ ਕਰਨ ਲਈ ਬਤੌਰ ਮੈਂਬਰ ਐਸ.ਸੀ ਕਮਿਸ਼ਨ ਮੇਰੀ ਇਸ ਗੱਲ ਨੂੰ ਪਹਿਲ ਰਹੇਗੀ ਕਿ ਰੰਘਰੇਟਿਆਂ ਦਾ ਇਤਿਹਾਸ ਜੋ ਕਿ ਸਿੱਖ ਇਤਿਹਾਸ ਨਾਲ ਸਬੰਧਤ ਹੈ ਨੂੰ ਸੰਪੂਰਨ ਤੌਰ ‘ਤੇ ਸੰਗਠਿਤ ਕਰਨਾ ਹੈ।ਇਸ ਕਾਰਜ਼ ਦੀ ਪੂਰਤੀ ਲਈ ਇਤਿਹਾਸਕ ਰੰਘਰੇਟਿਆਂ ਦਾ ਨੂੰ ਕਲਮਬੰਦ ਕਰਕੇ ਸੰਪੂਰਨ ਰੂਪ ‘ਚ ਅਜੋਕੀ ਪੀੜੀ ਨੂੰ ਸਮਰਪਿਤ ਕਰਨ ਲਈ ਧਾਰਮਿਕ ਹਸਤੀਆਂ, ਇਤਹਾਸਕਾਰਾਂ, ਖੋਜਕਰਤਾਵਾਂ ਅਤੇ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਵਾਲੀਆਂ ਸੰਸਥਾਵਾਂ ਨਾਲ ਤਾਲਮੇਲ ਕਰਨਾ ਸ਼ੁਰੂ ਕਰ ਦਿੱਤਾ ਹੈ।
              ਇਸੇ ਹੀ ਕੜੀ ਵਜੋਂ ਉਨਾਂ ਪਹਿਲੇ ਪੜਾਅ ‘ਚ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ ਵਾਲਿਆਂ ਨਾਲ ਪਿੰਡ ਦਾਦੂਵਾਲ ਵਿਖੇ ਪਹੁੰਚ ਕੇ ਮੁਲਾਕਾਤ ਕੀਤੀ।
                   ਸੰਤ ਦਾਦੂਵਾਲ ਅਤੇ ਬਤੌਰ ਕਮਿਸ਼ਨ ਮੈਂਬਰ ਹੋਈ ਮੀਟਿੰਗ ‘ਚ ਜਿਥੇ ਸਮਾਜਿਕ ਅਲਾਮਤਾਂ ਵਿਰੁੱਧ ਝੰਡਾ ਬੁਲੰਦ ਕਰਨ ਲਈ ਰਜ਼ਾਮੰਦੀ ਹੋਈ, ਉਥੇ ਮੱਜ੍ਹਬੀ ਸਿੱਖਾਂ ਦੀ ਸਿੱਖ ਇਤਿਹਾਸ ‘ਚ ਭੂਮਿਕਾ ਅਤੇ ਮਹੱਤਤਾ ਨੂੰ ਵਡਿਆਉਣ ਲਈ ਸਾਂਝੇ ਯਤਨ ਕਰਨ ਲਈ ਚਰਚਾ ਕੀਤੀ ਗਈ।
                    ਬੁੰਗਾ ਰੰਘਰੇਟਿਆਂ ਦੇ ਵਿਸ਼ੇ ਨੂੰ ਲੈ ਕੇ ਵੀ ਚਰਚਾ ਕੀਤੀ ਗਈ।ਉਨ੍ਹਾ ਨੇ ਕਿਹਾ ਕਿ ਅੱਖੋਂ ਪਰੋੋਖਿਆਂ ਹੋਈਆਂ ਮਿਸਲਾਂ ਬਾਰੇ ਠੋਸ ਜਾਣਕਾਰੀ ਇਕੱਤਰ ਕਰਨ ਅਤੇ ਸਿੱਖ ਇਤਿਹਾਸ ‘ਚ ਰੰਘਰੇਟਿਆਂ ਦੀ ਕੁਰਬਾਨੀ ਨੂੰ ਤੱਥਾਂ ਸਮੇਤ ਅਜੋਕੀ ਅਤੇ ਆਉਣ ਵਾਲੀ ਪੀੜੀ ਦੇ ਸਾਹਮਣੇ ਲਿਆਉਣ ਲਈ ਲਾਜ਼ਮੀ ਧਾਰਮਿਕ ਵਿਸ਼ੇ ਵਜੋਂ ਯੂਨੀਵਰਸਿਟੀਆਂ, ਕਾਲਜਾਂ ਅਤੇ ਸਕੂਲਾਂ ‘ਚ ਲਾਗੂ ਕਰਾਉਣ ਲਈ ਸੰਕਲਪ ਲਿਆ ਗਿਆ ਹੈ।
              ਉਨ੍ਹਾ ਨੇ ਕਿਹਾ ਕਿ ਕਮਿਸ਼ਨ ਦੀ ਕੋਸ਼ਿਸ਼ ਹੈ ਕਿ ਇਤਿਹਾਸਕਾਰਾਂ ਅਤੇ ਖੋਜ਼ਕਾਰਾਂ ਨੂੰ ਲੈ ਕੇ ਉਕਤ ਵਿਸ਼ੇ ‘ਤੇ ਸੈਮੀਨਾਰ ਆਯੋਜਿਤ ਕਰਵਾਏ ਜਾਣ।
ਇਸ ਮੌਕੇ ਡਾ. ਸਿਆਲਕਾ ਦੇ ਲੋਕ ਸੰਪਰਕ ਅਫਸਰ ਸਤਨਾਮ ਸਿੰਘ ਗਿੱਲ ਵੀ ਹਾਜ਼ਰ ਸਨ।

Check Also

ਜਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਲਾਗੂ ਕਰਨ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣ- ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 2 ਸਤੰਬਰ (ਸੁਖਬੀਰ ਸਿੰਘ) – ਜਿਲ੍ਹਾ ਅੰਮ੍ਰਿਤਸਰ ਦੇ ਸਮੂਹ ਪਿੰਡਾਂ ਨੂੰ ਸਾਫ਼-ਸੁਥਰਾ, ਸਵੱਛ ਅਤੇ …