Monday, April 6, 2026

ਸ਼ਹਿਰ ਨੂੰ ਸਾਫ ਸੁਥਰਾ ਬਣਾਏ ਰੱਖਣ ’ਚ ਸਹਿਯੋਗ ਦੇਣ ਵਾਲਿਆਂ ਨੂੰ ਮੇਅਰ ਨੇ ਕੀਤਾ ਸਨਮਾਨਿਤ

ਅੰਮ੍ਰਿਤਸਰ, 5 ਜੂਨ (ਜਗਦੀਪ ਸਿੰਘ) – ਗੁਰੂ ਕੀ ਨਗਰੀ ਅੰਮ੍ਰਿਤਸਰ ਨੂੰ ਸਵੱਛ ਭਾਰਤ ਮੁਹਿੰਮ ਤਹਿਤ ਸਾਫ ਸੁਥਰਾ ਬਣਾਏ ਰੱਖਣ ਲਈ ਮੇਅਰ ਕਰਮਜੀਤ ਸਿੰਘ ਰਿੰਟੂ ਤੇ ਕਮਿਸ਼ਨਰ ਕੋਮਲ ਮਿੱਤਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਨਗਰ ਨਿਗਮ ਯੋਗ ਉਪਰਾਲੇ ਕਰ ਰਹੀ ਹੈ।ਜਿਸ ਦੇ ਤਹਿਤ ਮੇਅਰ ਰਿੰਟੂ ਤੇ ਕਮਿਸ਼ਨਰ ਮਿੱਤਲ ਵਲੋਂ ਸ਼ਹਿਰ ਦੀ ਸਵੱਛਤਾ ਰੈਕਿੰਗ ਲਈ ਲਗਾਤਾਰ ਹਰ ਵਾਰਡ ਤੇ ਹਰ ਇਲਾਕੇ ’ਚ ਖੁਦ ਜਾ ਕੇ ਸ਼ਹਿਰ ਵਾਸੀਆਂ ਨੂੰ ਅੰਮ੍ਰਿਤਸਰ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਦੀ ਅਪੀਲ ਕਰਦੇ ਆ ਰਹੇ ਹਨ।ਇਸੇ ਲੜੀ ਤਹਿਤ ਅੱਜ ਉਨਾਂ ਵਲੋਂ ਸਵੱਛ ਭਾਰਤ ਮੁਹਿੰਮ ਤਹਿਤ ਗੁਰੂ ਕੀ ਨਗਰੀ ਅੰਮ੍ਰਿਤਸਰ ਨੂੰ ਸਾਫ ਸੁਥਰਾ ਬਣਾਏ ਰੱਖਣ ਲਈ ਅਹਿਮ ਯੋਗਦਾਨ ਦੇਣ ਵਾਲਿਆਂ ਨੂੰ ਨਗਰ ਨਿਗਮ ਅੰਮ੍ਰਿਤਸਰ ਵਲੋਂ ਸਨਮਾਨਿਤ ਕੀਤਾ ਗਿਆ।
                 ਮੇਅਰ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਨੂੰ ਸਾਫ ਸੁਥਰਾ ਰੱਖਣ ’ਚ ਸ਼ਹਿਰ ਵਾਸੀਆਂ ਨੂੰ ਸੰਦੇਸ਼ ਦੇਣ ਲਈ ਐਨ.ਜੀ.ਓ ਵਾਈ.ਜੀ.ਪੀ.ਟੀ ਵਲੋਂ ਇਕ ਡਾਕੂਮੈਂਟਰੀ ਫਿਲਮ ਬਣਾਈ ਗਈ ਸੀ।ਉਨਾਂ ਨੇ ਵਾਈ.ਜੀ.ਪੀ.ਟੀ ਨੂੰ ਪਹਿਲਾ ਇਨਾਮ 25000 ਰੁਪਏ, ਹੋਲੀ ਹਾਰਟ ਸਕੂਲ ਨੂੰ ਦੂਸਰਾ 15000 ਰੁਪਏ ਤੇ ਬੱਚੀ ਨਵਯ ਨੂੰ 10000 ਰੁਪਏ ਦਾ ਤੀਸਰਾ ਇਨਾਮ ਦੇ ਕੇ ਸਨਮਾਨਿਤ ਕੀਤਾ।ਇਸ ਤੋਂ ਇਲਾਵਾ ਤਾਜ ਸਵਰਨ ਹੋਟਲ ਨੂੰ ਸਵੱਛ ਭਾਰਤ ਮੁਹਿੰਮ ਲਈ ਸ਼ਹਿਰ ਨੂੰ ਸਾਫ ਸੁਥਰਾ ਬਣਾਏ ਰੱਖਣ ’ਚ ਯੋਗਦਾਨ ਦੇ ਲਈ ਨਗਰ ਨਿਗਮ ਵਲੋਂ ਯਾਦਗਾਰੀ ਮੋਮੈਂਟੋ ਦੇ ਕੇ ਸਨਮਾਨਿਆ ਗਿਆ।
                  ਮੇਅਰ ਨੇ ਕਿਹਾ ਕਿ ਸਵੱਛ ਭਾਰਤ ਅਭਿਆਨ ਤਹਿਤ ਅੰਮ੍ਰਿਤਸਰ ਸ਼ਹਿਰ ‘ਚ ਨਗਰ ਨਿਗਮ ਦੀ ਪੂਰੀ ਟੀਮ ਦਿਨ ਰਾਤ ਕੰਮ ਕਰ ਰਹੀ ਹੈ।ਉਥੇ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਹੈ ਕਿ ਉਹ ਸ਼ਹਿਰ ਨੂੰ ਸਾਫ ਸੁਥਰਾ ਬਣਾਏ ਰੱਖਣ ‘ਚ ਆਪਣਾ ਯੋਗਦਾਨ ਦੇਣ ਤਾਂ ਜੋ ਸਵੱਛਤਾ ਰੈਕਿੰਗ ਵਿੱਚ ਅੰਮ੍ਰਿਤਸਰ ਪਹਿਲਾ ਰੈਂਕ ਪ੍ਰਾਪਤ ਕਰ ਸਾਡੇ ਦੇਸ਼ ਦਾ ਮਾਣ ਬਣੇ।
                    ਇਸ ਮੌਕੇ ਵਾਈ.ਜੀ.ਬੀ.ਟੀ ਦੇ ਮੈਂਬਰ ਸੁਖਅੰਮ੍ਰਿਤ ਸਿੰਘ, ਨਵਦੀਪ ਗਿੱਲ, ਡਾ. ਯੋਗੇਸ਼ ਅਰੋੜਾ, ਚੀਫ ਸੈਨੇਟਰੀ ਇੰਸਪੈਕਟਰ ਮਲਕੀਤ ਸਿੰਘ, ਨਿਰਭੈਅ ਸਿੰਘ, ਵਿਜੈ ਸ਼ਰਮਾ ਤੇ ਜੇ.ਈ ਰਮਨ ਕੁਮਾਰ ਆਦਿ ਹਾਜ਼ਰ ਸਨ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …