Friday, July 3, 2026

ਆਨਲਾਈਨ ਕੀਤੀ ਜਾ ਸਕਦੀ ਰੈਡ ਕਰਾਸ ਦੀ ਸਹਾਇਤਾ – ਕਾਰਜਕਾਰੀ ਸਕੱਤਰ

ਡਿਪਟੀ ਕਮਿਸ਼ਨਰ ਨੇ ਆਨਲਾਈਨ ਪਾਇਆ ਆਪਣਾ ਯੋਗਦਾਨ

ਅੰਮ੍ਰਿਤਸਰ, 4 ਜੂਨ (ਸੁਖਬੀਰ ਸਿੰਘ) – ਕੋਵਿਡ -19 ਮਹਾਂਮਾਰੀ ਦੋਰਾਨ ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ‘ਚ ਲੋੜਵੰਦਾਂ ਅਤੇ ਕਮਜ਼ੋਰ ਵਰਗ ਦੇ ਲੋਕਾਂ ਦੀ ਸੇਵਾ ਵਿੱਚ ਲੱਗੀ ਹੋਈ ਹੈ।ਇਹ ਕੰਮ ਲਈ ਦਾਨੀ ਸੱਜਣਾਂ ਦਾ ਸਹਿਯੋਗ ਵੀ ਲਿਆ ਜਾ ਰਿਹਾ ਹੈ।ਰੈਡ ਕਰਾਸ ਸੰਸਥਾ ਅੰਮ੍ਰਿਤਸਰ ਵਲੋਂ ਕੋਵਿਡ ਰਾਹਤ ਫੰਡ ਸਥਾਪਿਤ ਕੀਤਾ ਗਿਆ ਹੈ।ਕਾਰਜ਼ਕਾਰੀ ਸਕੱਤਰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਅਸੀਸਇੰਦਰ ਸਿੰਘ ਨੇ ਦੱਸਿਆ ਕਿ ਰੈਡ ਕਰਾਸ ਵਲੋ ਦਾਨੀ ਸੱਜਣਾਂ ਦੇ ਸਹਿਯੋਗ ਲਈ ਇਕ ਆਨਲਾਈਨ ਲਿੰਕ  www.redcrossamritsar.com  ਵੀ ਸ਼ੁਰੂ ਕੀਤਾ ਗਿਆ ਹੈ, ਜਿਸ ‘ਤੇ ਜਾ ਕੇ ਕੋਈ ਵੀ ਦਾਨੀ ਸੱਜਣ ਆਪਣਾ ਫੋਨ ਨੰਬਰ ਅਤੇ ਈਮੇਲ ਭਰਨ ਤੋ ਬਾਅਦ ਆਸਾਨ ਤਰੀਕੇ ਨਾਲ ਰੈਡ ਕਰਾਸ ਵਿਚ ਆਪਣਾ ਯੋਗਦਾਨ ਪਾ ਕੇ ਲੋੜਵੰਦਾਂ ਦੀ ਮਦਦ ਕਰ ਸਕਦੇ ਹਨ।ਉਨ੍ਹਾਂ ਦੱਸਿਆ ਕਿ ਇਸ ਤੋ ਇਲਾਵਾ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਵੈਬ ਸਾਈਟ www.amritsar.nic.in  ‘ਤੇ ਵੀ ਜਾਇਆ ਜਾ ਸਕਦਾ ਹੈ।
               ਕਾਰਜਕਾਰੀ ਸਕੱਤਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਵਲੋ ਵੀ ਆਨਲਾਈਨ ਲਿੰਕ ਰਾਹੀ ਰੈਡ ਕਰਾਸ ਵਿੱਚ ਆਪਣਾ ਯੋਗਦਾਨ ਪਾਇਆ ਗਿਆ ਹੈ।ਉਨ੍ਹਾਂ ਦੱਸਿਆ ਕਿ ਰੈਡ ਕਰਾਸ ਨੂੰ ਦਿੱਤੀ ਗਈ ਮਦਦ ਇਨਕਮ ਟੈਕਸ ਦੀ ਧਾਰਾ 80-ਜੀ ਦੇ ਅਧੀਨ ਟੈਕਸ ਤੋ ਛੋਟ ਵੀ ਮਿਲਦੀ ਹੈ।ਉਨ੍ਹਾਂ ਕਿਹਾ ਕਿ ਆਨਲਾਈਨ ਭੁਗਤਾਨ ਸਫਲ ਹੋਣ ‘ਤੇ ਦਾਨੀ ਸੱਜਣਾਂ ਨੂੰ ਟੈਕਸ ਦੇ ਉਦੇਸ਼ਾਂ ਲਈ ਵਰਤੀ ਜਾ ਸਕਦੀ ਰਸੀਦ ਉਨ੍ਹਾਂ ਦੇ ਈਮੇਲ ਐਡਰੈਸ ‘ਤੇ ਭੇਜ ਦਿੱਤੀ ਜਾਵੇਗੀ।ਕਾਰਜਕਾਰੀ ਸਕੱਤਰ ਨੇ ਜ਼ਿਲਾ੍ਹ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਰੈਡ ਕਰਾਸ ਵਿੱਚ ਵੱਧ ਤੋ ਵੱਧ ਆਪਣਾ ਯੋਗਦਾਨ ਪਾਉਣ ਤਾਂ ਜੋ ਕਰੋਨਾ ਮਹਾਂਮਾਰੀ ਤੋ ਪ੍ਰਭਾਵਿਤ ਲੋਕਾਂ ਦੀ ਮਦਦ ਕੀਤੀ ਜਾ ਸਕੇ।

Check Also

ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ

ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …