ਚੰਡੀਗੜ੍ਹ, 2 ਜੂਨ (ਪ੍ਰੀਤਮ ਲੁਧਿਆਣਵੀ) – ਮਨੁੱਖੀ ਅਧਿਕਾਰ ਮੰਚ ਵਲੋਂ ਅਮਰਜੀਤ ਸਿੰਘ ਸੰਪਾਦਕ ‘ਸੂਰਮਾ ਪੰਜਾਬ’ ਨੂੰ ਉਨ੍ਹਾਂ ਵਲੋਂ ਸਮਾਜ ਪ੍ਰਤੀ ਵਧੀਆ ਸੇਵਾਵਾਂ
ਬਦਲੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।
ਇਹ ਸਨਮਾਨ ਜਿਲ੍ਹਾ ਜਲੰਧਰ ਵਿਖੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਹੁਸਨ ਲਾਲ ਸੂੰਢ ਨਿੱਜੀ ਸੈਕਟਰੀ ਅਤੇ ਰਾਮ ਸਿੰਘ ਭੱਟੀ ਚੇਅਰਮੈਨ ਐਂਟੀ ਕਰਾਇਮ ਸੈਲ ਵਲੋਂ ਭੇਟ ਕੀਤਾ ਗਿਆ।ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾਕਟਰ ਖੇੜਾ ਨੇ ਕਿਹਾ ਕਿ ਜਲਦੀ ਹੀ ਜੋਨ ਦੋਆਬਾ ਵਿੱਚ ਨਵੀਆਂ ਨਿਯੁੱਕਤੀਆਂ ਕੀਤੀਆਂ ਜਾਣਗੀਆਂ।ਐਡੀਟਰ ਅਮਰਜੀਤ ਸਿੰਘ ਨੇ ਕਿਹਾ ਕਿ ਸਮਾਜ ਸੇਵਾ ਦੇ ਖੇਤਰ ਵਿੱਚ ਮੁੱਢਲੀ ਕਤਾਰ ‘ਚ ਖੜ੍ਹਣ ਵਾਲੇ ਮਨੁੱਖੀ ਅਧਿਕਾਰ ਮੰਚ ਵਲੋਂ ਉਨਾਂ ਨੂੰ ਜੋ ਮੈਨੂੰ ਮਾਣ ਸਤਿਕਾਰ ਦਿੱਤਾ ਗਿਆ ਹੈ, ਉਸ ਲਈ ਉਹ ਹਮੇਸ਼ਾਂ ਸ਼ੁਕਰਗੁਜ਼ਾਰ ਰਹਿਣਗੇ।
ਸੁਰਿੰਦਰ ਸਿੰਘ ਕੈਰੋਂ ਚੇਅਰਮੈਨ ਨਾਰਕੋਟਿਕ ਸੈਲ, ਰਾਮ ਕੁਮਾਰ ਘਈ, ਯਸਪਾਲ ਸਫ਼ਰੀ, ਰਾਜ ਕੁਮਾਰ ਨੰਦਾ, ਡਾਕਟਰ ਪ੍ਰਵੀਨ ਕੁਮਾਰ, ਦਲਜੀਤ ਸਿੰਘ ਅਰੋੜਾ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।
ਇਸੇ ਦੌਰਾਨ ਖਬਰ ਹੈ ਕਿ ਸਾਹਿਤਕ ਹਲਕਿਆਂ ਦੀ ਜਾਣੀ-ਪਛਾਣੀ ਸੰਸਥਾ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ (ਰਜਿ:) ਨੇ ਪ੍ਰਧਾਨ ਤੇ ਪ੍ਰਸਿੱਧ ਗੀਤਕਾਰ ਲਾਲ ਸਿੰਘ ਲਾਲੀ ਦੀ ਪ੍ਰਧਾਨਗੀ ਹੇਠ ਆਨਲਾਈਨ ਮੀਟਿੰਗ ਦੌਰਾਨ ਪਾਸ ਕੀਤੇ ਇਕ ਮਤੇ ਰਾਹੀਂ ਸੰਪਾਦਕ ਅਮਰਜੀਤ ਸਿੰਘ ਨੂੰ ਇਸ ਪ੍ਰਾਪਤੀ ਲਈ ਮੁਬਾਰਕਾਂ ਦਿੱਤੀਆਂ।ਇਕੱਤਰਤਾ ਵਿੱਚ ਲਾਲ ਸਿੰਘ ਲਾਲੀ, ਅਮਰ ਵਿਰਦੀ, ਕ੍ਰਿਸ਼ਨ ਰਾਹੀ, ਬਲਵੰਤ ਸੱਲ੍ਹਣ, ਸ਼ਮਸ਼ੇਰ ਸਿੰਘ ਪਾਲ, ਪਿਆਰਾ ਸਿੰਘ ਰਾਹੀ, ਬਲਬੀਰ ਛਿੱਬੜ, ਜਗਜੀਤ ਮੁਕਤਸਰੀ, ਕਸ਼ਮੀਰ ਘੇਸਲ, ਥੰਮਣ ਸਿੰਘ ਸੈਣੀ, ਵਰਿੰਦਰ ਕੌਰ ਰੰਧਾਵਾ ਅਤੇ ਲੋਕ-ਗਾਇਕਾ ਪਰਮਜੀਤ ਕੌਰ ਧੰਜਲ ਸ਼ਾਮਲ ਸਨ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media