ਅੰਮ੍ਰਿਤਸਰ, 1 ਜੂਨ (ਖੁਰਮਣੀਆਂ) – ਚੀਫ਼ ਖ਼ਾਲਸਾ ਦੀਵਾਨ ਦੇ ਅਹੁੱਦੇਦਾਰਾਂ ਵਲੋ ਪੰਜਾਬੀ ਸਾਹਿਤ ਦੇ ਨਾਮਵਰ ਵਿਦਵਾਨ ਡਾ: ਹਰਚੰਦ ਸਿੰਘ ਬੇਦੀ ਦੇ ਅਕਾਲ
ਚਲਾਣਾ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ ਨੇ ਕਿਹਾ ਕਿ ਉੱਘੇ ਪੰਜਾਬੀ ਸਾਹਿਤਕਾਰ ਡਾ: ਹਰਚੰਦ ਸਿੰਘ ਬੇਦੀ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਤਿਨਿਧ ਪੱਤਰ ਖਾਲਸਾ ਐਡਵੋਕੇਟ ਅਤੇ ਨਿਰਗੁਣੀਆਰਾ ਦੇ ਸੰਪਾਦਕ ਰਹੇ ਹਨ ਅਤੇ ਦੀਵਾਨ ਵਲੋ ਸਥਾਪਿਤ ਭਾਈ ਵੀਰ ਸਿੰਘ ਜੀ ਖੋਜ਼ ਕੇਂਦਰ ਵਿਚ ਬਤੌਰ ਡਾਇਰੈਕਟਰ ਰਹਿੰਦਿਆਂ ਉਹਨਾਂ ਭਾਈ ਵੀਰ ਸਿੰਘ ਦੇ ਜੀਵਨ, ਰਚਨਾਵਾਂ ਅਤੇ ਹੋਰ ਉਪਲੱਬਧੀਆ ਦੇ ਖੋਜ਼ ਕਾਰਜ ਕੀਤੇ।ਉਨਾਂ ਨੇ ਬਹੁਤ ਮਿਹਨਤ ਅਤੇ ਸ਼ਿੱਦਤ ਨਾਲ ਭਾਈ ਵੀਰ ਸਿੰਘ ਜੀ ਸਾਹਿਤ ਕੋਸ਼ ਤਿਆਰ ਕੀਤਾ ਜੋ ਕਿ ਪ੍ਰਕਾਸ਼ਨ ਅਧੀਨ ਹੈ।
ਪ੍ਰਧਾਨ ਨਿਰਮਲ ਸਿੰਘ, ਸਰਪਸਤ ਰਾਜਮੋਹਿੰਦਰ ਸਿੰਘ ਮਜੀਠਾ, ਸੀ.ਕੇ.ਡੀ ਸਕੂਲਜ਼ ਚੇਅਰਮੈਨ ਅਤੇ ਧਰਮ ਪ੍ਰਚਾਰ ਕਮੇਟੀ ਮੁੱਖੀ ਭਾਗ ਸਿੰਘ ਅਣਖੀ, ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਅਤੇ ਅਜੀਤ ਸਿੰਘ ਬਸਰਾ, ਮੀਤ ਪ੍ਰਧਾਨ ਡਾ: ਇੰਦਰਬੀਰ ਸਿੰਘ ਨਿੱਜਰ ਅਤੇ ਡਾ: ਐਸ.ਪੀ ਸਿੰਘ ਇੰਚਾਰਜ਼ ਖਾਲਸਾ ਟ੍ਰੈਕਟ ਸੁਸਾਇਟੀ ਅਤੇ ਡਾ: ਹਰਚੰਦ ਸਿੰਘ ਦੇ ਸਹਿਕਰਮੀ ਡਾ: ਜਸਬੀਰ ਸਿੰਘ ਸਾਬਰ ਨੇ ਸਾਂਝੇ ਤੌਰ ‘ਤੇ ਡਾ:ਹਰਚੰਦ ਸਿੰਘ ਬੇਦੀ ਦੇ ਸਦੀਵੀ ਵਿਛੋੜੇ ਨੂੰ ਪਰਿਵਾਰ ਦੇ ਨਾਲ-ਨਾਲ ਪੰਜਾਬੀ ਸਾਹਿਤ, ਵਿਦਿਆਰਥੀਆਂ ਅਤੇ ਸਾਹਿਤ ਪ੍ਰੇਮੀਆਂ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ।
Check Also
ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ
ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …
Punjab Post Daily Online Newspaper & Print Media