Wednesday, February 25, 2026

ਸਥਾਪਿਤ ਕੀਤੇ ਜਾ ਰਹੇ ਆਕਸੀਜਨ ਪਲਾਂਟ ਦਾ ਸਿਵਲ ਸਰਜਨ ਵਲੋਂ ਜਾਇਜ਼ਾ

ਆਈਸੋਲੇਸ਼ਨ ਸੈਂਟਰ ਵਿਖੇ ਸਥਾਪਿਤ ਹੋਵੇਗਾ ਇਕ ਹਜ਼ਾਰ ਐਲ.ਪੀ.ਐਮ ਸਮਰੱਥਾ ਵਾਲਾ ਪਲਾਂਟ

ਕਪੂਰਥਲਾ, 1 ਜੂਨ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਵਿਖੇ ਆਈਸੋਲੇਸ਼ਨ ਵਾਰਡ ਵਿਖੇ ਕੌਮੀ ਹਾਈਵੇ ਅਥਾਰਟੀ ਵਲੋਂ ਸਥਾਪਿਤ ਕੀਤੇ ਜਾ ਰਹੇ ਆਕਸੀਜਨ ਪਲਾਂਟ ਦਾ ਸਿਵਲ ਸਰਜਨ ਡਾ. ਪਰਮਿੰਦਰ ਕੌਰ ਵਲੋਂ ਦੌਰਾ ਕਰਕੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ ਗਿਆ।
                   ਇਹ ਪਲਾਂਟ ਕੌਮੀ ਹਾਈਵੇ ਅਥਾਰਟੀ ਵਲੋਂ ਲਗਾਇਆ ਜਾ ਰਿਹਾ ਹੈ, ਜਿਸਦੀ ਸਮਰੱਥਾ ਇਕ ਹਜ਼ਾਰ ਲੀਟਰ ਪ੍ਰਤੀ ਮਿੰਟ ਹੈ, ਜਿਸ ਨਾਲ ਕਪੂਰਥਲਾ ਆਈਸੋਲੇਸ਼ਨ ਵਾਰਡ ਤੇ ਨੇੜਲੇ ਹਸਪਤਾਲਾਂ ਵਿਖੇ ਆਕਸੀਜਨ ਦੀ ਉਪਲੱਬਧਤਾ ਦੀ ਕੋਈ ਕਮੀ ਨਹੀਂ ਰਹੇਗੀ। ਸੀਨੀਅਰ ਮੈਡੀਕਲ ਅਫਸਰ ਡਾ. ਸੰਦੀਪ ਧਵਨ ਵੀ ਹਾਜ਼ਰ ਸਨ।ਕੌਮੀ ਹਾਈਵੇ ਅਥਾਰਟੀ ਦੇ ਜਲੰਧਰ ਡਵੀਜ਼ਨ ਦੇ ਅਧਿਕਾਰੀਆਂ ਵਲੋਂ ਕੁੱਝ ਦਿਨ ਪਹਿਲਾਂ ਇਸ ਸਥਾਨ ਦਾ ਦੌਰਾ ਕੀਤਾ ਗਿਆ ਸੀ, ਜਿਸ ਤਹਿਤ ਆਕਸੀਜਨ ਪਲਾਂਟ ਲੱਗਣ ਦੀ ਕਾਰਵਾਈ ਮੁਕੰਮਲ ਕੀਤੀ ਗਈ ਸੀ।
                 ਸਿਵਲ ਸਰਜਨ ਨੇ ਦਸਿਆ ਕਿ ਡੀ.ਆਰ.ਡੀ.ਓ ਵਲੋਂ ਇਸ ਆਕਸੀਜਨ ਪਲਾਂਟ ਲਈ ਮਸ਼ੀਨਰੀ ਦਿੱਤੀ ਜਾਵੇਗੀ।

Check Also

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …