ਸਾਰੀਆਂ ਮੰਗਾਂ ਦਾ ਪਹਿਲ ਦੇ ਆਧਾਰ ‘ਤੇ ਹੱਲ ਕਰੇ ਸਰਕਾਰ – ਸ਼ੇਰ ਸਿੰਘ ਖੰਨਾ
ਸੰਗਰੂਰ, 4 ਜੂਨ (ਜਗਸੀਰ ਲੌਂਗੋਵਾਲ) – ਸਫਾਈ ਕਰਮੀਆਂ ਵਲੋਂ ਪੂਰੇ ਪੰਜਾਬ ‘ਚ ਆਪਣੀਆਂ ਮੰਗਾਂ ਬਾਰੇ ਲੰਮੇ ਸਮੇਂ ਤੋਂ ਲਗਾਤਾਰ ਹੜਤਾਲ ਜਾਰੀ ਹੈ।ਸਥਾਨਕ
ਨਗਰ ਕੌਂਸਲ ਦੇ ਸਫਾਈ ਕਰਮਚਾਰੀਆਂ, ਕੌਂਸਲ ਦੇ ਕੱਚੇ ਵਰਕਰਾਂ, ਪੱਕੇ ਮੁਲਾਜ਼ਮਾਂ ਅਤੇ ਸੀਵਰੇਜ਼ ਬੋਰਡ ਦੇ ਕਰਮੀਆਂ ਵਲੋਂ ਕਸਬੇ ਦੇ ਬਜ਼ਾਰ ਵਿੱਚ ਜ਼ੋਰਦਾਰ ਰੋਸ਼ ਮਾਰਚ ਕਰਕੇ ਸੂਬੇ ਦੀ ਕੈਪਟਨ ਸਰਕਾਰ ਖਿਲਾਫ਼ ਨਾਅਰੇਬਾਜੀ ਕੀਤੀ ਗਈ ਅਤੇ ਬੱਸ ਸਟੈਂਡ ਵਿਖੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਵੀ ਫੂਕਿਆ ਗਿਆ।
ਕਾਮਰੇਡ ਮੰਗਤ ਰਾਮ ਲੌਂਗੋਵਾਲ, ਸੀਵਰੇਜ਼ ਬੋਰਡ ਦੇ ਸੂਬਾ ਪ੍ਰਧਾਨ ਸ਼ੇਰ ਸਿੰਘ ਲੌਂਗੋਵਾਲ ਅਤੇ ਗੁਰਦੀਪ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿਚ ਨਗਰ ਕੌਂਸਲਾਂ ਅਤੇ ਸੀਵਰੇਜ ਬੋਰਡ ਵਿੱਚ ਠੇਕੇਦਾਰੀ ਸਿਸਟਮ ਅਧੀਨ ਰੱਖੇ ਕੱਚੇ ਕਾਮਿਆਂ ਨੂੰ ਪਹਿਲ ਦੇ ਆਧਾਰ ’ਤੇ ਪੱਕਾ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਪਿਛਲੇ ਸਾਲ ਤੋਂ ਚੱਲਦੀ ਆ ਰਹੀ ਕੋਰੋਨਾ ਮਹਾਮਾਰੀ ਵਿੱਚ ਇਨ੍ਹਾਂ ਕੱਚੇ ਕਾਮਿਆਂ ਨੇ ਸਭ ਤੋਂ ਅੱਗੇ ਹੋ ਕੇ ਬਿਨਾਂ ਕਿਸੇ ਡਰ ਤੋਂ ਆਪਣੀ ਡਿਊਟੀ ਪੂਰੀ ਜਿੰਮੇਵਾਰੀ ਨਾਲ ਨਿਭਾਈ ਹੈ, ਜਿਨ੍ਹਾਂ ਨੂੰ ਸਰਕਾਰ ਵੱਲੋਂ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ।ਆਗੂਆਂ ਨੇ ਕਿਹਾ ਕਿ ਠੇਕੇਦਾਰਾ ਵਲੋਂ ਸਫ਼ਾਈ ਸੇਵਕਾਂ ਦਾ ਬਣਦਾ ਈ.ਪੀ.ਐਫ, ਜਮ੍ਹਾਂ ਨਹੀਂ ਕਰਵਾਇਆ ਜਾ ਰਿਹਾ ਹੈ, ਪੈਨਸ਼ਨ ਸਕੀਮ 2004 ਨੂੰ ਲਾਗੂ ਨਾ ਕਰਕੇ ਕਿਰਤ ਕਾਨੂੰਨਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ।ਆਗੂਆਂ ਨੇ ਅੱਗੇ ਕਿਹਾ ਕਿ ਜਦੋਂ ਤੱਕ ਸੂਬੇ ਦੇ ਸਾਰੇ ਸਫਾਈ ਕਰਮਚਾਰੀਆਂ ਅਤੇ ਸਾਰੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਜਾਵੇਗਾ।ਉਸ ਟਾਇਮ ਤੱਕ ਇਹ ਹੜਤਾਲ ਇਸੇ ਤਰ੍ਹਾਂ ਹੀ ਜਾਰੀ ਰਹੇਗੀ।
ਇਸ ਮੌਕੇ ਕੌਂਸਲਰ ਗੁਰਮੀਤ ਸਿੰਘ ਲੱਲੀ, ਕੌਂਸਲਰ ਰਣਜੀਤ ਸਿੰਘ ਕੂਕਾ, ਕਲਰਕ ਸੁਖਦੇਵ ਸਿੰਘ ਗੱਡੇਵਾਲਾ, ਸਫ਼ਾਈ ਸੇਵਕ ਯੂਨੀਅਨ ਲੌਂਗੋਵਾਲ ਦੀ ਪ੍ਰਧਾਨ ਬੀਬੀ ਹਰਮੇਲ ਕੌਰ, ਮਨਦੀਪ ਸਿੰਘ ਦੁੱਲਟ, ਦਰਸ਼ਨ ਸਿੰਘ ਲੌਂਗੋਵਾਲ, ਰਾਜੀਵ ਕੁਮਾਰ, ਅਮਰੀਕ ਸਿੰਘ, ਕਰਮਜੀਤ ਕੌਰ, ਹਰਪਾਲ ਕੌਰ, ਬਲਵੰਤ ਸਿੰਘ, ਗੁਲਾਬ ਸਿੰਘ, ਗੁਰਮੇਲ ਸਿੰਘ (ਸੀਵਰੇਜ ਬੋਰਡ ), ਲੱਛਾ ਸਿੰਘ ਲੋਕੇਸ਼ ਕੁਮਾਰ, ਸਨੀ, ਹਰਦੀਪ ਸਿੰਘ, ਰਾਕੇਸ਼ ਸਿੰਘ, ਲੀਲਾ ਸਿੰਘ, ਮੇਜਰ ਸਿੰਘ, ਸਤਵੀਰ ਸਿੰਘ ਅਤੇ ਜਸਵਿੰਦਰ ਸਿੰਘ ਆਦਿ ਮੁਲਾਜ਼ਮ ਅਤੇ ਵਰਕਰ ਹਾਜ਼ਰ ਸਨ।
Punjab Post Daily Online Newspaper & Print Media